ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਲਈ ਪਹਿਲੀ ਹਿੰਦੂ-ਅਮਰੀਕੀ ਹੋਣ ਦਾ ਮਾਣ : ਤੁਲਸੀ ਗੇਬਾਰਡ

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਲਈ ਪਹਿਲੀ ਹਿੰਦੂ-ਅਮਰੀਕੀ ਹੋਣ ਦਾ ਮਾਣ : ਤੁਲਸੀ ਗੇਬਾਰਡ
ਵਾਸ਼ਿੰਗਟਨ, 28 ਜਨਵਰੀ (ਸ.ਬ.) ਅਮਰੀਕਾ ਵਿਚ ਸਾਲ 2020 ਦੀ ਰਾਸ਼ਟਰਪਤੀ ਚੋਣ ਲਈ ਆਪਣੀ ਦਾਅਵੇਦਾਰੀ ਦਰਜ ਕਰਾਉਣ ਵਾਲੀ ਡੈਮੋਕ੍ਰੇਟਿਕ ਪਾਰਟੀ ਦੀ ਤੁਲਸੀ ਗੇਬਾਰਡ ਨੇ ਧਾਰਮਿਕ ਕੱਟੜਤਾ ਦੀ ਸ਼ਿਕਾਰ ਹੋਣ ਦਾ ਦੋਸ਼ ਲਗਾਇਆ ਹੈ| ਗੇਬਾਰਡ ਮੁਤਾਬਕ ਮੀਡੀਆ ਦਾ ਇਕ ਵਰਗ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਹਿੰਦੂ ਨਾਮ ਵਾਲੇ ਉਨ੍ਹਾਂ ਦੇ ਸਮਰਥਕਾਂ ਤੇ ਹਿੰਦੂ ਰਾਸ਼ਟਰਵਾਦੀ ਹੋਣ ਦਾ ਦੋਸ਼ ਲਗਾ| ਅਮਰੀਕੀ ਕਾਂਗਰਸ ਵਿਚ ਚੁਣੀ ਗਈ ਪਹਿਲੀ ਹਿੰਦੂ ਮਹਿਲਾ ਗੇਬਾਰਡ ਨੇ ਐਤਵਾਰ ਨੂੰ ਇਕ ਸਮਾਚਾਰ ਏਜੰਸੀ ਦੀ ਇਕ ਸੰਪਾਦਕੀ ਵਿਚ ਖੁਦ ਤੇ, ਸਮਰਥਕਾਂ ਅਤੇ ਦਾਨੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਵਿਆਖਿਆ, ਹਿੰਦੂ ਅਮਰੀਕੀਆਂ ਦੀ ਪ੍ਰੋਫਾਇਲਿੰਗ ਕਰਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਬਿਨਾਂ ਕਿਸੇ ਆਧਾਰ ਦੇ ਉਨ੍ਹਾਂ ਨੂੰ ਪਰੇਸ਼ਾਨ ਕੀਤੇ ਜਾਣ ਦੇ ਰੂਪ ਵਿਚ ਕੀਤੀ ਹੈ|
37 ਸਾਲਾ ਤੁਲਸੀ ਗੇਬਾਰਡ ਨੇ 11 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਉਹ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਵਿਚ ਦਾਅਵੇਦਾਰੀ ਪੇਸ਼ ਕਰੇਗੀ| ਇਸ ਤਿੱਖੇ ਲੇਖ ਵਿਚ ਗੇਬਾਰਡ ਨੇ ਖੁਦ ਨੂੰ ਹਿੰਦੂ ਰਾਸ਼ਟਰਵਾਦੀ ਦੱਸੇ ਜਾਣ ਦੇ ਦੋਸ਼ਾਂ ਵੱਲ ਇਸ਼ਾਰਾ ਕੀਤਾ| ਉਨ੍ਹਾਂ ਨੇ ਪੁੱਛਿਆ,”ਕੱਲ੍ਹ ਕੀ ਮੁਸਲਿਮ ਜਾਂ ਯਹੂਦੀ ਅਮਰੀਕੀ ਕਹੋਗੇ| ਜਾਪਾਨੀ, ਲਾਤਿਨ ਅਮਰੀਕੀ ਜਾਂ ਅਫਰੀਕੀ ਅਮਰੀਕੀ ਕਹੋਗੇ?” ਉਨ੍ਹਾਂ ਨੇ ਕਿਹਾ,”ਭਾਰਤ ਦੇ ਲੋਕਤੰਤਰੀ ਰੂਪ ਨਾਲ ਚੁਣੇ ਗਏ ਨੇਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੇਰੀ ਮੁਲਾਕਾਤ ਨੂੰ ਇਸ ਦੇ ਸਬੂਤ ਦੇ ਤੌਰ ਤੇ ਦਰਸਾਇਆ ਗਿਆ ਅਤੇ ਇਸ ਨੂੰ ਇਕ ਤਰ੍ਹਾਂ ਨਾਲ ਅਸਧਾਰਨ ਦੱਸਿਆ ਗਿਆ| ਜਦਕਿ ਰਾਸ਼ਟਰਪਤੀ ਬਰਾਕ ਓਬਾਮਾ, ਮੰਤਰੀ ਹਿਲੇਰੀ ਕਲਿੰਟਨ, ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਂਗਰਸ ਦੇ ਮੇਰੇ ਕਈ ਸਾਥੀ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਉਨ੍ਹਾਂ ਨਾਲ ਕੰਮ ਕਰ ਚੁੱਕੇ ਹਨ|”
ਹਵਾਈ ਤੋਂ ਚਾਰ ਵਾਰ ਦੀ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਨੇ ਕਿਹਾ,”ਕਾਂਗਰਸ ਵਿਚ ਚੁਣੀ ਜਾਣ ਵਾਲੀ ਪਹਿਲੀ ਹਿੰਦੂ-ਅਮਰੀਕੀ ਹੋਣ ਅਤੇ ਰਾਸ਼ਟਰਪਤੀ ਅਹੁਦੇ ਲਈ ਪਹਿਲੀ ਹਿੰਦੂ-ਅਮਰੀਕੀ ਦਾਅਵੇਦਾਰ ਹੋਣ ਦਾ ਮੈਨੂੰ ਮਾਣ ਹੈ|”

Leave a Reply

Your email address will not be published. Required fields are marked *