ਰਾਮਗੜ੍ਹੀਆ ਸਭਾ ਵੱਲੋਂ ਅੱਖਾਂ ਦੇ ਕੈਂਪ ਦਾ ਆਯੋਜਨ

ਐਸ.ਏ.ਐਸ.ਨਗਰ, 24 ਦਸੰਬਰ (ਸ.ਬ.) ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼-3ਬੀ1 ਮੁਹਾਲੀ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਤੇ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਐਸ ਏ ਐਸ ਨਗਰ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਗਲੋਬਲ ਆਈ ਹਸਪਤਾਲ ਪਟਿਆਲਾ ਦੇ ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਸੰਦੀਪ ਗੁਪਤਾ ਨੇ ਕਰੀਬ 70 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਲੈਂਸ ਪਾਏ ਗਏ|
ਇਸ ਕੈਂਪ ਵਿੱਚ ਦੰਦਾਂ, ਆਯੁਰਵੈਦਿਕ, ਹੋਮੇਪੈਥਿਕ ਦੇ ਮਾਹਿਰ ਡਾਕਟਰ ਵੱਲੋਂ ਵੀ ਮਰੀਜਾਂ ਦੀ ਜਾਂਚ  ਕੀਤੀ ਗਈ ਅਤੇ ਲੋੜਬੰਦ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ| ਕੈਂਪ ਵਿੱਚ ਥਾਇਰਾਇਡ ਦੇ ਟੈਸਟ ਮੁਫਤ ਕੀਤੇ ਗਏ|
ਇਸ ਮੌਕੇ ਦਸਮੇਸ਼ ਵੈਲਫੇਅਰ ਕੌਂਸਲ ਵਲੋਂ ਬ੍ਰੈਡ ਪਕੋੜਿਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ|
ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਜ. ਸਕੱਤਰ ਦਵਿੰਦਰ ਸਿੰਘ ਨੰਨੜਾ, ਮੀਤ ਪ੍ਰਧਾਨ ਗੁਰਚਰਨ ਸਿੰਘ, ਕੈਸ਼ੀਅਰ ਸਰਵਣ ਸਿੰਘ ਕਲਸੀ, ਆਡੀਟਰ ਕਰਨ ਸਿੰਘ ਬਬਰਾ, ਸ. ਪ੍ਰਦੀਪ ਸਿੰਘ ਭਾਰਜ ਲੀਗਲ ਅਡਵਾਇਜਰ, ਮੈਂਬਰ ਦਵਿੰਦਰ ਸਿੰਘ ਵਿਰਕ, ਸੁਖਦੇਵ ਸਿੰਘ, ਕੰਵਲਦੀਪ ਸਿੰਘ ਮਣਕੂ, ਦੀਦਾਰ ਸਿੰਘ ਕਲਸੀ, ਹਰਚਰਨ ਸਿੰਘ ਗਿੱਲ, ਸਾਬਕਾ ਪ੍ਰਧਾਨ ਸ਼ਵਿੰਦਰ ਸਿੰਘ ਖੋਖਰ, ਰਾਜਪਾਲ ਸਿੰਘ, ਨਰਿੰਦਰ ਸਿੰਘ ਸਭਰਵਾਲ, ਸਵਰਨ ਸਿੰਘ ਚੰਨ, ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸੂਰਤ ਸਿੰਘ ਕਲਸੀ, ਕੰਜਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਪਵਿੱਤਰ ਸਿੰਘ ਵਿਰਦੀ, ਐਮ ਸੀ ਅਤੇ ਜਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਐਮ ਸੀ ਕੰਵਲਜੀਤ ਸਿੰਘ ਰੂਬੀ, ਐਮ ਸੀ ਗੁਰਮੁੱਖ ਸਿੰਘ ਸੋਹਲ, ਐਮ ਸੀ ਬਲਜੀਤ ਸਿੰਘ ਕੁੰਭੜਾ, ਇੰਡ. ਜੋਗਿੰਦਰ ਸਿੰਘ, ਸੋਹਣ ਸਿੰਘ, ਸੁਰਿੰਦਰ ਸਿੰਘ ਜੰਡੂ ਅਮਰਜੀਤ ਸਿੰਘ ਖੁਰਲ, ਉਘੇ ਸਮਾਜ ਸੇਵਕ ਜਸਵਿੰਦਰ ਸਿੰਘ ਵਿਰਕ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *