ਰਾਮ ਮੰਦਰ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ 10 ਜਨਵਰੀ ਤੱਕ ਟਲੀ

ਨਵੀਂ ਦਿੱਲੀ, 4 ਜਨਵਰੀ (ਸ.ਬ.) ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਵਿੱਚ ਦਾਇਰ ਅਪੀਲਾਂ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਟਲ ਗਈ ਹੈ| ਇਸ ਮਾਮਲੇ ਤੇ ਹੁਣ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ| ਇਹ ਮਾਮਲਾ ਮੁੱਖ ਜੱਜ ਰੰਜਨ ਗੰਗੋਈ ਅਤੇ ਜੱਜ ਸੰਜੈ ਕਿਸ਼ਨ ਕੌਲ ਦੀ ਬੈਂਚ ਨੇ ਅਦਾਲਤ ਵਿੱਚ ਸੂਚੀਬੱਧ ਕੀਤਾ ਹੈ|
ਹਾਈ ਕੋਰਟ ਨੇ ਇਸ ਮਾਮਲੇ ਵਿੱਚ ਦਾਇਰ ਚਾਰ ਸਿਵਲ ਮੁਕੱਦਮਿਆਂ ਤੇ ਆਪਣੇ ਫੈਸਲੇ ਵਿੱਚ 2.77 ਕਰੋੜ ਜ਼ਮੀਨ ਦਾ ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਵਿੱਚ ਬਰਾਬਰ ਵੰਡ ਕਰਨ ਦਾ ਆਦੇਸ਼ ਦਿੱਤਾ ਸੀ| ਸੁਪਰੀਮ ਕੋਰਟ ਨੇ ਪਿਛਲੇ ਸਾਲ 29 ਅਕਤੂਬਰ ਨੂੰ ਕਿਹਾ ਸੀ ਕਿ ਇਹ ਮਾਮਲਾ ਜਨਵਰੀ ਦੇ ਪਹਿਲੇ ਹਫਤੇ ਵਿੱਚ ਸਹੀ ਬੈਂਚ ਦੇ ਅੱਗੇ ਸੂਚੀਬੱਧ ਕੀਤਾ ਜਾਵੇਗਾ, ਜੋ ਇਸ ਦੀ ਸੁਣਵਾਈ ਲਈ ਪ੍ਰੋਗਰਾਮ ਨਿਰਧਾਰਤ ਕਰੇਗਾ| ਬਾਅਦ ਵਿੱਚ ਆਲ ਇੰਡੀਆ ਹਿੰਦੂ ਮਹਾਂਸਭਾ ਨੇ ਇਕ ਅਰਜੀ ਦਾਇਰ ਕੀਤੀ ਅਤੇ ਸੁਣਵਾਈ ਕਰਨ ਦੀ ਤਾਰੀਕ ਪਹਿਲਾਂ ਬੇਨਤੀ ਕੀਤੀ ਪਰ ਅਦਾਲਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ| ਅਦਾਲਤ ਨੇ ਕਿਹਾ ਸੀ ਕਿ 29 ਅਕਤੂਬਰ ਨੂੰ ਹੀ ਇਸ ਮਾਮਲੇ ਦੀ ਸੁਣਵਾਈ ਦੇ ਬਾਰੇ ਵਿੱਚ ਆਦੇਸ਼ ਪਾਸ ਕੀਤਾ ਜਾ ਚੁੱਕਾ ਹੈ| ਹਿੰਦੂ ਮਹਾਂਸਭਾ ਇਸ ਮਾਮਲੇ ਵਿੱਚ ਮੁੱਖ ਬੁਲਾਰਿਆਂ ਵਿੱਚੋ ਇਕ ਐਮ ਸਿਦੀਕ ਦੇ ਵਾਰਸ ਵਲੋਂ ਦਾਇਰ ਅਪੀਲ ਵਿੱਚ ਇਕ ਬਚਾਓ ਪੱਖ ਵੀ ਹੈ|
ਇਸ ਤੋਂ ਪਹਿਲਾਂ 27 ਸਤੰਬਰ 2018 ਨੂੰ ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ 2.1 ਦੇ ਬਹੁਮਤ ਨਾਲ 1994 ਦੇ ਇਕ ਫੈਸਲੇ ਵਿੱਚ ਕੀਤੀ ਗਈ ਟਿੱਪਣੀ ਪੰਜ ਜੱਜਾਂ ਦੀ ਬੈਂਚ ਕੋਲ ਨਵੇਂ ਸਿਰੀਓ ਵਿਚਾਰ ਦੇ ਲਈ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ| ਇਸ ਫੈਸਲੇ ਵਿੱਚ ਟਿੱਪਣੀ ਕੀਤੀ ਗਈ ਸੀ ਕਿ ਮਸਜਿਦ ਇਸਲਾਮ ਦਾ ਅਟੁੱਟ ਅੰਗ ਨਹੀਂ ਹੈ|

Leave a Reply

Your email address will not be published. Required fields are marked *