ਰਾਮ ਨੌਮੀ ਦੇ ਮੌਕੇ ਤੇ ਲੰਗਰ ਲਗਾਏ ਗਏ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਰਾਮ ਨੌਮੀ ਦੇ ਮੌਕੇ ਤੇ ਬੱਬੀ ਬਾਦਲ ਫਾਊਂਡੇਸ਼ਨ ਵੱਲੋਂ ਜਗਤਪੁਰਾ ਅਤੇ ਅੰਬ ਸਾਹਿਬ ਕਾਲੌਨੀ ਵਿਖੇ ਲੰਗਰ ਲਗਾਏ ਗਏ| ਇਸ ਮੌਕੇ             ਫਾਊਂਡੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ  ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਲੰਗਰਾਂ ਵਿੱਚ ਆਪਣੇ ਹੱਥੀ ਸੇਵਾ ਵੀ ਨਿਭਾਈ| ਕਾਲੋਨੀ ਵਾਸੀਆਂ ਵੱਲੋਂ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਸਨਮਾਨਤ ਵੀ ਕੀਤਾ ਗਿਆ|
ਇਸ ਮੌਕੇ ਉਹਨਾਂ ਨਾਲ ਗੁਰੂ ਨਾਨਕ ਕਾਲੋਨੀ ਦੇ ਪ੍ਰਧਾਨ ਵਿੱਦਿਆ ਰਾਮ, ਜਸਰਾਜ ਸਿੰਘ ਸੋਨੂੰ ਪ੍ਰਧਾਨ ਫੇਜ਼ 11, ਸ਼ਿਵਰਾਜ, ਰਾਮਜੀਤ, ਝੂਲਨ ਰਾਏ, ਰਣਜੀਤ ਸਿੰਘ ਬਰਾੜ ਮੀਤ ਪ੍ਰਧਾਨ ਯੂਥ, ਜਗਤਾਰ ਸਿੰਘ ਘੜੂੰਆਂ, ਬੀਬੀ ਬਾਲਾ ਜੀ, ਬੀਬੀ ਪਿੰਕੀ ਸੋਨੀ, ਹਰਪਾਲ ਸਿੰਘ, ਅੰਮ੍ਰਿਤ ਕੌਰ, ਸੁਖਵਿਦਰ ਬਿੱਟੂ,  ਰਾਮਜੀਤ ਯਾਦਵ, ਕਮਲੇਸ਼ ਰਾਣੀ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *