ਰਾਮਗੜ੍ਹੀਆ ਸਭਾ ਮੁਹਾਲੀ ਵੱਲੋਂ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਸਨਮਾਨ

ਐਸ. ਏ. ਐਸ. ਨਗਰ, 25 ਜੂਨ (ਸ.ਬ.) ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਬਲਬੀਰ ਸਿੰਘ ਸਿੱਧੂ ਕੈਬਿਨਟ ਮੰਤਰੀ ਪੰਜਾਬ ਦਾ ਰਾਮਗੜ੍ਹੀਆ ਭਵਨ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਰਾਮਗੜ੍ਹੀਆ ਭਵਨ ਚੰਡੀਗੜ੍ਹ ਪ੍ਰਾਈਵੇਟ ਕੰਟਰੈਕਟਰ ਐਸੋਸੀਏਸ਼ਨ ਰਜ਼ਿ (ਮੁਹਾਲੀ), ਦਸ਼ਮੇਸ਼ ਵੈਲਫੇਅਰ ਸੁਸਾਇਟੀ ਮੁਹਾਲੀ ਦੀ ਭਾਈ ਲਾਲੋ ਕੋ. ਆਪ. ਸੁਸਾਇਟੀ (ਰਜ਼ਿ) ਮੁਹਾਲੀ ਦੇ ਸਮੂਹ ਪ੍ਰਧਾਨ ਕਮੇਟੀ ਮੈਂਬਰਾਂ ਸਮੇਤ ਹਾਜ਼ਰ ਹੋਏ| ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਅਤੇ ਚੰਡੀਗੜ੍ਹ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਅਤੇ ਸ. ਜਸਵੰਤ ਸਿੰਘ ਭੁੱਲਰ ਸ. ਨਰਿੰਦਰ ਸਿੰਘ ਸੰਧੂ, ਸ੍ਰ. ਪ੍ਰਦੀਪ ਸਿੰਘ ਭਾਰਜ ਅਤੇ ਹੋਰ ਮੈਂਬਰਾਂ ਨੇ ਸਵਾਗਤ ਕੀਤਾ ਅਤੇ ਉਪਰੰਤ ਸਭਾ ਦੇ ਜਨ-ਸਕੱਤਰ ਕਰਮ ਸਿੰਘ ਬਬਰਾ ਨੇ ਸਭਾ ਦੀਆਂ ਚੱਲ ਰਹੀਆਂ ਲੋਕ ਕਲਿਆਣ ਤਹਿਤ ਗਤੀਵਿਧੀਆਂ ਬਾਰੇ ਦੱਸਿਆ| ਇਸ ਮੌਕੇ ਸਾਬਕਾ ਪ੍ਰਧਾਨ ਅਤੇ ਸਰਪ੍ਰਸਤ ਸ੍ਰ. ਦਰਸ਼ਨ ਸਿੰਘ ਕਲਸੀ ਨੇ ਸੰਬੋਧਨ ਕਰਦਿਆਂ ਖਰੜ ਤੋਂ ਏਅਰਪੋਰਟ ਰੋਡ, ਜਲੰਧਰ ਟੈਕਨੀਕਲ ਯੂਨੀਵਰਸਿਟੀ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ਤੇ ਰੱਖਣ, ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਭਾਈ ਲਾਲੋ ਦੇ ਨਾਮ ਤੇ ਚੇਅਰ ਸਥਾਪਿਤ ਕਰਨ ਲਈ ਮੰਗ ਕੀਤੀ| ਇਸ ਦੇ ਨਾਲ ਹੀ ਸ਼ਹਿਰ ਵਿੱਚ ਕਿਸੇ ਚੌਂਕ ਨੂੰ ਖਾਸ ਕਰਕੇ ਮਦਨਪੁਰ ਚੌਂਕ ਨੂੰ ਰਾਖਵਾਂ ਕਰਨ ਲਈ ਮੰਗ ਕੀਤੀ ਜਿਸ ਵਿੱਚ ਸਭਾ ਮਹਾਰਾਜਾ ਜੱਸਾ ਸਿੰਘ ਦਾ ਬੁੱਤ ਆਪਣੇ ਖਰਚੇ ਤੇ ਲਗਵਾਏਗੀ ਅਤੇ ਸਾਂਭ ਸੰਭਾਲ ਵੀ ਕਰੇਗੀ| ਇਹਨਾਂ ਮੁੱਦਿਆਂ ਦੀ ਪ੍ਰੋੜਤਾ ਸ. ਅਜੀਤ ਸਿੰਘ ਰਣੋਤਾ ਸਰਪ੍ਰਸਤ ਨੇ ਵੀ ਕੀਤੀ|
ਸ. ਸੂਰਤ ਸਿੰਘ ਕਲਸੀ ਪ੍ਰਧਾਨ ਪਾਈਵੇਟ ਕੰਟਰੈਕਟਰ ਯੂਨੀਅਨ ਮੁਹਾਲੀ ਸ. ਮਨਜੀਤ ਸਿੰਘ ਮਾਨ ਪ੍ਰਧਾਨ, ਦਸ਼ਮੇਸ਼ ਵੈਲਫੇਅਰ ਕੌਂਸਲ ਮੁਹਾਲੀ, ਸ੍ਰ. ਦੀਦਾਰ ਸਿੰਘ ਕਲਸੀ ਪ੍ਰਧਾਨ ਦੀ ਭਾਈ ਲਾਲੋ ਕੋ. ਆਪ. ਸੁਸਾਇਟੀ ਮੁਹਾਲੀ ਵੱਲੋਂ ਸਨਮਾਨ ਚਿੰਨ ਦਿੱਤੇ ਗਏ| ਇਸ ਮੌਕੇ ਮੁਹਾਲੀ ਸਭਾ ਦੇ ਮੁੱਢਲੇ ਪ੍ਰਧਾਨ ਸ੍ਰ. ਸਵਰਨ ਸਿੰਘ ਚੰਨੀ ਸਮੇਤ ਪਿਛਲੇ ਸਾਬਕਾ ਪ੍ਰਧਾਨ ਅਤੇ ਕਮੇਟੀ ਮੈਂਬਰ ਹਾਜ਼ਰ ਸਨ| ਇਸ ਮੌਕੇ ਤੇ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਅਤੇ ਚੰਡੀਗੜ੍ਹ ਸਭਾਵਾਂ ਵੱਲੋਂ ਸਮਾਜ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ| ਮੁਹਾਲੀ ਰਾਮਗੜ੍ਹੀਆਂ ਸਭਾ ਦੀਆਂ ਗਤੀਵਿਧੀਆਂ ਲਈ ਸਰਕਾਰ ਦੇ ਅਖਿਤਿਆਰੀ ਫੰਡ ਵਿੱਚੋਂ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਭਰੋਸਾ ਦਿੱਤਾ| ਇਸ ਮੌਕੇ ਤੇ ਬੀਬੀ ਭਾਨੀ ਗੁਰਦੁਆਰਾ ਫੇਜ਼-7 ਮੁਹਾਲੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਅਤੇ ਮੁਹਾਲੀ ਸਕੇਲ ਇੰਡਸਟ੍ਰਰੀਜ਼ ਟੈਨੈਟ ਅਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸ. ਜਸਵੰਤ ਸਿੰਘ ਅਤੇ ਚੇਅਰਮੈਨ ਭੁਪਿੰਦਰ ਸਿੰਘ ਵੱਲੋਂ ਵੀ ਸਿੱਧੂ ਨੂੰ ਸਿਰੋਪਾ ਦਿੱਤਾ ਗਿਆ|

Leave a Reply

Your email address will not be published. Required fields are marked *