ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਚੈਰੀਟੇਬਲ ਵਿਦਿਅਕ ਅਦਾਰੇ ਦੀ ਉਸਾਰੀ ਲਈ ਸਬ ਕਮੇਟੀ ਦਾ ਗਠਨ

ਚੰਡੀਗੜ੍ਹ, 19 ਫਰਵਰੀ (ਸ.ਬ.) ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ: ਜਸਵੰਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਪਿੰਡ ਸਵਾੜਾ ਵਿਖੇ ਸਭਾ ਦੀ ਪੰਜ ਏਕੜ ਜਮੀਨ ਅਤੇ ਦੀ ਚੰਡੀਗੜ੍ਹ ਪ੍ਰਤਾਪ ਸਹਿਕਾਰੀ ਸਭਾ ਲਿਮ: ਦੀ ਕੁਝ ਏਕੜ ਲਈ ਗਈ ਸਾਂਝੀ ਜਮੀਨ ਤੇ ਲੋਕ ਭਲਾਈ ਵਾਸਤੇ ਕੋਈ ਚੈਰੀਟੇਬਲ ਵਿਦਿਅਕ ਸੰਸਥਾ, ਟੈਕਨੀਕਲ ਅੇਜੂਕੇਸ਼ਨ ਸੰਸਥਾ ਜਾਂ ਆਮ ਲੋਕਾਂ ਦੀ ਵਿਦਿਆ ਤੇ ਪ੍ਰਸਾਰ ਲਈ ਕੋਈ ਹੋਰ ਅਜਿਹੀ ਸੰਸਥਾ ਦੀ ਉਸਾਰੀ ਵਾਸਤੇ ਸਭਾ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸਾਬਕਾ ਪ੍ਰਧਾਨਾਂ ਤੋਂ ਇਲਾਵਾ ਸਹਿਯੋਗੀ ਸਭਾਵਾਂ ਰਾਮਗੜ੍ਹੀਆ ਸਭਾ ਮੁਹਾਲੀ, ਦੀ ਭਾਈ ਲਾਲੋ ਸਹਿਕਾਰੀ ਸਭਾ ਮੁਹਾਲੀ, ਦੀ ਚੰਡੀਗੜ੍ਹ ਪ੍ਰਤਾਪ ਸਹਿਕਾਰੀ ਸਭਾ ਲਿਮ:, ਬਿਲਡਿੰਗ ਕੰਟਰੇਕਟਰਜ ਯੂਨੀਅਨ ਚੰਡੀਗੜ੍ਹ ਅਤੇ ਮੁਹਾਲੀ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸ: ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਉਚੇਚੇ ਤੌਰ ਤੇ ਸ: ਆਰ. ਪੀ. ਸਿੰਘ ਐਸ. ਡੀ. ਐਮ ਜਿਲ੍ਹਾ ਮੁਹਾਲੀ ਅਤੇ ਕੈਨੇਡਾ ਤੋਂ ਸ: ਦਲਜੀਤ ਸਿੰਘ ਗਂੇਦੂ, ਪ੍ਰਧਾਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਅਤੇ ਪ੍ਰਧਾਨ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਸ਼ਾਮਿਲ ਹੋਏ| ਐਸ. ਡੀ. ਐਮ ਸ: ਆਰ. ਪੀ. ਸਿੰਘ ਨੇ ਸਭਾ ਵਲੋਂ ਲੋਕ ਭਲਾਈ ਦੇ ਕੀਤੇ ਜਾਂਦੇ ਕਾਰਜਾਂ ਦੀ ਅਤੇ ਸਭਾ ਵਲੋਂ ਪਿੰਡ ਸਵਾੜਾ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਐਜੂਕੇਸ਼ਨਲ ਇੰਸਟੀਚਿਉਟ ਸਥਾਪਿਤ ਕਰਨ ਦੇ ਸੁਝਾਅ ਦਾ ਸਵਾਗਤ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੈਣ ਦਾ ਭਰੋਸਾ ਦਿਤਾ|
ਇਸ ਮੌਕੇ ਮੀਟਿੰਗ ਵਿੱਚ ਹਾਜਰ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਸਭਾ ਦੀ ਸਾਈਟ ਦੀ ਡਿਵੈਲਪਮੈਂਟ ਵਾਸਤੇ ਪ੍ਰਧਾਨ ਸ: ਜਸਵੰਤ ਸਿੰਘ ਭੁੱਲਰ ਨੂੰ ਉਹਨਾਂ ਦੀ ਅਗਵਾਈ ਅਧੀਨ ਇਕ ਸਬ ਕਮੇਟੀ ਗਠਿਤ ਕਰਨ ਦੇ ਅਧਿਕਾਰ ਦਿੱਤੇ| ਸ ਭੁੱਲਰ ਨੇ ਸਬ ਕਮੇਟੀ ਦਾ ਗਠਨ ਕੀਤਾ ਜਿਸ ਦੇ ਚੇਅਰਮੈਨ ਸ: ਦਰਸ਼ਨ ਸਿੰਘ ਕਲਸੀ ਅਤੇ ਕੋ-ਚੇਅਰਮੈਨ ਸ: ਅਜੀਤ ਸਿੰਘ ਰਨੋਤਾ ਨੂੰ ਨਿਯੁਕਤ ਕੀਤਾ ਅਤੇ ਹੋਰ ਕਮੇਟੀ ਮੈਂਬਰ ਲੈਣ ਦੇ ਅਧਿਕਾਰ ਦਿੱਤੇ|
ਇਸ ਮੌਕੇ ਸ੍ਰ. ਭੁੱਲਰ ਵਲੋਂ ਐਸ. ਡੀ. ਐਮ ਸ: ਆਰ. ਪੀ. ਸਿੰਘ ਅਤੇ ਕਨੇਡਾ ਤੋਂ ਆਏ ਸ: ਦਲਜੀਤ ਸਿੰਘ ਗਂੇਦੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸ੍ਰ. ਭੁੱਲਰ ਵਲੋਂ ਇਸ ਸਥਾਨ ਲਈ ਦੀ ਚੰਡੀਗੜ੍ਹ ਪ੍ਰਤਾਪ ਸਹਿਕਾਰੀ ਸਭਾ ਦੇ ਪ੍ਰਧਾਨ ਸ: ਦਲਜੀਤ ਸਿੰਘ ਫਲੋਰਾ ਅਤੇ ਉਹਨਾਂ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ|
ਇਸ ਮੌਕੇ ਰਾਮਗੜ੍ਹੀਆ ਸਭਾ ਚੰਡੀਗੜ੍ਹ ਅਤੇ ਮੁਹਾਲੀ ਦੇ ਸਾਬਕਾ ਪ੍ਰਧਾਨ ਸ: ਚੰਨਣ ਸਿੰਘ ਕਲਸੀ, ਸ: ਟਹਿਲ ਸਿੰਘ ਮਠਾਰੂ, ਸ: ਬਲਬੀਰ ਸਿੰਘ ਰੂਪਰਾਹ, ਸ: ਦਰਸ਼ਨ ਸਿੰਘ ਕਲਸੀ, ਸ: ਅਜੀਤ ਸਿੰਘ ਰਨੋਤਾ, ਸ: ਬਲਦੇਵ ਸਿੰਘ ਕਲਸੀ, ਸ: ਗੁਰਬਖਸ਼ ਸਿੰਘ ਜੰਡੂ, ਸ; ਕਿਰਪਾਲ ਸਿੰਘ ਕਲਸੀ, ਸ: ਸਵਰਨ ਸਿੰਘ ਚੰਨੀ, ਸ: ਸਵਿੰਦਰ ਸਿੰਘ ਖੋਖਰ, ਸ:ਨਿਰਮਲ ਸਿੰਘ ਸਭਰਵਾਲ, ਸ: ਮਨਜੀਤ ਸਿੰਘ ਮਾਨ ਅਤੇ ਇਸ ਤੋਂ ਇਲਵਾ ਪੰਜਾਬ ਰਾਜ ਇਲੈਕਟ੍ਰਸਿਟੀ ਰੇਗੂਲੇਟਰੀ ਕਮਿਸ਼ਨ ਦੇ ਮੈਂਬਰ ਸ: ਪਵਿਤਰ ਸਿੰਘ ਵਿਰਦੀ, ਸ: ਗੁਰਮੁਖ ਸਿੰਘ ਸੋਹਲ ਐਮ. ਸੀ. ਮੁਹਾਲੀ, ਸ: ਜਸਬੀਰ ਸਿੰਘ ਮਣਕੂ ਐਮ. ਸੀ. ਮੁਹਾਲੀ, ਸ: ਦਵਿੰਦਰ ਸਿੰਘ ਨੰਨੜਾ, ਸ: ਕੁਲਵੰਤ ਸਿੰਘ ਵਿਰਕ, ਸ: ਅਮਰਜੀਤ ਸਿੰਘ ਵਿਰਦੀ, ਸ: ਸਰਦੂਲ ਸਿੰਘ ਭੂਈ, ਸ: ਪ੍ਰਦੀਪ ਸਿੰਘ ਭਾਰਜ, ਸ: ਮਨਜੀਤ ਸਿੰਘ ਕਲਸੀ, ਸ: ਪਰਮਜੀਤ ਸਿੰਘ ਸਲੈਚ, ਸ: ਅਮਰਜੀਤ ਸਿੰਘ ਉਸਾਹਨ, ਸ: ਬਲਜੀਤ ਸਿੰਘ ਜੰਡੂ, ਸ; ਜਸਵਿੰਦਰ ਸਿੰਘ ਫੁੱਲ, ਸ: ਹਰਵਿੰਦਰ ਸਿੰਘ ਸੋਹਲ, ਸ: ਸਰਵਨ ਸਿੰਘ ਕਲਸੀ, ਸ: ਮਨੋਹਰ ਸਿੰਘ, ਸ: ਹਰਦੇਵ ਸਿੰਘ ਰਨੋਤਾ, ਸ: ਬਹਾਦਰ ਸਿੰਘ, ਸ: ਮਨਮੋਹਨ ਸਿੰਘ, ਸ: ਗੁਰਦੇਵ ਸਿੰਘ ਚੰਨੀ, ਸ: ਮਨਦੀਪ ਸਿੰਘ ਧੰਮੂ, ਸ; ਗੁਰਚਰਨ ਸਿੰਘ ਭੰਮਰਾ, ਸ: ਸੁਰਜੀਤ ਸਿੰਘ ਮਠਾਰੂ, ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਸ: ਕਰਮ ਸਿੰਘ ਬਬਰਾ, ਬਿਲਡਿੰਗ ਕੰਟਰੇਕਟਰ ਯੂਨੀਅਨ ਮੁਹਾਲੀ ਦੇ ਪ੍ਰਧਾਨ ਸ: ਸੂਰਤ ਸਿੰਘ ਕਲਸੀ, ਬਿਲਡਿੰਗ ਕੰਟਰੇਕਟਰ ਯੂਨੀਅਨ ਚੰਡੀਗੜ੍ਹ ਦੇ ਜਨਰਲ ਸਕੱਤਰ ਸ਼੍ਰੀ ਮਹਿੰਦਰ ਪਾਲ ਧੀਮਾਨ ਅਤੇ ਭਾਈ ਲਾਲੋ ਸਹਿਕਾਰੀ ਸਭਾ ਮੁਹਾਲੀ ਦੇ ਕੈਸ਼ੀਅਰ ਸ: ਬਲਬੀਰ ਸਿੰਘ ਭੰਮਰਾ ਆਪੋ ਆਪਣੇ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਹਾਜਰ ਸਨ|

Leave a Reply

Your email address will not be published. Required fields are marked *