ਰਾਮਗੜ੍ਹੀਆ ਸਭਾ ਚੰਡੀਗੜ੍ਹ ਵੱਲੋਂ ਪਿੰਡ ਸਵਾੜਾ ਵਿਖੇ ਸਿੱਖਿਆ ਸੰਸਥਾ ਦਾ ਉਦਘਾਟਨ ਨੌਜਵਾਨਾਂ ਦੀ ਭਲਾਈ ਵਾਸਤੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸਿਹਤ ਸੰਸਥਾਵਾਂ ਦੀ ਵੀ ਹੋਵੇਗੀ ਉਸਾਰੀ : ਜਸਵੰਤ ਸਿੰਘ ਭੁੱਲਰ


ਐਸ ਏ ਐਸ ਨਗਰ, 10 ਨਵੰਬਰ (ਸ.ਬ.) ਰਾਮਗੜ੍ਹੀਆ ਸਭਾ ਚੰਡੀਗੜ੍ਹ (ਰਜ਼ਿ) ਵੱਲੋਂ ਪਿੰਡ ਸਵਾੜਾ ਨਜ਼ਦੀਕ ਲਾਂਡਰਾਂ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਸਿੱਖਿਆ ਸੰਸਥਾ ਸਕਿੱਲ ਡਿਵੈਲਪਮੇਂਟ ਸੈਂਟਰ, ਹੈਲਥ ਅਤੇ ਸੋਸ਼ਲ ਵੈਲਫੇਅਰ ਸੰਸਥਾਵਾਂ ਦੇ ਪ੍ਰੋਜੇਕਟ ਅਧੀਨ ਉਸਾਰੇ ਗਏ ਇੱਕ ਬਲਾਕ ਦੇ ਹਾਲ ਦੀ ਤਿਆਰੀ ਮੁਕੰਮਲ ਹੋਣ ਦੇ ਸ਼ੁੱਭ ਮੌਕੇ ਤੇ  ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਗੁਰਬਾਣੀ ਕੀਰਤਨ ਕੀਤਾ ਗਿਆ| 
ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਭਾ ਦੇ ਜਨਰਲ ਸਕੱਤਰ ਸ੍ਰ ਗੁਰਚਰਨ ਸਿੰਘ ਨੰਨੜ੍ਹਾ ਨੇ ਦਸਿਆ ਕਿ ਇਸ ਪ੍ਰੌਜੈਕਟ ਦੀ ਡਿਵੈਲਪਮੈਂਟ ਵਾਸਤੇ ਗਠਿਤ ਕੀਤੀ ਸਬ ਕਮੇਟੀ ਦੇ ਚੈਅਰਮੈਨ ਸ੍ਰ. ਅਜੀਤ ਸਿੰਘ ਰਨੋਤਾ  ਅਤੇ ਸ੍ਰ. ਦਰਸ਼ਨ ਸਿੰਘ ਕਲਸੀ  ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕੀਤੇ ਗਏ ਕੰਮ ਸਬੰਧੀ ਜਾਣਕਾਰੀ ਦਿੱਤੀ|  
ਇਸ ਮੌਕੇ ਸੰਬੋਧਨ ਕਰਦਿਆਂ  ਸਭਾ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ ਨੇ ਕਿਹਾ ਕਿ ਪਿੰਡ ਸਵਾੜਾ ਤੋਂ              ਰਸਨਹੇੜੀ ਨੂੰ ਜਾਂਦੇ ਮਾਰਗ ਤੇ ਸਥਿੱਤ ਇਸ ਸਥਾਨ ਤੇ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਪਹਿਲਾਂ ਬੱਚਿਆਂ ਨੂੰ ਚੰਗੇਰੀ ਵਿਦਿਆ ਦੇਣ ਵਾਸਤੇ ਪ੍ਰਾਈਮਰੀ ਅਤੇ ਹਾਈ ਸਕੂਲ ਦੇ ਵਿੰਗਾਂ ਦੀ ਉਸਾਰੀ ਕੀਤੀ ਜਾਵੇਗੀ, ਉਪਰੰਤ ਨੌਜਵਾਨਾਂ ਦੀ ਭਲਾਈ ਵਾਸਤੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸਿਹਤ ਸੰਸਥਾਵਾਂ ਦੀ ਉਸਾਰੀ ਅਰੰਭ ਕੀਤੀ ਜਾਵੇਗੀ, ਇਸ ਦੇ ਨਾਲ ਹੀ ਮਲਟੀ ਪਰਪਜ ਹਾਲ ਅਤੇ ਖੇਡ ਮੈਦਾਨ ਵੀ ਬਣਾਏ ਜਾਣਗੇ | 
ਇਸ ਸਮਾਗਮ ਵਿੱਚ ਪਾਣੀਪਤ ਤੋਂ ਹਰਿਆਣਾ ਰਾਮਗੜ੍ਹੀਆ ਸਭਾ ਦੇ ਸਰਪ੍ਰਸਤ ਸ੍ਰ. ਹਰਚਰਣ ਸਿੰਘ ਧੰਮੂ, ਡਾ. ਆਰ ਪੀ ਸਿੰਘ (ਜੁਆਇੰਟ ਡਾਇਰੈਕਟਰ ਸੋਸ਼ਲ ਜਸਟਿਸ ਐਂਡ ਇੰਮਪਾਰਵਮੈਂਟ ਆਫ ਮਨਿਉਰਟੀ), ਡਾ. ਸਤਵਿੰਦਰ ਸਿੰਘ ਭੰਮਰਾ (ਪ੍ਰਧਾਨ ਰਾਮਗੜ੍ਹੀਆ ਸਭਾ ਮੁਹਾਲੀ), ਸ੍ਰ. ਹਰਚਰਣ ਸਿੰਘ ਰਨੋਤਾ (ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਯੂਨਾਇਟੀਡ ਨੇਸ਼ਨਜ਼) ਸ ਦਲਜੀਤ ਸਿੰਘ ਫਲੋਰਾ (ਪ੍ਰਧਾਨ ਦੀ ਚੰਡੀਗੜ੍ਹ ਪ੍ਰਤਾਪ ਕੋ-ਆਪ੍ਰੈਟਿਵ ਸੁਸਾਇਟੀ ਲਿਮ. ਮੁਹਾਲੀ) ਸ੍ਰ ਮਨਜੀਤ ਸਿੰਘ ਮਾਨ (ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੋਂਸਲ ਮੁਹਾਲੀ, ਸ੍ਰ ਦਵਿੰਦਰ ਸਿੰਘ ਵਿਰਕ  ਪ੍ਰਧਾਨ ਪ੍ਰਾਈਵੇਟ ਕੰਸਟਰਕਸ਼ਨ ਲੈਬਰ ਕੰਟਰੇਕਟਰਜ ਯੂਨੀਅਨ ਚੰਡੀਗੜ੍ਹ, ਸ੍ਰ ਨਿਰਮਲ ਸਿੰਘ ਸਭਰਵਾਲ ਪ੍ਰਧਾਨ ਪ੍ਰਾਈਵੇਟ ਕੰਸਟਰਕਸ਼ਨ ਲੇਬਰ ਕੰਟਰੈਕਟਰਜ ਐਸੋਸੀਏਸ਼ਨ ਮੁਹਾਲੀ,  ਇੰਜ. ਪੱਵਿਤਰ ਸਿੰਘ ਵਿਰਦੀ ਪ੍ਰਧਾਨ ਕੰਜਿਉਮਰ ਪ੍ਰੋਟੇਕਸ਼ਨ ਫੋਰਮ ਮੁਹਾਲੀ ਤੋਂ ਇਲਾਵਾ ਇਸਤਰੀ ਸਤਿਸੰਗ ਜੱਥਾ ਰਾਮਗੜ੍ਹੀਆ ਭਵਨ ਸੈਕਟਰ 27 ਚੰਡੀਗੜ੍ਹ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਸਕੂਲ ਦੇ           ਚੇਅਰਮੈਨ ਸ੍ਰ ਗੁਰਬਖਸ਼ ਸਿੰਘ ਜੰਡੂ, ਸ੍ਰ ਚਨਣ ਸਿੰਘ ਕਲਸੀ, ਸ੍ਰ ਬਲਦੇਵ ਸਿੰਘ ਕਲਸੀ, ਸ੍ਰ ਨਰਿੰਦਰ ਸਿੰਘ ਸੰਧੂ, ਸ੍ਰ ਬਲਬੀਰ ਸਿੰਘ ਰੂਪਰਾਏ, ਸ੍ਰ. ਜਸਪਾਲ ਸਿੰਘ ਵਿਰਕ, ਸ੍ਰ ਕੁਲਵੰਤ ਸਿੰਘ ਵਿਰਕ, ਸ੍ਰ ਭੁਪਿੰਦਰ ਸਿੰਘ, ਸ੍ਰ ਅਮਰਜੀਤ ਸਿੰਘ ਵਿਰਦੀ, ਸ੍ਰ ਨਰਾਇਣ ਸਿੰਘ ਭੁੱਲਰ, ਸ੍ਰ ਹਰਵਿੰਦਰ ਸਿੰਘ ਸੋਹਲ, ਸ੍ਰ ਕਰਮ ਸਿੰਘ ਬਬਰਾ (ਜਨਰਲ ਸਕੱਤਰ ਰਾਮਗੜ੍ਹੀਆ ਸਭਾ ਮੁਹਾਲੀ), ਸ੍ਰ ਸੂਰਤ ਸਿੰਘ ਕਲਸੀ, ਸ੍ਰ ਹਰਚਰਨ ਸਿੰਘ ਗਿੱਲ, ਸ੍ਰ ਪ੍ਰੀਤਮ ਸਿੰਘ ਗਿੱਲ, ਸ੍ਰ ਸਰਦੂਲ ਸਿੰਘ ਭੂਈ ਵੀ ਹਾਜਰ ਸਨ|

Leave a Reply

Your email address will not be published. Required fields are marked *