ਰਾਮ ਮੰਦਰ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ ਵਿੱਚ ਵੱਖ-ਵੱਖ ਥਾਵਾਂ ਤੇ ਲੱਡੂ ਵੰਡੇ

ਐਸ.ਏ.ਐਸ.ਨਗਰ, 5 ਅਗਸਤ (ਜਸਵਿੰਦਰ ਸਿੰਘ) ਅਯੋਧਿਆ ਵਿਖੇ ਸ੍ਰੀ ਰਾਮ ਮੰਦਰ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ ਵਿੱਚ ਅੱਜ ਸ਼ਹਿਰ ਵਿੱਚ ਕਈ ਥਾਵਾਂ ਤੇ ਲੱਡੂ ਵੰਡੇ ਗਏ| ਭਾਜਪਾ ਮੰਡਲ 1 ਵਲੋਂ ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਭਾਜਪਾ ਦੀ ਸੂਬਾ ਕਮੇਟੀ ਦੇ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੋਲਡੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ ਕਿਉਂਕਿ ਬੀਤੇ 500 ਸਾਲਾਂ ਤੋਂ ਲਟਕੇ ਇਸ ਕਾਰਜ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ| ਉਹਨਾਂ ਕਿਹਾ ਕਿ ਇਸ ਮੌਕੇ ਪੂਰੇ ਦੇਸ਼ ਵਿੱਚ ਅੱਜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਦਿਨ ਨੂੰ ਸੁਨਹਿਰੀ ਅੱਖਰਾਂ ਨਾਲ ਇਤਿਹਾਸ ਵਿੱਚ ਲਿਖਿਆ ਜਾਵੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ, ਰਮੇਸ਼ ਵਰਮਾ, ਅਨਿਲ ਕੁਮਾਰ ਗੁਡੂ ਪ੍ਰਧਾਨ ਮੰਡਲ 1, ਬਾਸੁਕੀ ਨਾਥ, ਉਮਾਕਾਂਤ ਤਿਵਾੜੀ, ਦਲੀਪ ਵਰਮਾ, ਅਭਿਸ਼ੇਕ ਠਾਕੁਰ, ਮਨੋਜ ਰੋਹਿਲਾ, ਸ਼੍ਰੀਮਤੀ ਰੀਟਾ ਸਿੰਘ, ਮਨਦੀਪ ਕੌਰ, ਰਾਗਨੀ ਦੇਵੀ ਅਤੇ ਹੋਰ ਭਾਜਪਾ ਆਗੂ ਹਾਜਿਰ ਸਨ|
ਇਸ ਦੌਰਾਨ ਸਥਾਨਕ ਫੇਜ਼ 9 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਲੋਂ ਅੱਜ ਅਯੋਧਿਆ ਵਿੱਚ ਰਾਮ ਮੰਦਰ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ ਵਿੱਚ ਮਾਰਕੀਟ ਵਿੱਚ ਲੱਡੂ ਵੰਡੇ ਗਏ| ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਗੋਇਲ ਅਤੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਿੱਛਲੇ ਕਈ ਸਾਲਾਂ ਤੋਂ ਲਟਕੀ ਸ੍ਰੀ ਰਾਮ ਮੰਦਰ ਉਸਾਰੀ ਦੀ ਸੱਮਸਿਆ ਦਾ ਹੱਲ ਕਰਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉੱਥੇ ਨੀਂਹ ਪੱਥਰ ਰੱਖਿਆ ਗਿਆ ਹੈ ਜਿਸਦੀ ਖੁਸ਼ੀ ਵਿੱਚ ਅੱਜ ਮਾਰਕੀਟ ਵਿੱਚ ਲੱਡੂਆਂ ਦੇ ਨਾਲ-ਨਾਲ ਲੋਕਾਂ ਨੂੰ 5-5 ਦੀਵੇ ਵੀ ਵੰਡੇ ਗਏ ਹਨ ਤਾਂ ਜੋ ਲੋਕ ਇਨ੍ਹਾਂ ਦੀਵਿਆਂ ਨੂੰ ਜਗਾ ਕੇ ਖੁਸ਼ੀ ਜਾਹਿਰ ਕਰ ਸਕਣ|
ਇਸ ਮੌਕੇ ਸਾਬਕਾ ਕੌਂਸਲਰ ਸ੍ਰੀਮਤੀ ਪ੍ਰਕਾਸ਼ਵਤੀ, ਮਨੋਜ, ਸੁਸ਼ੀਲ ਗੁਪਤਾ, ਰਮੇਸ਼ ਵਰਮਾ, ਸੁਭਾਸ਼ ਬੰਸਲ, ਜਤਿੰਦਰ ਗੋਇਲ, ਇੰਦਰ ਗੁਪਤਾ, ਹਰਿੰਦਰ, ਮਦਨ ਗੋਇਲ ਅਤੇ ਜਾਵੇਦ ਅਸਲਮ ਹਾਜਿਰ ਸਨ|
ਇਸ ਦੌਰਾਨ ਅਯੋਧਿਆ ਵਿਖੇ ਸ੍ਰੀ ਰਾਮ ਮੰਦਰ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀਵਿੱਚ ਮਦਨਪੁਰ ਚੌਂਕ ਤੇ ਰਾਮ ਭਗਤਾਂ ਅਤੇ ਭਾਜਪਾ ਸਮਰਥਕ ਆਗੂਆਂ ਵਲੋਂ ਰਾਹ ਜਾਂਦੇ ਲੋਕਾਂ ਵਿੱਚ ਲੱਡੂ ਵੰਡੇ ਗਏ|

Leave a Reply

Your email address will not be published. Required fields are marked *