ਰਾਮਗੜ੍ਹੀਆ ਭਵਨ ਵਿਖੇ ਕੀਰਤਨ ਦਰਬਾਰ ਕਰਵਾਇਆ

ਰਾਮਗੜ੍ਹੀਆ ਭਵਨ ਵਿਖੇ ਕੀਰਤਨ ਦਰਬਾਰ ਕਰਵਾਇਆ
ਪ੍ਰਸਿੱਧ ਰਾਗੀ ਦੀਦਾਰ ਸਿੰਘ ਪਰਦੇਸੀ ਨੇ ਦਸਤਾਰ ਦੀ ਮਹਾਨਤਾ ਬਾਰੇ ਦਿੱਤੀ ਜਾਣਕਾਰੀ
ਐਸ ਏ ਐਸ ਨਗਰ, 9 ਅਗਸਤ (ਸ.ਬ.) ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼ 3 ਬੀ 1 ਐਸ ਏ ਐਸ ਨਗਰ ਵਲੋਂ ਰਾਮਗੜ੍ਹੀਆ ਭਵਨ ਵਿਖੇ ਬੀਤੀ ਸ਼ਾਮ ਕੀਰਤਨ ਦਰਬਾਰ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਦੱਸਿਆ ਕਿ ਇਹ ਸਮਾਗਮ ਸ਼ਾਮ 6.30 ਤੋਂ ਰਾਤ 8.30 ਵਜੇ ਤਕ ਕਰਵਾਇਆ ਗਿਆ|
ਉਹਨਾਂ ਦੱਸਿਆ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਭਾਈ ਇਕਬਾਲ ਸਿੰਘ ਅਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਕੀਤਾ| ਇਸ ਉਪਰੰਤ ਪ੍ਰਸਿੱਧ ਰਾਗੀ ਭਾਈ ਦੀਦਾਰ ਸਿੰਘ ਪ੍ਰਦੇਸੀ (ਇੰਗਲੈਂਡ ਵਾਲੇ) ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਮੌਕੇ ਸ੍ਰ. ਦੀਦਾਰ ਸਿੰਘ ਪਰਦੇਸੀ ਨੇ ਸੰਗਤਾਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਿੱਖਾਂ ਨੂੰ ਹਮੇਸ਼ਾ ਦਸਤਾਰ ਨੂੰ ਆਪਣੇ ਸਿਰ ਉਪਰ ਸਜਾਈ ਰੱਖਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਸ. ਪਰਦੇਸੀ ਨੇ ਪਿਤਾ ਪੁੱਤਰ ਦੇ ਪਿਆਰ ਦੀ ਮਹਾਨਤਾ ਦਸਦਿਆਂ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਚਾਲੇ ਪਿਤਾ ਪੁੱਤਰ ਵਾਲੇ ਆਪਸੀ ਪਿਆਰ ਦੀ ਵੀ ਵਿਆਖਿਆ ਕੀਤੀ| ਇਸ ਮੌਕੇ ਉਹਨਾਂ ਨੇ ਪੰਜਵੇਂ ਗੁਰੂ ਅਰਜਨ ਦੇਵ ਜੀ ਵਲੋਂ ਉਚਾਰੇ ਸ਼ਬਦਾਂ ਨੂੰ ਵੀ ਗਾਇਨ ਕੀਤਾ|
ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਅਤੇ ਸਭਾ ਦੇ ਅਹੁਦੇਦਾਰਾਂ ਵਲੋਂ ਸ੍ਰ. ਦੀਦਾਰ ਸਿੰਘ ਪਰਦੇਸੀ ਨੂੰ ਸਨਮਾਨਿਤ ਵੀ ਕੀਤਾ ਗਿਆ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ| ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਨਰਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਸ੍ਰ. ਗੁਰਚਰਨ ਸਿੰਘ ਨੰਨੜਾ, ਮੀਤ ਪ੍ਰਧਾਨ ਸ੍ਰ. ਸੂਰਤ ਸਿੰਘ ਕਲਸੀ, ਸਕੱਤਰ ਸ੍ਰ. ਦੀਦਾਰ ਸਿੰਘ ਕਲਸੀ, ਖਜਾਨਚੀ ਸ੍ਰ. ਹਰਚਰਨ ਸਿੰਘ, ਸਹਾਇਕ ਖਜਾਨਚੀ ਸ੍ਰ. ਬਾਲਾ ਸਿੰਘ ਰਾਘੋ, ਆਡੀਟਰ ਸ੍ਰ. ਦਵਿੰਦਰ ਸਿੰਘ ਨੰਨੜਾ, ਪ੍ਰਚਾਰ ਸਕੱਤਰ ਚੇਅਰਮੈਨ ਲੀਗਲ ਸੈਲ ਸ੍ਰ. ਪ੍ਰਦੀਪ ਸਿੰਘ ਭਾਰਜ, ਚੇਅਰਮੈਨ ਧਾਰਮਿਕ ਕਮੇਟੀ ਸ੍ਰ. ਮਨਜੀਤ ਸਿੰਘ ਮਾਨ, ਚੇਅਰਮੈਨ ਲੰਗਰ ਕਮੇਟੀ ਸ੍ਰ. ਬਲਬੀਰ ਸਿੰਘ ਭੰਮਰਾ, ਚੇਅਰਮੈਨ ਵੋਕੇਸ਼ਨਲ ਕੋਰਸਿਸ ਕਮੇਟੀ ਸ੍ਰ. ਦਵਿੰਦਰ ਸਿੰਘ ਵਿਰਕ, ਚੇਅਰਮੈਨ ਸਟੋਰ ਕਮੇਟੀ ਸ੍ਰ. ਮੋਹਨ ਸਿੰਘ ਸਭਰਵਾਲ, ਚੇਅਰਮੈਨ ਬਿਲਡਿੰਗ ਕਮੇਟੀ ਸ੍ਰ. ਹਰਬਿੰਦਰ ਸਿੰਘ ਰਨੌਤਾ, ਚੇਅਰਮੈਨ ਹੈਲਥ ਕਮੇਟੀ ਸ੍ਰ. ਸੁਰਿੰਦਰ ਸਿੰਘ ਖੋਖਰ, ਸਰਪ੍ਰਸਤ ਅਜੀਤ ਸਿੰਘ ਰਨੌਤਾ ਅਤੇ ਸ੍ਰ. ਦਰਸ਼ਨ ਸਿੰਘ ਕਲਸੀ, ਮੈਂਬਰ ਸ੍ਰ. ਬਿਕਰਮਜੀਤ ਸਿਘੰ ਹੁੰਜਣ, ਸ੍ਰ. ਮੇਜਰ ਸਿੰਘ ਭੁੱਲਰ, ਸ੍ਰ. ਕੰਵਰਦੀਪ ਸਿੰਘ ਮਣਕੂ, ਸ੍ਰ. ਬਲਵਿੰਦਰ ਸਿੰਘ ਹੁੰਜਣ, ਸ੍ਰ. ਕੁਲਵਿੰਦਰ ਸਿੰਘ ਸੋਖੀ, ਸ੍ਰ. ਜਸਵੰਤ ਸਿੰਘ ਧੰਜਲ, ਸ੍ਰ. ਭੁਪਿੰਦਰ ਸਿੰਘ ਮੁੱਧੜ, ਸ੍ਰ. ਹਰਬੰਸ ਸਿੰਘ ਸਭਰਵਾਲ (ਸਾਰੇ ਮਂੈਬਰ) ਸ੍ਰ. ਪਵਿਤਰ ਸਿੰਘ ਵਿਰਦੀ, ਸ੍ਰ. ਲਖਬੀਰ ਸਿੰਘ ਹੁੰਝਣ, ਮਾਤਾ ਹਰਚਰਨ ਕੌਰ ਭੰਵਰਾ, ਇਸਤਰੀ ਸਤਿਸੰਗ ਸਭਾ ਰਾਮਗੜ੍ਹੀਆ ਸਭਾ ਦੇ ਮੈਂਬਰ, ਸ੍ਰ. ਰਣਜੀਤ ਸਿੰਘ ਹੰਸਪਾਲ ਨਾਮਧਾਰੀ ਗਰੁੱਪ ਮੁਹਾਲੀ ਅਤੇ ਵੱਡੀ ਗਿਣਤੀ ਸੰਗਤਾਂ ਵੀ ਮੌਜੂਦ ਸਨ|

Leave a Reply

Your email address will not be published. Required fields are marked *