ਰਾਮਗੜ੍ਹੀਆ ਸਭਾ ਨੇ ਖੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 23 ਸਤੰਬਰ (ਸ.ਬ.) ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼ 3ਬੀ-1 ਵੱਲੋਂ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ, ਰੌਸ਼ਨੀ ਫਾਉਂਡੇਸ਼ਨ ਅਤੇ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਖੂਨਦਾਨ ਕੈਂਪ ਲਗਾਇਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਸ. ਕਰਮ ਸਿੰਘ ਬਬਰਾ ਨੇ ਦਸਿਆ ਕਿ ਇਸ ਮੌਕੇ 18 ਵਿਅਕਤੀਆਂ ਨੇ ਖੂਨਦਾਨ ਕੀਤਾ| ਉਹਨਾਂ ਕਿਹਾ ਕਿ ਬਰਸਾਤ ਪੈਂਦੀ ਹੋਣ ਦੇ ਬਾਵਜੂਦ ਖੂਨਦਾਨੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ|
ਉਹਨਾਂ ਦੱਸਿਆ ਕਿ 24 ਸਤੰਬਰ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਸੰਬੰਧੀ ਰਾਮਗੜ੍ਹੀਆ ਭਵਨ ਫੇਜ਼ 3ਬੀ-2 ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਵੱਖ-ਵੱਖ ਰਾਗੀ-ਢਾਡੀ ਜੱਥੇ ਕਥਾ, ਕੀਰਤਨ, ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ| ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਐਸ ਐਸ ਭਮਰਾ, ਅਕਾਲੀ ਦਲ ਜਿਲ੍ਹਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਇੰਦਰਜੀਤ ਸਿੰਘ ਖੋਖਰ ਸ਼ਹਿਰੀ ਪ੍ਰਧਾਨ ਕਾਂਗਰਸ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਬਾਬਾ ਸ਼ੇਖ ਫਰੀਦ ਬਲੱਡ  ਡੋਨੇਸ਼ਨ ਕੌਂਸਲ ਦੇ ਪ੍ਰਧਾਨ ਬੀਬੀ ਜਸਵੰਤ ਕੌਰ, ਰੌਸ਼ਨੀ ਫਾਉਂਡੇਸ਼ਨ ਐਨ ਜੀ ਓ ਦੇ ਪ੍ਰਧਾਨ ਡਾ. ਸਿਮਰਪ੍ਰੀਤ ਕੌਰ, ਕੋਆਰਡੀਨੇਟਰ ਅਮਨ ਮਹਿਤਾ, ਸੈਕਟਰ-16 ਦੇ ਹਸਪਤਾਲ ਦੇ ਡਾਕਟਰ ਸਿਮਰਨਜੀਤ ਕੌਰ ਅਤੇ ਪੈਰਾ ਮੈਡੀਕਲ ਸਟਾਫ ਨਿਰਮਲ ਸਿੰਘ ਸਭਰਵਾਲ, ਤਰਸੇਮ ਸਿੰਘ ਖੋਖਰ, ਮੋਹਣ ਸਿੰਘ  ਸਭਰਵਾਲ, ਹਰਚਰਨ ਸਿੰਘ ਗਿੱਲ, ਗੁਰਚਰਨ ਸਿੰਘ ਨੰਨੜਾ, ਦਵਿੰਦਰ ਸਿੰਘ ਨੰਨੜਾ, ਕੌਂਸਲਰ ਗੁਰਮੁੱਖ ਸਿੰਘ ਸੋਹਲ, ਕੌਂਸਲਰ ਜਸਵੀਰ ਸਿੰਘ ਮਣਕੂ, ਪਵਿੱਤਰ ਸਿੰਘ ਵਿਰਦੀ, ਜੋਗਿੰਦਰ ਸਿੰਘ ਸੌਂਧੀ ਪ੍ਰਧਾਨ ਗੁਰਦੁਆਰਾ   ਤਾਲਮੇਲ ਕਮੇਟੀ, ਬਲਵਿੰਦਰ ਸਿੰਘ ਟੌਹੜਾ, ਬਲਬੀਰ ਸਿੰਘ ਭੰਮਰਾ, ਰੈਡ ਕਰਾਸ ਸੁਸਾਇਟੀ ਚੰਡੀਗੜ੍ਹ ਦੇ ਜੁਆਂਇੰਟ ਸੈਕਟਰੀ ਕ੍ਰਿਸ਼ਨ ਕੁਮਾਰ ਸੈਣੀ ਹਾਜਰ ਸਨ| ਸਟੇਜ ਸੰਚਾਲਨ ਸ. ਕਰਮ ਸਿੰਘ ਬਬਰਾ ਜਨਰਲ ਸਕੱਤਰ ਨੇ ਕੀਤਾ|

Leave a Reply

Your email address will not be published. Required fields are marked *