ਰਾਮਗੜ੍ਹ੍ਹੀਆ ਭਵਨ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਐਸ ਏ ਐਸ ਨਗਰ ਵਲੋਂ ਰਾਮਗੜ੍ਹੀਆ ਸਭਾ ਮੁਹਾਲੀ ਅਤੇ ਭਾਈ ਲਾਲੋ ਕੋ ਆਪ ਐਨ ਏ ਟੀ ਐਂਡ ਸੀ ਸੁਸਾਇਟੀ ਲਿਮਟਿਡ ਦੇ ਸਹਿਯੋਗ ਨਾਲ ਰਾਮਗੜ੍ਹੀਆ ਭਵਨ ਫੇਜ਼ 3ਬੀ 1 ਐਸ ਏ ਐਸ ਨਗਰ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਸ੍ਰ. ਦਲਬੀਰ ਸਿੰਘ ਖਾਲਸਾ ਪ੍ਰੋ. ਦਸ਼ਮੇਸ਼ ਬਿਲਡਿੰਗ ਕੰਸਟ੍ਰਕਸ਼ਨ ਸਨ ਅਤੇ ਵਿਸ਼ੇਸ ਮਹਿਮਾਨ ਸ੍ਰ. ਰਜਿੰਦਰ ਸਿੰਘ ਪ੍ਰੋ. ਜੀ ਐਮ ਸ਼ਟਰਿੰਗ ਐਂਡ ਵੂਡ ਵਰਕਸ ਮੁਹਾਲੀ, ਸ੍ਰ. ਇੰਦਰਜੀਤ ਸਿੰਘ ਬਿਲਡਿੰਗ ਕੰਟਰੈਕਟਰ ਸਨ| ਇਸ ਮੌਕੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਵੀ ਵਿਸ਼ੇਸ ਤੌਰ ਤੇ ਪਹੁੰਚੇ| ਇਸ ਮੌਕੇ ਸ੍ਰ. ਰਘਬੀਰ ਸਿੰਘ, ਸ੍ਰ. ਅਜੀਤ ਸਿੰਘ ਪਾਸੀ, ਸ੍ਰੀ ਗੁਰਮੁੱਖ ਸਿੰਘ ਸੋਹਲ, ਸ੍ਰੀ ਪਿਆਰਾ ਸਿੰਘ, ਸ੍ਰ. ਸੁੰਦਰ ਸਿੰਘ ਮਜੀਠੀਆ, ਅਕਾਲੀ ਜਥਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਵੀ ਹਾਜਰੀ ਲਗਵਾਈ|
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਵਿਸ਼ਵਕਰਮਾ ਪੂਜਾ ਕੀਤੀ ਗਈ| ਇਸ ਉਪਰੰਤ ਕੀਰਤਨ ਅਤੇ ਢਾਡੀ ਦਰਬਾਰ ਮੌਕੇ ਭਾਈ ਬਲੀਹਾਰ ਸਿੰਘ, ਭਾਈ ਇਕਬਾਲ ਸਿੰਘ, ਇਸਤਰੀ ਸੰਤਸੰਗ ਸਭਾ ਰਾਮਗੜ੍ਹੀਆ ਸਭਾ, ਸ੍ਰ. ਲਖਬੀਰ ਸਿੰਘ, ਭਾਈ ਹਰਜੋਤ ਸਿੰਘ ਨੇ ਕੀਰਤਨ, ਵਾਰਾਂ ਅਤੇ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਤੋਂ ਬਾਅਦ ਅਰਦਾਸ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ| ਇਸ ਮੌਕੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪ੍ਰਾਇਵੇਟ ਠੇਕੇਦਾਰਾ ਯੂਨੀਅਨ ਨੂੰ ਡੇਢ ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ|
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੂਰਤ ਸਿੰਘ ਕਲਸੀ, ਸੀ ਮੀਤ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ, ਮੀਤ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਭੰਵਰਾ, ਜਨਰਲ ਸਕੱਤਰ ਸ੍ਰੀ ਗੁਰਚਰਨ ਸਿੰਘ, ਸਕੱਤਰ ਸ੍ਰੀ ਜਰਨੈਲ ਸਿੰਘ, ਖਜਾਨਚੀ ਸ੍ਰ. ਬਲਵਿੰਦਰ ਸਿੰਘ ਬਲ, ਚੇਅਰਮੈਨ ਸਟੇਡਿੰਗ ਕਮੇਟੀ ਸ੍ਰੀ ਵਿਜੈ ਕੁਮਾਰ ਘਈ, ਮੈਂਬਰ ਸ੍ਰੀ ਸਵਰਨ ਸਿੰਘ, ਸ੍ਰੀ ਮਨਮੋਹਨ ਸਿੰਘ, ਨਿਰਮਲ ਸਿੰਘ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ, ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਅਤੇ ਸਾਰੇ ਮਂੈਬਰ, ਸ੍ਰ. ਜਸਵੰਤ ਸਿੰਘ ਭੁੱਲਰ ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ, ਸ੍ਰ. ਦਵਿੰਦਰ ਸਿੰਘ ਵਿਰਕ ਪ੍ਰਧਾਨ ਪ੍ਰਾਈਵੇਟ ਕੰਸਟ੍ਰਕਸ਼ਨ ਯੂਨੀਅਨ ਚੰਡੀਗੜ੍ਹ, ਸ੍ਰ. ਮਨਜੀਤ ਸਿੰਘ ਮਾਨ ਪ੍ਰਧਾਨ ਦਸਮੇਸ਼ ਵੈਲਫੇਅਰ ਕੌਂਸਲ ਮੁਹਾਲੀ, ਸ੍ਰ. ਦੀਦਾਰ ਸਿੰਘ ਕਲਸੀ ਪ੍ਰਧਾਨ ਭਾਈ ਲਾਲੋ ਕੋ ਆਪ ਸੁਸਾਇਟੀ, ਸ੍ਰ. ਦਲਜੀਤ ਸਿੰਘ ਫਲੋਰਾ ਪ੍ਰਧਾਨ ਦੀ ਚੰਡੀਗੜ੍ਹ ਪਰਤਾਪ ਕੋ ਆਪ ਸੁਸਾਇਟੀ ਲਿਮ., ਸ੍ਰ. ਦਲਸ਼ਨ ਸਿੰਘ ਕਲਸੀ ਪ੍ਰੋ. ਸਾਹਿਬਜਾਦਾ ਟਿੰਬਰ ਅਂੈਡ ਪਲਾਈ ਮੁਹਾਲੀ, ਸ੍ਰ. ਪ੍ਰਦੀਪ ਸਿੰਘ ਭਾਰਜ ਪ੍ਰੋ. ਭਾਰਜ ਫੈਬਰੀਕੇਟਰਸ ਮੁਹਾਲੀ, ਸ੍ਰ. ਜੋਗਿੰਦਰ ਸਿੰਘ ਸਲੈਚ ਪ੍ਰੋ. ਸੀ ਜੇ ਇੰਜਨੀਅਰ ਕਾਰਪੋਰੇਸਨ ਮੁਹਾਲੀ, ਸ੍ਰ. ਕੁਲਵਿੰਦਰ ਸਿੰਘ ਸੋਖੀ ਪ੍ਰੋ. ਵਧਵਾ ਸਿੰਘ ਸੋਖੀ ਐਂਡ ਕੰਪਨੀ ਮੁਹਾਲੀ, ਸ੍ਰ. ਜਸਬੀਰ ਸਿੰਘ ਭੰਮਰਾ ਪ੍ਰੋ. ਭੰਮਰਾ ਕੰਸਟ੍ਰਕਸ਼ਨ ਮੁਹਾਲੀ, ਸ੍ਰੀ ਦਿਨੇਸ਼ ਕੁਮਾਰ ਪ੍ਰੋ. ਕਾਕਾ ਇੰਡਸਟਰੀਜ ਮੁਹਾਲੀ, ਜਸਵੰਤ ਸਿੰਘ ਕਾਨਪੁਰੀ, ਗੁਰਸੇਵਕ ਸਿੰਘ ਕੈਂਸਰੇ, ਜੁਗਿੰਦਰ ਸਿੰਘ ਸੌਂਧੀ ਪ੍ਰਧਾਨ ਗੁਰਦੁਆਰਾ ਤਾਲਮੇਲ ਕਮੇਟੀ, ਪਰਮਜੀਤ ਸਿੰਘ ਗਿੱਲ ਜਰਨਲ ਸਕੱਤਰ, ਇੰਦਰਜੀਤ ਸਿੰਘ ਖੋਖਰ, ਦੀਦਾਰ ਸਿੰਘ ਕਲਸੀ, ਲਖਵੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *