ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕੋਵਿੰਦ  ਵਲੋਂ ਪੰਜਾਬ ਤੇ ਹਰਿਆਣਾ ਦਾ ਦੌਰਾ ਸ਼ੁਰੂ

ਐਸ. ਏ. ਐਸ. ਨਗਰ, 29 ਜੂਨ (ਸ.ਬ.) ਰਾਸ਼ਟਰਪਤੀ ਅਹੁਦੇ ਦੇ ਭਾਜਪਾ ਉਮੀਦਵਾਰ ਸ੍ਰੀ ਰਾਮਨਾਥ ਕੋਵਿੰਦ ਦਾ ਅੱਜ ਤੋਂ ਪੰਜਾਬ ਅਤੇ ਹਰਿਆਣਾ ਦਾ ਦੌਰਾ ਸ਼ੁਰੂ ਹੋ ਗਿਆ ਹੈ ਅੱਜ ਸ੍ਰੀ ਕੋਵਿੰਦ ਅਤੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਏਅਰਪੋਰਟ ਉਪਰ ਪਹੁੰਚਣ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਸਿੱਖਿਆ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ, ਸਾਬਕਾ ਐਮ ਪੀ ਸਤਪਾਲ ਜੈਨ, ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਮੰਨੋਰੰਜਨ ਕਾਲੀਆ, ਭਾਜਪਾ ਆਗੂ ਵਿਨੀਤ ਜੋਸ਼ੀ, ਵਿਧਾਇਕ ਐਨ ਕੇ ਸ਼ਰਮਾ ਅਤੇ ਮੁਹਾਲੀ ਦੇ ਕੌਂਸਲਰ ਸੈਂਹਬੀ ਆਨੰਦ ਨੇ ਉਹਨਾਂ ਦਾ ਸਵਾਗਤ ਕੀਤਾ|
ਇਸ ਉਪਰੰਤ ਸ੍ਰੀ ਕੋਵਿੰਦ ਪੰਚਕੂਲਾ ਲਈ ਰਵਾਨਾ ਹੋ ਗਏ ਜਿਥੇ ਉਹਨਾਂ ਨੇ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਇਸ ਮੌਕੇ ਐਮ ਪੀ ਕਿਰਨ ਖੇਰ ਵੀ ਮੌਜੂਦ ਸਨ|
ਇਸੇ ਦੌਰਾਨ ਭਾਜਪਾ ਦੀ ਮੁਹਾਲੀ ਇਕਾਈ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸ੍ਰੀ ਕੋਵਿੰਦ ਦਾ ਸਥਾਨਕ ਆਈਸ਼ਰ ਚੌਂਕ ਵਿੱਚ ਜੋਰਦਾਰ ਸਵਾਗਤ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਜਿਲ੍ਹਾ ਸਕੱਤਰ ਸ੍ਰੀ ਅਰੁਨ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਭਾਜਪਾ ਜਿਲ੍ਹਾ ਮੁਹਾਲੀ ਇਕਾਈ ਯੁਵਾ ਮੋਰਚਾ, ਭਾਜਪਾ ਕਿਸਾਨ ਮੋਰਚਾ, ਭਾਜਪਾ ਮਹਿਲਾ ਮੋਰਚਾ, ਭਾਜਪਾ ਘੱਟ ਗਿਣਤੀ ਮੋਰਚਾ ਵਲੋਂ ਸ੍ਰੀ ਕੋਵਿੰਦ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸ੍ਰੀ ਕੋਵਿੰਦ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਸ੍ਰੀ ਕੋਵਿੰਦ ਦੇ ਪੱਖ ਵਿੱਚ ਨਾਹਰੇਬਾਜੀ ਕੀਤੀ|
ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸ਼ੁਸੀਲ ਰਾਣਾ, ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਜਿਲ੍ਹਾ ਜ. ਸਕੱਤਰ ਆਸ਼ੂ ਖੰਨਾ, ਮੰਡਲ ਪ੍ਰਧਾਨ ਸੋਹਨ ਸਿੰਘ, ਮੰਡਲ ਪ੍ਰਧਾਨ ਦਿਨੇਸ਼ ਕੁਮਾਰ, ਮੰਡਲ ਪ੍ਰਧਾਨ ਪਵਨ ਮਨੋਚਾ, ਜਿਲ੍ਹਾ ਮੀਤ ਪ੍ਰਧਾਨ ਦੀਪ ਢਿੱਲੋਂ, ਮੰਡਲ ਪ੍ਰਧਾਨ ਰਾਜਪਾਲ, ਐਮ ਸੀ ਅਰੁਨ ਸ਼ਰਮਾ, ਐਮ ਸੀ ਅਸ਼ੋਕ ਝਾਅ, ਸੰਜੀਵ ਗੋਇਲ, ਨਵੀਨ ਸਾਗਵਾਨ, ਮਦਨ ਗੋਇਲ, ਸ਼ਾਮ ਲਾਲ, ਨਰਿੰਦਰ ਰਾਣਾ, ਕਿਰਨ ਗੁਪਤਾ, ਰਜਿੰਦਰ ਕੌਰ, ਜੋਗਿੰਦਰ ਕੁਮਾਰ, ਭਾਗੀਰਥ ਰਾਮ, ਮਹਿਲਾ ਮੋਰਚਾ ਜਿਲ੍ਹਾ ਪ੍ਰਧਾਨ ਮਾਨਸੀ ਚੌਧਰੀ, ਯੁਵਾ ਮੋਰਚਾ ਜਿਲ੍ਹਾ ਪ੍ਰਧਾਨ ਸ਼ਾਮ ਗੁੱਜਰ ਵੀ ਮੌਜੂਦ ਸਨ|

ਸੈਂਹਬੀ ਆਨੰਦ ਚਮਕਿਆ
ਮੁਹਾਲੀ ਤੋਂ ਭਾਜਪਾ ਕੌਂਸਲਰ ਸੈਂਹਬੀ ਆਨੰਦ ਏਅਰਪੋਰਟ ਉਪਰ ਸ੍ਰੀ ਕੋਵਿੰਦ ਦਾ ਸਵਾਗਤ ਕਰਨ ਵਾਲੀ ਵੀ ਆਈ ਪੀ ਟੀਮ ਵਿੱਚ ਨਜਰ  ਆਏ| ਉਹ ਵੀ ਆਈ ਪੀ ਗੈਲਰੀ ਵਿੱਚ ਉੱਚ ਹਸਤੀਆਂ ਨਾਲ ਵਿਚਰ ਰਹੇ ਸਨ ਜਦੋਂ ਭਾਜਪਾ ਜਿਲ੍ਹਾ ਮੁਹਾਲੀ ਇਕਾਈ ਦੇ ਆਗੂ ਮੀਂਹ ਪੈਂਦੇ ਵਿੱਚ ਆਈਸ਼ਰ ਚੌਂਕ ਵਿੱਚ ਖੜੇ ਸਨ|

Leave a Reply

Your email address will not be published. Required fields are marked *