ਰਾਮ ਲੀਲਾ ਕਮੇਟੀ ਦੀ ਮੀਟਿੰਗ ਆਯੋਜਿਤ


ਬਲੌਂਗੀ,13 ਅਕਤੂਬਰ (ਪਵਨ ਰਾਵਤ) ਸ੍ਰੀ ਰਾਮ ਲੀਲਾ ਕਮੇਟੀ ਬਲੌਂਗੀ ਦੀ ਮੀਟਿੰਗ ਸ੍ਰ. ਮਨਜੀਤ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਰਾਮ ਲੀਲਾ ਗ੍ਰਾਉਂਡ ਬਲੌਂਗੀ ਵਿਖੇ ਹੋਈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਕੁਲਦੀਪ ਸਿੰਘ ਬਿੱਟੂ ਨੇ ਦਸਿਆ ਕਿ ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਵਾਰ ਰਾਮ ਲੀਲਾ ਦਾ ਆਯੋਜਨ ਕਰਨ ਦੀ ਥਾਂ ਰਮਾਇਣ ਦਾ ਪਾਠ ਕਰਵਾਇਆ ਜਾਵੇਗਾ ਜੋ ਕਿ 9 ਦਿਨ ਚਲੇਗਾ ਅਤੇ ਦਸ਼ਹਿਰਾ ਵਾਲੇ ਦਿਨ ਝਾਂਕੀਆਂ ਦਾ ਆਯੋਜਨ ਕੀਤਾ ਜਾਵੇਗਾ| 
ਮੀਟਿੰਗ ਵਿਚ ਰਾਮ  ਲੀਲਾ               ਕਮੇਟੀ ਦੇ ਚੇਅਰਮੈਨ ਅਤੇ ਪੰਚ ਜਰਨੈਲ ਸਿੰਘ, ਖਜਾਨਚੀ ਅਵਤਾਰ ਸਿੰਘ, ਡਾਇਰੈਕਟਰ ਮਹੇਸ਼ ਵਰਮਾ, ਮੀਤ ਪ੍ਰਧਾਨ ਜੋਗਿੰਦਰ ਪ੍ਰਸਾਦ, ਪੰਚ ਡੀ ਐਸ ਕੰਗ, ਪੰਚ ਸੁਖਵਿੰਦਰ ਸਿੰਘ, ਪੰਚ ਲਾਲ ਬਹਾਦਰ , ਪੰਚ ਰਾਮ ਲਾਲ, ਪੰਚ ਜਨਾਦਨ, ਰਜਿੰਦਰ ਬਾਂਸਲ,          ਦਿਨੇਸ ਚੰਦ, ਜਸਵਿੰਦਰ ਸਿੰਘ, ਵਰਿੰਦਰ ਪਾਲ ਸਿੰਘ, ਸ਼ਵਿੰਦਰ ਪਾਲ ਸਿੰਘ,             ਪ੍ਰੇਮ ਲਾਲ, ਕਮਲ ਵੀ ਮੌਜੂਦ ਸਨ| 

Leave a Reply

Your email address will not be published. Required fields are marked *