ਰਾਮਦੇਵ ਵਲੋਂ ਸਾਧੂ-ਸੰਤਾਂ ਨੂੰ ਸਿਗਰਟਨੋਸ਼ੀ ਛੱਡਣ ਦੀ ਅਪੀਲ

ਪ੍ਰ੍ਰਯਾਗਰਾਜ, 31 ਜਨਵਰੀ (ਸ.ਬ.) ਯੋਗ ਗੁਰੂ ਰਾਮਦੇਵ ਸੰਗਮ ਤੱਟ ਤੇ ਕੁੰਭ ਮੇਲੇ ਵਿੱਚ ਪੁੱਜੇ ਅਤੇ ਸਾਧੂ-ਸੰਤਾਂ ਨਾਲ ਮੁਲਾਕਾਤ ਕੀਤੀ| ਨਾਲ ਹੀ ਉਨ੍ਹਾਂ ਨੇ ਸਾਧੂ-ਸੰਤਾਂ ਨੂੰ ਸਿਗਰਟ ਛੱਡਣ ਦੀ ਅਪੀਲ ਕੀਤੀ| ਉਨ੍ਹਾਂ ਨੇ ਕਿਹਾ,”ਅਸੀਂ ਰਾਮ ਅਤੇ ਕ੍ਰਿਸ਼ਨ ਦੇ ਭਗਤ ਹਾਂ, ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਵੀ ਸਿਗਰਟਨੋਸ਼ੀ ਨਹੀਂ ਕੀਤੀ ਤਾਂ ਫਿਰ ਕੀ ਸਾਨੂੰ ਕਰਨੀ ਚਾਹੀਦੀ ਹੈ? ਸਾਨੂੰ ਸਿਗਰਟ ਛੱਡਣ ਦਾ ਜ਼ਰੂਰ ਸੰਕਲਪ ਲੈਣਾ ਚਾਹੀਦਾ| ਉਨ੍ਹਾਂ ਨੇ ਕਿਹਾ,”ਅਸੀਂ ਸਾਧੂ ਵੱਡੇ ਕੰਮਾਂ ਲਈ ਆਪਣਾ ਘਰ, ਮਾਂ-ਬਾਪ ਸਮੇਤ ਸਭ ਕੁਝ ਛੱਡ ਚੁਕੇ ਹਾਂ ਤਾਂ ਅਸੀਂ ਸਿਗਰਟ ਕਿਉਂ ਨਹੀਂ ਛੱਡ ਸਕਦੇ ਹਾਂ?” ਉਨ੍ਹਾਂ ਨੇ ਕਈ ਸਾਧੂਆਂ ਤੋਂ ਚਿਲਮ ਇਕੱਠੀ ਕੀਤੀ ਅਤੇ ਤੰਬਾਕੂ ਛੱਡਣ ਲਈ ਵਾਅਦਾ ਲਿਆ| ਰਾਮਦੇਵ ਨੇ ਕਿਹਾ,”ਮੈਂ ਨੌਜਵਾਨਾਂ ਨੂੰ ਤੰਬਾਕੂ ਅਤੇ ਸਿਗਰਟ ਛੱਡਵਾਏ ਹਨ ਤਾਂ ਮਹਾਤਮਾਵਾਂ ਤੋਂ ਕਿਉਂ ਨਹੀਂ|”
55 ਦਿਨਾਂ ਤੱਕ ਚੱਲਣ ਵਾਲਾ ਕੁੰਭ ਮੇਲਾ 15 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਤੇ 4 ਮਾਰਚ ਨੂੰ ਖਤਮ ਹੋਵੇਗਾ| ਦੁਨੀਆ ਦੇ ਸਭ ਤੋਂ ਵੱਡੇ ਇਸ ਮੇਲੇ ਵਿੱਚ 130 ਮਿਲੀਅਨ ਸ਼ਰਧਾਲੂਆਂ ਦੇ ਪੁੱਜਣ ਦੀ ਸੰਭਾਵਨਾ ਹੈ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੋਕ ਇੱਥੇ ਆਪਣੇ ਪਾਪਾਂ ਤੋਂ ਮੁਕਤੀ ਲਈ ਗੰਗਾ, ਯਮੁਨਾ, ਸਰਸਵਤੀ ਦੇ ਸੰਗਮ ਤੇ ਡੁੱਬਕੀ ਲਗਾਉਂਦੇ ਹਨ|

Leave a Reply

Your email address will not be published. Required fields are marked *