ਰਾਮਗੜ੍ਹੀਆ ਸਭਾ ਵਲੋਂ ਸ਼ਹੀਦੀ ਪੁਰਬ ਸਬੰਧੀ ਸਮਾਗਮ ਭਲਕੇ

ਐਸ ਏ ਐਸ ਨਗਰ, 16 ਜੂਨ (ਸ.ਬ.) ਰਾਮਗੜ੍ਹੀਆ ਸਭਾ ਫੇਜ਼ 3 ਬੀ 1 ਮੁਹਾਲੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਸਮਾਗਮ ਰਾਮਗੜ੍ਹੀਆ ਭਵਨ ਫੇਜ਼ 3ਬੀ 1 ਮੁਹਾਲੀ ਵਿਖੇ 17 ਜੂਨ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਅਤੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਦੱਸਿਆ ਕਿ 17 ਜੂਨ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ ਭਾਈ ਇਕਬਾਲ ਸਿੰਘ ਤੇ ਸਾਥੀ, ਭਾਈ ਬਲਿਹਾਰ ਸਿੰਘ, ਇਸਤਰੀ ਸਤਿਸੰਗ ਜਥਾ, ਭਾਈ ਹਰਨੇਕ ਸਿੰਘ, ਭਾਈ ਪੂਰਨ ਸਿੰਘ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸ ਮੌਕੇ ਗੁਰੂ ਕਾ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਅਤੁੱਟ ਵਰਤਣਗੇ|

Leave a Reply

Your email address will not be published. Required fields are marked *