ਰਾਮਗੜ੍ਹੀਆ ਸਭਾ ਵਲੋਂ ਗੁਰਮੁੱਖ ਸਿੰਘ ਸੋਹਲ ਦਾ ਸਨਮਾਨ

ਐਸ. ਏ. ਐਸ ਨਗਰ, 6 ਜਨਵਰੀ (ਸ.ਬ.) ਪੰਜਾਬ ਸਰਕਾਰ ਵਲੋਂ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਡਾਇਰੈਕਟਰ ਥਾਪੇ ਗਏ ਸ੍ਰ. ਗੁਰਮੁੱਖ ਸਿੰਘ ਸੋਹਲ ਦਾ ਰਾਮਗੜੀਆ ਸਭਾ ਐਸ. ਏ. ਐਸ ਨਗਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਸੋਹਲ ਦੇ ਰਾਮਗੜ੍ਹੀਆ ਵੈਲਫੇਅਰ ਬੋਰਡ ਦਾ ਡਾਇਰੈਕਟਰ ਬਣਨ ਨਾਲ ਰਾਮਗੜੀਆ ਭਾਈਚਾਰੇ ਦੇ ਮਾਣ ਵਿੱਚ ਵਾਧਾ ਹੋਇਆ ਹੈ| ਉਹਨਾਂ ਕਿਹਾ ਸ੍ਰੀ ਸੋਹਲ ਤੋਂ ਰਾਮਗੜੀਆ ਬਿਰਾਦਰੀ ਨੂੰ ਕਾਫੀ ਆਸਾਂ ਹਨ ਕਿ ਉਹ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਣਗੇ|
ਜਿਕਰਯੋਗ ਹੈ ਕਿ ਨਗਰ ਨਿਗਮ ਦੇ ਕੌਂਸਲਰ ਸ੍ਰ. ਗੁਰਮੁੱਖ ਸੋਹਲ ਜੋ ਸ੍ਰੋਮਣੀ ਅਕਾਲੀ ਦਲ ਦੀ ਜਿਲਾ ਇਕਾਈ (ਬੀ. ਸੀ. ਵਿੰਗ) ਦੇ ਪ੍ਰਧਾਨ ਵੀ ਹਨ, ਨੂੰ ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਰਾਮਗੜੀਆ ਭਲਾਈ ਬੋਰਡ ਦਾ ਡਾਇਰੈਕਟਰ ਨਾਮਜਦ ਕੀਤਾ ਗਿਆ ਹੈ| ਇਸ  ਮੌਕੇ ਸ੍ਰ. ਸੋਹਲ ਨੇ ਕਿਹਾ ਕਿ ਉਹ ਰਾਮਗੜੀਆ ਭਾਈਚਾਰੇ ਦੀਆਂ ਆਸਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਣਗੇ ਅਤੇ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਕੰਮ ਕਰਣਗੇ| ਇਸ ਮੌਕੇ ਰਾਮਗੜੀਆਂ ਸਭਾ ਮੁਹਾਲੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ, ਦਸ਼ਮੇਸ਼ ਵੈਲਫੇਅਰ ਕੌਂਸਲਰ ਦੇ ਪ੍ਰਧਾਨ ਸ੍ਰ. ਬਲਬੀਰ ਸਿੰਘ ਭਮਰਾ, ਸ੍ਰ. ਭੁਪਿੰਦਰ ਸਿੰਘ ਪ੍ਰਧਾਨ ਸਮਾਲ ਸਕੇਲ ਇੰਡਸਟ੍ਰੀ ਵੈਲਫੇਅਰ  ਐਸੋਸੀਏਸ਼ਨ, ਸ੍ਰ. ਪ੍ਰਦੀਪ ਸਿੰਘ ਭਾਰਜ ਸ੍ਰ. ਸਰਵਨ ਸਿੰਘ ਕਲਸੀ, ਸੁਖਦੇਖ ਸਿੰਘ, ਕਰਨ ਸਿੰਘ ਬਬਰਾ, ਦਵਿੰਦਰ ਸਿੰਘ ਨਨੜਾ, ਕਵਲਜੀਤ ਸਿੰਘ ਮਣਕੂ, ਗੁਰਚਰਨ ਸਿੰਘ ਨੰਨੜਾ ਅਤੇ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *