ਰਾਮਦੇਵ ਦਾ ਵਰਲਡ ਰਿਕਾਰਡ, ਮੁੱਖ ਮੰਤਰੀ ਸਮੇਤ ਇਕ ਲੱਖ ਲੋਕਾਂ ਨੇ ਕੀਤਾ ਸੂਰਜ ਨਮਸਕਾਰ

ਛੱਤੀਸਗੜ੍ਹ, 12 ਜਨਵਰੀ (ਸ.ਬ.) ਸਵਾਮੀ ਵਿਵੇਕਾਨੰਦ ਦੀ ਜਯੰਤੀ ਮੌਕੇ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਕੱਠੇ 5 ਵਰਲਡ ਰਿਕਾਰਡ ਬਣਾਏ ਹਨ| ਇਹ ਪਹਿਲਾ ਇਸ ਤਰ੍ਹਾਂ ਦਾ ਰਿਕਾਰਡ ਹੈ| ਛੱਤੀਸਗੜ੍ਹ ਦੇ ਭਿਲਾਈ ਵਿੱਚ ਆਯੋਜਿਤ ਤਿੰਨ ਦਿਨਾ ਯੋਗ ਕੈਂਪਸ ਵਿੱਚ 55 ਹਜ਼ਾਰ ਤੋਂ ਵਧ ਲੋਕਾਂ ਨੇ ਇਕੱਠੇ ਪੰਜ ਆਸਨ ਕੀਤੇ|
ਬਾਬਾ ਰਾਮਦੇਵ ਨੇ ਇਕੱਠੇ ਇਕ ਲੱਖ ਲੋਕਾਂ ਨਾਲ ਸੂਰਜ ਨਮਸਕਾਰ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ|  ਰਾਮਦੇਵ ਨਾਲ ਯੋਗ ਕੈਂਪਸ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਵੀ ਹਿੱਸਾ ਲਿਆ| ਉੱਥੇ ਹੀ ਇਸ ਅਨੋਖੇ ਕਾਰਨਾਮੇ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ 35 ਹਜ਼ਾਰ ਤੋਂ ਵਧ ਬੱਚੇ ਸ਼ਾਮਲ ਸਨ, ਜਦੋਂ ਕਿ ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਬੱਚਿਆਂ ਨੂੰ ਕੈਂਪ ਤੱਕ ਲਿਆਉਣ ਲਈ ਖਾਸ ਇੰਤਜ਼ਾਮ ਕੀਤੇ ਸਨ| ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ 300 ਯੋਗ ਟਰੇਨਰਾਂ ਨੂੰ ਲਾਇਆ ਗਿਆ ਸੀ| ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਇਸ ਤੋਂ ਪਹਿਲਾਂ 2016 ਵਿੱਚ ਮੱਧ ਪ੍ਰਦੇਸ਼ ਵਿੱਚ 50 ਹਜ਼ਾਰ ਲੋਕਾਂ ਨੇ ਸੂਰਜ ਨਮਸਕਾਰ ਕਰ ਕੇ ਗੋਲਡਨ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਂ ਦਰਜ ਕਰਵਾਇਆ ਸੀ|

Leave a Reply

Your email address will not be published. Required fields are marked *