ਰਾਮਪੁਰ ਨੇੜੇ ਸਤਲੁਜ ਨਦੀ ਵਿੱਚ ਬੱਸ ਡਿੱਗੀ, 28 ਵਿਅਕਤੀਆਂ ਦੀ ਮੌਤ

ਸ਼ਿਮਲਾ, 20 ਜੁਲਾਈ (ਸ.ਬ.) ਹਿਮਾਚਲ  ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੇ ਰਾਮਪੁਰ ਦੇ ਕੋਲ ਇਕ ਦਰਦਨਾਕ ਹਾਦਸਾ ਹੋਇਆ ਹੈ, ਜਿੱਥੇ ਇਕ ਪ੍ਰਾਈਵੇਟ ਬੱਸ ਦੇ ਸਤਲੁਜ ਨਦੀ ਵਿੱਚ ਡਿੱਗਣ ਨਾਲ 28 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 9 ਵਿਅਕਤੀ ਜ਼ਖਮੀ ਹੋਏ ਹਨ| ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 37 ਲੋਕ ਸਵਾਰ ਸਨ| ਇਹ ਬੱਸ ਕਿੰਨੌਰ ਜ਼ਿਲੇ ਦੇ ਰਿਕਾਂਗਪੀਓ ਤੋਂ ਰਾਮਪੁਰ ਹੁੰਦੇ ਹੋਏ ਸੋਲਨ ਦੇ ਵੱਲ ਆ ਰਹੀ ਸੀ| ਅਜੇ ਬੱਸ ਖਨੇਰੀ ਹਸਪਤਾਲ ਦੇ ਕੋਲ ਪਹੁੰਚੀ ਸੀ ਕਿ ਇਕ ਕਾਰ ਨੂੰ ਪਾਸ ਦਿੰਦੇ ਹੋਏ ਉਹ ਬੇਕਾਬੂ ਹੋ ਗਏ ਅਤੇ ਕਰੀਬ 250 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ|
ਚਾਲਕ ਨੇ ਦੱਸਿਆ ਉਸ ਨੇ ਬੱਸ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਬੱਸ ਨਦੀ ਦੇ ਕਿਨਾਰੇ ਜਾ ਡਿੱਗੀ| ਬੱਸ ਵਿੱਚ ਇਕ ਪੁਲੀਸ ਕਰਮਚਾਰੀ ਵੀ ਸਵਾਰ ਸੀ ਜੋ ਜ਼ਿੰਦਾ ਬੱਚ ਗਿਆ| ਉਸ ਨੇ ਪਹਿਲਾਂ ਜ਼ਖਮੀਆਂ ਨੂੰ ਸੜਕ ਤੇ ਲਿਆਉਣ ਦੀ ਕੋਸ਼ਿਸ਼ ਕੀਤੀ| ਬਾਅਦ ਵਿੱਚ ਉਸ ਨੇ ਕਿਸੇ ਤਰ੍ਹਾਂ ਸੜਕ ਤੇ ਪਹੁੰਚ ਕੇ ਸਥਾਨਕ ਪੁਲੀਸ ਨੂੰ ਸੂਚਨਾ ਦਿੱਤੀ| ਦੱਸਿਆ ਜਾ ਰਿਹਾ ਹੈ ਕਿ ਘਾਹ ਅਤੇ ਝਾੜੀਆਂ ਦੇ ਵਿੱਚ ਲੋਕਾਂ ਨੇ ਹੇਠਾਂ ਉਤਰਨਾ ਸ਼ੁਰੂ ਹੀ ਕੀਤਾ ਸੀ ਕਿ ਲਾਸ਼ਾਂ ਦੇ ਢੇਰ ਨਜ਼ਰ ਆਉਣ ਲੱਗੇ| ਸਥਾਨਕ ਲੋਕਾਂ ਦੇ ਨਾਲ ਰਾਹਤ ਅਤੇ ਬਚਾਅ ਕੰਮ ਜ਼ੋਰਾ ਤੇ ਚੱਲ ਰਿਹਾ ਹੈ| ਜ਼ਖਮੀਆਂ ਨੂੰ ਖਨੇਰੀ ਹਸਪਤਾਲ ਵਿੱਚ ਲਿਆਇਆ ਜਾ ਰਿਹਾ ਹੈ| ਮ੍ਰਿਤਕਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ| ਉਥੇ ਹਾਦਸੇ ਦੀ ਸੂਚਨਾ ਮਿਲਦੇ ਹੀ ਬੱਸ ਵਿੱਚ ਸਵਾਰ ਲੋਕਾਂ ਦੇ  ਰਿਸ਼ਤੇਦਾਰ ਵੀ ਹਸਪਤਾਲ ਪਹੁੰਚ ਗਏ ਹਨ| ਪੂਰਾ ਹਸਪਤਾਲ ਚੀਖਾਂ ਨਾਲ ਗੂੰਜ ਰਿਹਾ ਹੈ|

Leave a Reply

Your email address will not be published. Required fields are marked *