ਰਾਮਗੜ੍ਹੀਆ ਸਭਾ ਚੰਡੀਗੜ੍ਹ ਨੇ ਲੰਗਰ ਲਗਾਇਆ


ਚੰਡੀਗੜ੍ਹ, 30 ਦਸੰਬਰ (ਸ.ਬ.) ਰਾਮਗੜ੍ਹੀਆ ਸਭਾ ਚੰਡੀਗੜ੍ਹ (ਰਜ਼ਿ) ਵਲੋਂ ਸ੍ਰੀ ਗਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਲੰਗਰ ਸਭਾ ਦੇ ਪ੍ਰਧਾਨ ਸ ਜਸਵੰਤ ਸਿੰਘ ਭੁੱਲਰ ਦੀ ਅਗਵਾਈ ਹੇਠ ਰਾਮਗੜ੍ਹੀਆ ਭਵਨ ਸੈਕਟਰ 27-ਡੀ ਚੰਡੀਗੜ੍ਹ ਵਿਖੇ ਲਗਾਇਆ ਗਿਆ।
ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜ੍ਹਾ ਨੇ ਦੱਸਿਆ ਕਿ ਇਸ ਮੌਕੇ ਸਭਾ ਦੇ ਮੈਬਰਾਂ ਤੋਂ ਇਲਾਵਾ ਦੀ ਚੰਡੀਗੜ੍ਹ ਪ੍ਰਤਾਪ ਕੋ-ਆਪਰੈਟਿਵ ਐੱਨ ਏ ਟੀ ਐਂਡ ਸੀ ਸੋਸਾਇਟੀ ਲਿਮਟਿਡ ਚੰਡੀਗੜ੍ਹ ਦੇ ਪ੍ਰਧਾਨ ਸ੍ਰ ਦਲਜੀਤ ਸਿੰਘ ਫਲੋਰਾ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ, ਪ੍ਰਾਈਵੇਟ ਕੰਸ਼ਟਰਕਸ਼ਨ ਲੈਬਰ ਕੰਟਰੈਕਟਰਜ਼ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ ਵਿਰਕ ਅਤੇ ਪ੍ਰੰਬਧਕ ਕਮੇਟੀ ਮੈਬਰਾਂ ਵੱਲੋਂ ਸਹਿਯੋਗ ਦਿੰਦਿਆਂ ਸੇਵਾ ਵਿੱਚ ਹਿੱਸਾ ਪਾਇਆ ਗਿਆ।
ਇਸ ਮੌਕੇ ਸਭਾ ਦੇ ਪ੍ਰਧਾਨ ਸ ਜਸਵੰਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਸਾਰੇ ਦੇਸ਼ ਭਰ ਦੇ ਕਿਸਾਨ ਭਰਾਵਾਂ ਵੱਲੋਂ ਆਪਣੀਆਂ ਮੰਗਾਂ ਲਈ ਚਲਾਏ ਜਾ ਰਹੇ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ। ਇਸ ਮੌਕੇ ਲੰਗਰ ਵਰਤਾਉਣ ਦੀ ਸੇਵਾ ਸ ਦਰਸ਼ਨ ਸਿੰਘ ਕਲਸੀ, ਸ ਮਨਜੀਤ ਸਿੰਘ ਮਾਨ, ਸ ਬਲਬੀਰ ਸਿੰਘ ਰੂਪਰਾ, ਸ ਜਸਪਾਲ ਸਿੰਘ ਵਿਰਕ, ਸ ਅਰਮਜੀਤ ਸਿੰਘ ਖੁਰਲ, ਸ ਕੁਲਵੰਤ ਸਿੰਘ ਵਿਰਕ, ਸ ਦਲਜੀਤ ਸਿੰਘ ਨਾਗੀ, ਸ ਸਰਦੂਲ ਸਿੰਘ ਭੂਈ, ਸ ਨਰਾਇਣ ਸਿੰਘ ਭੁੱਲਰ, ਸ ਅਮਰਜੀਤ ਸਿੰਘ ਵਿਰਦੀ, ਸ ਅਮਰਜੀਤ ਸਿੰਘ ਉਸਾਹਨ, ਸ ਸੁਖਵਿੰਦਰਜੀਤ ਸਿੰਘ, ਸ ਸੁਰਜੀਤ ਸਿੰਘ ਮਠਾੜੂ, ਸ ਹਰਵਿੰਦਰ ਸਿੰਘ ਸੋਹਲ, ਸ ਜਸਵਿੰਦਰ ਸਿੰਘ ਫੁੱਲ, ਸ ਹਰਚਰਨ ਸਿੰਘ ਗਿੱਲ ਅਤੇ ਸ ਗੁਰਮੇਜ ਸਿੰਘ ਵੱਲੋਂ ਕੀਤੀ ਗਈ।

Leave a Reply

Your email address will not be published. Required fields are marked *