ਰਾਫੇਲ ਸੌਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਰਾਹੁਲ ਗਾਂਧੀ

ਨਵੀਂ ਦਿੱਲੀ, 26 ਜੁਲਾਈ (ਸ.ਬ.) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅੱਜ ਫਿਰ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਹੈ ਕਿ ਇਸ ਸੌਦੇ ਰਾਹੀਂ ਦੇਸ਼ ਦੇ ਇਕ ਨਾਮੀ ਉਦਯੋਗਪਤੀ ਨੂੰ ਚਾਰ ਅਰਬ ਡਾਲਰ ਦਾ ਇਨਾਮ ਦਿੱਤਾ ਗਿਆ ਹੈ| ਰਾਹੁਲ ਗਾਂਧੀ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਸ਼੍ਰੀਮਾਨ 56 (ਮੋਦੀ) ਨੂੰ ਜੋ ਪਸੰਦ ਆਉਂਦਾ ਹੈ, ਉਸ ਦੇ ਸੂਟ ਪਾਇਆ ਹੋਣਾ ਚਾਹੀਦਾ, 45 ਹਜ਼ਾਰ ਕਰੋੜ ਰੁਪਏ ਦੇ ਕਰਜ਼ ਵਿੱਚ ਡੁੱਬੇ ਹੋਣਾ ਚਾਹੀਦਾ| ਉਸ ਕੋਲ 10 ਦਿਨ ਪੁਰਾਣੀ ਕੰਪਨੀ ਹੋਣੀ ਚਾਹੀਦੀ ਅਤੇ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਜਹਾਜ਼ ਨਹੀਂ ਬਣਾਇਆ ਹੋਵੇ| ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਚਾਰ ਅਰਬ ਡਾਲਰ ਦੇ ਕੰਟਰੈਕਟ ਦਾ ਇਨਾਮ ਮਿਲੇਗਾ|
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਰਾਫੇਲ ਨਾਲ ਜੁੜਿਆ ਕੰਟਰੈਕਟ ਜਿਸ ਉਦਯੋਗਪਤੀ ਨੂੰ ਦਿੱਤਾ ਗਿਆ ਉਸ ਨੇ 10 ਦਿਨ ਪਹਿਲਾਂ ਹੀ ਰੱਖਿਆ ਖੇਤਰ ਦੀ ਕੰਪਨੀ ਬਣਾਈ ਸੀ| ਕਾਂਗਰਸ ਅਤੇ ਰਾਹੁਲ ਗਾਂਧੀ ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਮੋਦੀ ਸਰਕਾਰ ਤੇ ਲਗਾਤਾਰ ਹਮਲੇ ਬੋਲ ਰਹੇ ਹਨ| ਕਾਂਗਰਸ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ ਲੋਕ ਸਭਾ ਵਿੱਚ ਵਿਸ਼ੇਸ਼ ਅਧਿਕਾਰ ਦਾ ਨੋਟਿਸ ਦਿੱਤਾ ਹੈ| ਪਾਰਟੀ ਦਾ ਦੋਸ਼ ਹੈ ਕਿ ਰਾਫੇਲ ਜਹਾਜ਼ਾ ਦੀ ਕੀਮਤ ਦੱਸਣ ਦੇ ਸੰਦਰਭ ਵਿੱਚ ਮੋਦੀ ਅਤੇ ਸੀਤਾਰਮਨ ਨੇ ਸਦਨ ਨੂੰ ਗੁੰਮਰਾਹ ਕੀਤਾ|

Leave a Reply

Your email address will not be published. Required fields are marked *