ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ

ਨਵੀਂ ਦਿੱਲੀ, 6 ਦਸੰਬਰ (ਸ.ਬ.) ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 63ਵੀਂ ਬਰਸੀ ਦੇ ਮੌਕੇ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ-ਰਾਸ਼ਟਰਪਤੀ ਐਮ. ਵੇਂਕੈਯਾ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਰਧਾਂਜਲੀ ਦਿੱਤੀ| ਰਾਸ਼ਟਰਪਤੀ ਕੋਵਿੰਦ ਨੇ ਬਾਬਾ ਸਾਹਬ ਦੀ ਬਰਸੀ ਦੇ ਮੌਕੇ ਸੰਸਦ ਭਵਨ ਵਿੱਚ ਉਨ੍ਹਾਂ ਦੀ ਮੂਰਤੀ ‘ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ| ਉਪ ਰਾਸ਼ਟਰਪਤੀ ਐਮ. ਵੇਂਕੈਯਾ ਨਾਇਡੂ ਨੇ ਟਵੀਟ ਕੀਤਾ ਹੈ,”ਸਾਡੇ ਸੰਵਿਧਾਨ ਘਾੜੇ, ਕਾਨੂੰਨ ਬਣਾਉਣ ਵਾਲੇ, ਅਰਥ-ਸ਼ਾਸਤਰੀ, ਵਿੱਦਿਆ ਦਾਨੀ ਅਤੇ ਸਮਾਜ ਸ਼ਾਸਤਰ ਡਾ. ਅੰਬੇਡਕਰ ਦੀ ਬਰਸੀ ਦੇ ਮੌਕੇ ਤੇ ਸ਼ਰਧਾਂਜਲੀ ਭੇਂਟ ਕਰਦਾ ਹਾਂ|”
ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਸੰਸਦ ਭਵਨ ਵਿੱਚ ਬਾਬਾ ਸਾਹਿਬ ਦੀ ਬਰਸੀ ਦੇ ਮੌਕੇ ਤੇ ੈਸ਼ਰਧਾਂਜਲੀ ਦਿੱਤੀ| ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਨੂੰ ਇਕ ਪ੍ਰਗਤੀਸ਼ੀਲ ਸੰਵਿਧਾਨ ਦੇ ਕੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨੀਂਹ ਰੱਖੀ| ਉਹ ਆਪਣੀ ਆਖਰੀ ਸਾਹ ਤੱਕ ਵਾਂਝਿਆਂ ਅਤੇ ਸ਼ੋਸ਼ਿਤਾਂ ਦੇ ਲਈ ਮਾਣ ਦੀ ਆਵਾਜ਼ ਬਣੇ|
ਉਨ੍ਹਾਂ ਨੇ ਕਿਹਾ ਹੈ ਕਿ ਲੋਕਤੰਤਰੀ ਭਾਰਤ ਦੇ ਲੇਖਕ ਅਤੇ ਸਰਵ ਸਮਾਵੇਸ਼ੀ ਸੰਵਿਧਾਨ ਘਾੜੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਸਾਰਿਆਂ ਦੇ ਲਈ ਪ੍ਰੇਰਣਾ ਦਾ ਸ੍ਰੋਤ ਹਨ| ਅਮਿਤ ਸ਼ਾਹ ਨੇ ਕਿਹਾ ਕਿ ਬਾਬਾ ਸਾਹਿਬ ਦੇ ਕੋਲ ਗਿਆਨ ਦਾ ਭਰਿਆ ਭੰਡਾਰ ਸੀ| ਉਨ੍ਹਾਂ ਨੇ ਕਿਹਾ ਕਿ ਸਾਰਿਆਂ ਲਈ ਸੁੱਖ ਤਿਆਗ ਕੇ ਦੇਸ਼ ਦੇ ਨਿਰਮਾਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ| ਅੱਜ ਪ੍ਰਧਾਨ ਮੰਤਰੀ ਮੋਦੀ ‘ਸਭ ਕਾ ਸਾਥ-ਸਭ ਕਾ ਵਿਕਾਸ’ ਦੇ ਮੰਤਰ ਨਾਲ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰਗਤੀਸ਼ੀਲ ਹਨ| ਉਨ੍ਹਾਂ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਦੀ ਬਰਸੀ ਦੇ ਮੌਕੇ ਤੇ ਕੋਟਿ-ਕੋਟਿ ਪ੍ਰਣਾਮ|

Leave a Reply

Your email address will not be published. Required fields are marked *