ਰਾਮਲਾਲ ਸੇਵਕ ਨੂੰ ਸ਼ਰਧਾਂਜਲੀ ਦਿਤੀ

ਐਸ. ਏ. ਐਸ. ਨਗਰ, 14 ਜੁਲਾਈ (ਸ.ਬ.) ਸ਼ਾਸ਼ਤਰੀ ਮਾਡਲ ਸਕੂਲ ਦੇ ਬਾਨੀ ਸ੍ਰੀ ਰਾਮ ਲਾਲ ਸੇਵਕ (ਜਿਹਨਾਂ ਦਾ ਬੀਤੇ ਦਿਨੀਂ ਸਵਰਗਵਾਸ ਹੋ ਗਿਆ ਸੀ) ਦੀ ਆਤਮਿਕ ਸ਼ਾਂਤੀ ਲਈ ਸਥਾਨਕ ਫੇਜ਼ 3 ਏ ਵਿੱਚ ਸਥਿਤ ਸ੍ਰੀ ਊਧਮ ਸਿੰਘ ਭਵਨ ਵਿਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਅਤੇ ਰਸਮ ਕਿਰਿਆ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਸ੍ਰੀ ਸੇਵਕ ਦੇ  ਸਨੇਹੀਆਂ ਸਿੱਖਿਆ ਸ਼ਾਸ਼ਤਰੀਆਂ, ਵੱਖ -ਵੱਖ ਸਿਆਸੀ ਪਾਰਟੀਆਂ, ਸਮਾਜਸੇਵੀ ਅਤੇ ਧਾਰਮਿਕ  ਸੰਸਥਾਵਾਂ ਦੇ ਨੁਮਾਇੰਦਿਆਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨਜਦੀਕੀ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ|
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸ੍ਰੀ ਸੇਵਕ ਨੂੰਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਮਨੁੱਖਤਾ ਦੇ ਸੱਚੇ                ਸੇਵਕ ਸਨ ਅਤੇ ਜਿਥੇ ਉਹਨਾਂ ਨੇ ਸ਼ਾਸ਼ਤਰੀ ਸਕੂਲ ਰਾਂਹੀ ਲੋੜਵੰਦਾਂ ਨੂੰ ਮਿਆਰੀ ਸਿੱਖਿਆ ਮੁਹਈਆਂ ਕਰਵਾਉਣ ਲਈ ਕੰਮ ਕੀਤਾ ਉਥੇ ਸਮਾਜਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਸਨ| ਹਲਕਾ ਸਨੌਰ ਦੇ ਵਿਧਾਇਕ ਸ੍ਰ. ਹਰਿੰਦਰਪਾਲ   ਸਿੰਘ ਚੰਦੂਮਾਜਰਾ ਨੇ ਸ੍ਰੀ ਸੇਵਕ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ੍ਰੀ ਸੇਵਕ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹ ਹਰ ਲੋੜਵੰਦ ਨੂੰ ਸਿੱਖਿਆ ਮੁਹੱਈਆ ਕਰਵਾਉਣ ਅਤੇ ਸਕੂਲ ਵਿੱਚ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਮੁਹਈਆ ਕਰਵਾਈ ਜਾਂਦੀ ਸੀ| ਇਸ ਮੌਕੇ ਜੱਥੇਦਾਰ ਅਮਰੀਕ ਸਿੰਘ ਮੁਹਾਲੀ ਨੇ ਪਰਿਵਾਰ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ|
ਇਸ ਮੌਕੇ ਸਾਬਕਾ ਐਮ ਪੀ ਸ੍ਰੀ ਸਤਪਾਲ ਜੈਨ, ਮੁੱਖ ਮੰਤਰੀ ਸਾਬਕਾ ਓ ਐਸ ਡੀ ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ, ਸੀ. ਡਿਪਟੀ ਮੇਅਰ ਸ੍ਰੀ. ਰਿਸ਼ਵ ਜੈਨ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਸ੍ਰ. ਕੁਲਜੀਤ  ਸਿੰਘ ਬੇਦੀ, ਸ੍ਰ. ਗੁਰਮੁੱਖ ਸਿੰਘ ਸੋਹਲ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰੀ ਅਸ਼ੋਕ ਝਾਅ, ਸ੍ਰੀ ਅਰੁਣ ਸ਼ਰਮਾ, ਸ੍ਰ. ਫੂਲਰਾਜ  ਸਿੰਘ, ਸ੍ਰ. ਅਮਰੀਕ ਸਿੰਘ ਸੋਮਲ, ਸ੍ਰ. ਸੁਖਦੇਵ ਸਿੰਘ, ਸ੍ਰੀ. ਸੈਂਬੀ ਆਨੰਦ, ਸ੍ਰ. ਸਤਵੀਰ ਸਿੰਘ ਧਨੋਆ, (ਸਾਰੇ ਕੌਂਸਲਰ) ਮਿਉਂਸਪਲ ਕੌਂਸਲ ਦੇ ਸਾਬਕਾ ਸ੍ਰੀ ਮੀਤ ਪ੍ਰਧਾਨ ਸ੍ਰੀ ਐਸ. ਕੇ ਮਰਵਾਹਾ, ਸਾਬਕਾ ਕੌਂਸਲਰ ਸ੍ਰ. ਮਨਮੋਹਨ  ਸਿੰਘ ਲੰਗ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ, ਸਾਬਕਾ ਕੰਟਰੋਲਰ ਸ੍ਰੀਮਤੀ ਨਰਿੰਦਰ ਕੌਰ, ਸ੍ਰ. ਹਰਿੰਦਰ ਪਾਲ ਸਿੰਘ ਹੈਰੀ, ਕਲਗੀਧਰ ਸੇਵਕ ਜੱਥਾ ਦੇ ਪ੍ਰਧਾਨ ਸ੍ਰੀ ਜੇ.ਪੀ ਸਿੰਘ, ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰ. ਅਵਤਾਰ ਸਿੰਘ ਵਾਲੀਆ, ਸ੍ਰੀ ਸੁਰਿੰਦਰ ਆਨੰਦ, ਪੈਰਾਗਾਨ ਸਕੂਲ ਸੈਕਟਰ 71 ਦੇ ਮੁੱਖੀ ਸ੍ਰ. ਇਕਬਾਲ ਸਿੰਘ ਸ਼ੇਰਗਿੱਲ, ਸ੍ਰ. ਅਲਬੇਲ ਸਿੰਘ ਸਿਆਣ, ਸੀ੍ਰ. ਮਨਜੀਤ ਸਿੰਘ ਭੱਲਾ, ਸ੍ਰ. ਮਦਨਜੀਤ ਸਿੰਘ ਤੋਂ ਇਲਾਵਾ ਵੱਡ ਗਿਣਤੀ ਸ਼ਹਿਰਵਾਸੀ ਅਤੇ ਪਤਵੰਤੇ ਹਾਜਿਰ ਸਨ| ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰ. ਜੋਗਿੰਦਰ ਸਿੰਘ ਸਂੌਧੀ, ਪ੍ਰਧਾਨ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਨੇ ਨਿਭਾਈ|

Leave a Reply

Your email address will not be published. Required fields are marked *