ਰਾਫੇਲ ਸੌਦੇ ਤੇ ਹਲਫਨਾਮਾ ਦਾਇਰ ਕਰੇ ਕੇਂਦਰ :ਸੁਪਰੀਮ ਕੋਰਟ

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਉਹ 10 ਦਿਨ ਦੇ ਅੰਦਰ ਰਾਫੇਲ ਸੌਦੇ ਤੇ ਹਲਫਨਾਮਾ ਦਾਇਰ ਕਰਕੇ ਉਸ ਨੂੰ ਦੱਸੇ ਕਿ ਲੜਾਕੂ ਜਹਾਜ਼ ਦੀ ਕੀਮਤ ਖਾਸ ਸੂਚਨਾ ਹੈ ਤੇ ਇਸ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ| ਪ੍ਰਧਾਨ ਜੱਜ ਰੰਜਨ ਗੋਗੋਈ, ਜੱਜ ਯੂ.ਯੂ. ਲਲਿਤ ਤੇ ਜੱਜ ਜੋਸੇਫ ਦੀ ਬੈਂਚ ਨੇ ਕੇਂਦਰ ਨੂੰ ਕਿਹਾ ਕਿ ਜੋ ਸੂਚਨਾ ਜਨਤਕ ਨਹੀਂ ਕੀਤੀ ਜਾ ਸਕਦੀ ਹੈ ਉਨ੍ਹਾਂ ਨੂੰ ਉਹ ਪਟੀਸ਼ਨਕਰਤਾ ਨਾਲ ਸਾਂਝਾ ਕਰੋ| ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਸੁਣਵਾਈ ਲਈ 14 ਨਵੰਬਰ ਦੀ ਤਰੀਕ ਤੈਅ ਕੀਤੀ ਹੈ| ਸੁਪਰੀਮ ਕੋਰਟ ਨੇ ਕਿਹਾ ਕਿ ਰਣਨੀਤਕ ਤੇ ਗੁੱਪਤ ਸਮਝੇ ਜਾਣ ਵਾਲੇ ਦਸਤਾਵੇਜਾਂ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ|
ਹਾਲਾਂਕਿ ਸੁਪਰੀਮ ਕੋਰਟ ਨੇ ਫਿਰ ਇਹ ਸਪੱਸ਼ਟ ਕੀਤਾ ਕਿ ਉਸ ਨੂੰ ਰਾਫੇਲ ਨਾਲ ਜੁੜੀ ਤਕਨੀਕੀ ਜਾਣਕਾਰੀ ਨਹੀਂ ਚਾਹੀਦੀ ਹੈ| ਉਸ ਨੇ ਕੇਂਦਰ ਤੋਂ ਅਗਲੇ 10 ਦਿਨਾਂ ਵਿੱਚ ਭਾਰਤ ਦੇ ਆਫਸੈਟ ਸਾਂਝੇਦਾਰੀ ਦੀ ਜਾਣਕਾਰੀ ਸਮੇਤ ਜਾਰੀ ਹੋਰ ਸੂਚਨਾਵਾਂ ਮੰਗੀਆਂ ਹਨ| ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਬੈਂਚ ਨੇ ਇਹ ਵੀ ਕਿਹਾ ਕਿ ਕਿਸੇ ਵੀ ਜਨਹਿੱਤ ਪਟੀਸ਼ਨ ਵਿੱਚ ਰਾਫੇਲ ਸੌਦੇ ਦੀ ਅਨੁਕੂਲਤਾ ਤੇ ਤਕਨੀਕੀ ਪਹਿਲੂਆਂ ਨੂੰ ਚੁਣੌਤੀ ਨਹੀਂ ਦਿੱਤੀ ਗਈ ਹੈ| ਉਥੇ ਹੀ ਸਰਕਾਰ ਵੱਲੋਂ ਅਟਾਰਨੀ ਜਨਰਲ ਕੇ.ਕੇ. ਵੇਣੁਗੋਪਾਲ ਨੇ ਅਦਾਲਤ ਨੂੰ ਦੱਸਿਆ ਕਿ ਲੜਾਕੂ ਜਹਾਜ਼ ਦੀ ਕੀਮਤ ਖਾਲ ਸੂਚਨਾ ਹੈ ਤੇ ਇਸ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *