ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਭਾਜਪਾ ਨੇ ਦਲਿਤਾਂ ਦਾ ਮਾਣ ਵਧਾਇਆ: ਸੈਹਬੀ ਆਨੰਦ

ਐਸ ਏ ਐਸ ਨਗਰ, 19 ਜੂਨ (ਸ. ਬ.) ਭਾਜਪਾ ਕੌਂਸਲਰ ਸ੍ਰੀ ਸੈਹਬੀ ਆਨੰਦ ਨੇ ਕਿਹਾ ਹੈ ਕਿ ਭਾਜਪਾ ਨੇ ਸ੍ਰੀਰਾਮ ਨਾਥ ਕੋਵਿੰਦ ਨੂੰ ਭਾਰਤ ਦੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਕੇ ਭਾਰਤ ਦੇ ਦਲਿਤਾਂ ਨੁੰ ਵੇਸਸ ਮਾਣ ਦਿੱਤਾ ਹੈ|  ਉਹਨਾਂ ਕਿਹਾ ਕਿ ਸ੍ਰੀ ਕੋਵਿੰਦ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ| ਉਹਨਾਂ ਕਿਹਾ ਕਿ ਇਹ ਸਿਰਫ ਭਾਜਪਾ ਪਾਰਟੀ ਹੀ ਹੈ ਜੋ ਕਿ ਦਲਿਤਾਂ ਨੂੰ ਮਾਣ ਸਨਮਾਨ ਦੇ ਰਹੀ ਹੈ| ਭਾਜਪਾ ਵਲੋਂ ਹੀ ਦਲਿਤਾਂ ਨੁੰ ਉਹਨਾਂ ਦੇ ਬਣਦੇ ਹੱਕ ਦਿਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਸ੍ਰੀ ਕੋਵਿੰਦ ਦੇ ਰਾਸ਼ਟਰਪਤੀ ਬਣਨ ਨਾਲ ਦਲਿਤਾਂ ਦੀ ਭਲਾਈ ਲਈ ਉਪਰਾਲੇ ਹੋਣਗੇ|

Leave a Reply

Your email address will not be published. Required fields are marked *