ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ

ਨਵੀਂ ਦਿੱਲੀ, 20 ਜੁਲਾਈ (ਸ.ਬ.) ਭਾਜਪਾ ਆਗੂ ਸ੍ਰੀ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ ਹਨ| ਉਹਨਾਂ ਆਪਣੀ ਵਿਰੋਧੀ ਉਮੀਦਵਾਰ ਕਾਂਗਰਸੀ ਆਗੂ ਮੀਰਾ ਨੁੰ ਹਰਾਇਆ | ਪਹਿਲੇ ਗੇੜ ਵਿਚ ਸ੍ਰੀ ਕੋਵਿੰਦ ਨੂੰ 4,79,585 ਅਤੇ ਮੀਰਾ ਨੂੰ 2,04,594 ਵੋਟ ਮਿਲੇ| ਭਾਰਤ ਕੇ ਸੰਸਦ ਮੈਂਬਰਾਂ ਵਿਚੋਂ 522 ਸੰਸਦ ਮੈਂਬਰਾਂ ਨੇ ਸ੍ਰੀ ਕੋਵਿੰਦ ਅਤੇ 225 ਸੰਸਦ ਮੈਂਬਰਾਂ ਨੇ ਮੀਰਾ ਨੂੰ ਵੋਟਾਂ ਪਾਈਆਂ| ਇਸ ਤਰਾਂ ਸ੍ਰੀ ਕੋਵਿੰਦ ਵੱਡੇ ਫਰਕ ਨਾਲ ਜਿੱਤ ਕੇ ਭਾਰਤ ਦੇ ਰਾਸ਼ਟਰਪਤੀ ਚੁਣੇ ਗਏ| ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਕੋਵਿੰਦ ਨੁੰ ਉਹਨਾਂ ਦੇ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ ਦਿਤੀ ਹੈ|

Leave a Reply

Your email address will not be published. Required fields are marked *