ਰਾਮਗੜ੍ਹੀਆ ਸਭਾ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 27  ਅਪ੍ਰੈਲ (ਸ.ਬ.)ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਮੁਹਾਲੀ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਦੀ ਪ੍ਰਧਾਨਗੀ ਅਧੀਨ ਰਾਮਗੜ੍ਹੀਆ ਭਵਨ ਦੇ ਦਫਤਰ ਵਿਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸ ਕਰਮ ਸਿੰਘ ਅਤੇ ਇੰਚਾਰਜ ਪ੍ਰੈਸ ਪ੍ਰਦੀਪ ਸਿੰਘ ਭਾਰਜ ਨੇ ਦਸਿਆ ਕਿ ਇਸ ਮੀਟਿੰਗ ਵਿਚ ਸਭਾ ਦੇ ਪ੍ਰਧਾਨ ਵਲੋਂ ਸਭਾ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਅਤੇ ਸਭਾ ਦੇ ਕੰਮਾਂ ਨੁੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ- ਵੱਖ ਕਮੇਟੀਆਂ ਬਣਾ ਕੇ ਉਹਨਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ|
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਰਾਮਗੜ੍ਹੀਆ ਕੌਮ ਦੇ ਮਹਾਨ ਜਰਨੈਲ ਸ ਜੱਸਾ ਸਿੰਘ ਰਾਮਗੜ੍ਹੀਆ  ਦਾ ਜਨਮ ਦਿਨ 14 ਮਈ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ|
ਇਸ ਮੌਕੇ ਸ੍ਰ. ਨਰਿੰਦਰ ਸਿੰਘ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰ.  ਗੁਰਚਰਨ ਸਿੰਘ ਨੰਨੜਾ ਨੂੰ ਮੀਤ ਪ੍ਰਧਾਨ, ਸ੍ਰ. ਸੂਰਤ ਸਿੰਘ ਕਲਸੀ ਨੂੰ ਮੀਤ ਪ੍ਰਧਾਨ, ਸ੍ਰ. ਦੀਦਾਰ ਸਿੰਘ ਕਲਸੀ ਨੂੰ ਸੈਕਟਰੀ, ਸ੍ਰ. ਹਰਚਰਨ ਸਿੰਘ ਗਿਲ ਨੂੰ ਖਜਾਨਚੀ, ਸ੍ਰ. ਬਾਲਾ ਸਿੰਘ ਨੂੰ ਅਸਿਸਟੈਂਟ ਖਜਾਨਚੀ, ਸ੍ਰ. ਦਵਿੰਦਰ ਸਿੰਘ ਨੰਨੜਾ ਨੂੰ ਆਡੀਟਰ,ਸ੍ਰ. ਹਰਬਿੰਦਰ ਸਿੰਘ ਰੌਂਤਾ ਨੂੰ  ਚੇਅਰਮੈਨ ਬਿਲਡਿੰਗ ਕਮੇਟੀ, ਸ੍ਰ. ਮਨਜੀਤ ਸਿੰਘ ਮਾਨ ਨੂੰ ਚੇਅਰਮੈਨ ਧਾਰਮਿਕ ਕਮੇਟੀ, ਸ੍ਰ. ਮੋਹਨ ਸਿੰਘ ਸਭਰਵਾਲ ਨੂੰ  ਚੇਅਰਮੈਨ ਸਟੋਰ ਕਮੇਟੀ, ਸ੍ਰ.  ਬਲਬੀਰ ਸਿੰਘ ਬੰਮਰਾ ਨੂੰ ਚੇਅਰਮੈਨ ਲੰਗਰ  ਕਮੇਟੀ, ਸ੍ਰ. ਦਵਿੰਦਰ ਸਿੰਘ ਵਿਰਕ ਨੂੰ ਚੇਅਰਮੈਨ ਵੋਕੇਸਨਲ ਕੋਰਸ ਕਮੇਟੀ, ਸ੍ਰ.  ਸੁਰਿੰਦਰ ਸਿੰਘ ਖੋਖਰ ਨੂੰ ਚੇਅਰਮੈਨ ਸਿਹਤ ਕਮੇਟੀ, ਸ੍ਰ.  ਬਿਕਰਮਜੀਤ ਸਿੰਘ ਹੁੰਝਣ, ਸ੍ਰ.  ਮੇਜਰ ਸਿੰਘ ਭੁੱਲਰ, ਸ੍ਰ.  ਕੁਲਦੀਪ ਸਿੰਘ ਮਣਕੂ, ਸ੍ਰ.  ਬਲਵਿੰਦਰ ਸਿੰਘ ਹੁੰਝਣ, ਸ੍ਰ.  ਕੁਲਵਿੰਦਰ ਸਿੰਘ ਸੋਕੀ,ਸ੍ਰ.  ਜਸਵੰਤ ਸਿੰਘ ਧੰਜਲ, ਸ੍ਰ.  ਭੁਪਿੰਦਰ ਸਿੰਘ ਨੂੰ ਮੈਂਬਰ ਚੁਣਿਆ ਗਿਆ|

Leave a Reply

Your email address will not be published. Required fields are marked *