ਰਾਮਗੜ੍ਹੀਆ ਸਭਾ ਨੇ ਮਣਾਇਆ ਲੋਹੜੀ ਦਾ ਤਿਓਹਾਰ


ਐਸ਼ਏ 14 ਜਨਵਰੀ (ਸ਼ਬ ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਪ੍ਰਧਾਨ ਸ੍ਰ ਜਸਵੰਤ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਸਵਾੜਾ ਵਿੱਚਲੇ ਕੰਪਲੈਕਸ ਵਿੱਚ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਭਾ ਦੇ ਅਕਾਲ ਚਲਾਣਾ ਕਰ ਗਏ ਮੈਂਬਰਾਂ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਆਪਣੀਆਂ ਹੱਕੀ ਮੰਗਾਂ ਲਈ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਚੁੱਕੇ ਕਿਸਾਨ ਸਾਥੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸਭਾ ਦੇ ਪ੍ਰਧਾਨ ਸ੍ਰ ਜਸਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਸਭਾ ਵਲੋਂ ਸਕੂਲ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਆਰੰਭ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ þ। ਉਹਨਾਂ ਸਮੂਹ ਭਾਈਚਾਰੇ ਨੂੰ ਇਸ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ।
ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਹਾਜਿਰ ਸਭਾ ਦੇ ਸਾਬਕਾ ਪ੍ਰਧਾਨ ਸ੍ਰ ਚੰਨਣ ਸਿੰਘ ਕਲਸੀ, ਸ੍ਰ ਦਰਸ਼ਨ ਸਿੰਘ ਕਲਸੀ, ਸ੍ਰ ਅਜੀਤ ਸਿੰਘ ਰਨੋਤਾ, ਬਲਬੀਰ ਸਿੰਘ ਰੂਪਰਾ, ਬਲਦੇਵ ਸਿੰਘ ਕਲਸੀ, ਗੁਰਬਖਸ਼ ਸਿੰਘ ਜੰਡੂ, ਜਸਪਾਲ ਸਿੰਘ ਵਿਰਕ, ਮਨਜੀਤ ਸਿੰਘ ਮਾਨ, ਹਰਚਰਨ ਸਿੰਘ ਰਣੋਤਾ, ਇੰਜ਼ ਪਵਿੱਤਰ ਸਿੰਘ ਵਿਰਦੀ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ ਸਤਵਿੰਦਰ ਸਿੰਘ ਭੰਮਰਾ, ਸੀਨੀ ਮੀਤ ਪ੍ਰਧਾਨ ਨਰਿੰਦਰ ਸਿੰਘ ਸੰਧੂ, ਜਨਰਲ ਸਕੱਤਰ ਕਰਮ ਸਿੰਘ ਬਬਰਾ, ਦੀ ਚੰਡੀਗੜ੍ਹ ਪ੍ਰਤਾਪ ਕੌਰ ਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਫਲੋਰਾ, ਦੀ ਭਾਈ ਲਾਲੋ ਕੋ-ਆਪਰੇਟੀਵ ਸੁਸਾਇਟੀ ਦੇ ਪ੍ਰਧਾਨ ਸ੍ਰ ਪ੍ਰਦੀਪ ਸਿੰਘ ਭਾਰਜ ਅਤੇ ਡਾ ਆਰ ਸਿੰਘ ਵਲੋਂ ਸਕੂਲ ਦੀ ਉਸਾਰੀ ਦੇ ਕੰਮ ਵਿੱਚ ਵੱਧ ਤੋਂ ਵੱਧ ਵਿੱਤੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਕੰਮ ਨੂੰ ਜਲਦੀ ਆਰੰਭ ਕਰਨ ਲਈ ਕਿਹਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਸ੍ਰੀ ਗੁਰਚਰਨ ਸਿੰਘ ਭੰਮਰਾ, ਅਮਰਜੀਤ ਸਿੰਘ ਉਸਾਹਨ, ਸਰਦੂਲ ਸਿੰਘ ਭੂਈ, ਸੁਰਜੀਤ ਸਿੰਘ, ਅਮਰਜੀਤ ਸਿੰਘ ਵਿਰਦੀ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਫੁਲ, ਪਰਮਜੀਤ ਸਿੰਘ ਸਲੈਚ, ਦਵਿੰਦਰ ਸਿੰਘ ਵਿਰਕ ਪ੍ਰਧਾਨ ਲੇਬਰ ਕੰਨਸਟ੍ਰਕਸ਼ਨ ਐਂਡ ਕੰਟਰੈਕਟਰ ਯੂਨੀਅਨ, ਅਜੀਤ ਸਿੰਘ, ਮਨਜੀਤ ਸਿੰਘ ਬਾਹਰਾ, ਬਲਜੀਤ ਸਿੰਘ ਜੰਡੂ, ਮਨਮੋਹਨ ਸਿੰਘ, ਮਨਦੀਪ ਸਿੰਘ ਧੰਮੂ, ਨਰਾਇਣ ਸਿੰਘ ਭੁੱਲਰ, ਬਹਾਦੁਰ ਸਿੰਘ, ਭੁਪਿੰਦਰ ਸਿੰਘ, ਹਰਮੀਤ ਸਿੰਘ ਅਤੇ ਸੁਰਜੀਤ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *