ਰਾਸ਼ਟਰਪਤੀ ਕੋਵਿੰਦ ਵਲੋਂ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਦਿੱਤੀ ਸ਼ਰਧਾਂਜਲੀ

ਹਵਾਨਾ, 22 ਜੂਨ (ਸ.ਬ.) ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਵਿਦੇਸ਼ ਯਾਤਰਾ ਦੇ ਤੀਜੇ ਪੜਾਅ ਦੌਰਾਨ ਕਿਊਬਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਸ਼ਰਧਾਂਜਲੀ ਭੇਟ ਕੀਤੀ| ਉਨ੍ਹਾਂ ਨੇ ਸਵਰਗਵਾਸੀ ਨੇਤਾ ਨੂੰ ਭਾਰਤ ਦਾ ਖਾਸ ਦੋਸਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਨੀਆ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕੀਤਾ| ਰਾਸ਼ਟਰਪਤੀ ਕੋਵਿੰਦ ਤਿੰਨ ਦਿਨਾਂ ਲਈ ਵਿਦੇਸ਼ ਦੌਰੇ ਤੇ ਗਏ ਹਨ ਅਤੇ ਕਿਊਬਾ ਤੋਂ ਪਹਿਲਾਂ ਉਹ ਯੂਨਾਨ ਅਤੇ ਸੂਰੀਨਾਮ ਦਾ ਦੌਰਾ ਵੀ ਕਰ ਚੁੱਕੇ ਹਨ| ਸੂਰੀਨਾਮ ਵਿਖੇ ਉਨ੍ਹਾਂ ਨੇ ਯੋਗਾ ਕੀਤਾ|
ਰਾਸ਼ਟਰਪਤੀ ਨੇ ਪਤਨੀ ਸਵਿਤਾ ਕੋਵਿੰਦ ਨਾਲ ਕਿਊਬਾ ਵਿੱਚ ਫਿਦੇਲ ਨੂੰ ਸ਼ਰਧਾਂਜਲੀ ਦਿੱਤੀ| ਉਨ੍ਹਾਂ ਨੇ ਟਵੀਟ ਕੀਤਾ ਕਿ ਸੈਂਟੀਯਾਗੋ ਡਿ ਕਿਊਬਾ ਵਿੱਚ ਫਿਦੇਲ ਨੂੰ ਸ਼ਰਧਾਂਜਲੀ ਭੇਟ ਕਰਕੇ ਕਿਊਬਾ ਦੀ ਰਾਜਨੀਤਕ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹਾਂ| ਭਾਰਤ ਦੇ ਖਾਸ ਦੋਸਤ ਜਿਨ੍ਹਾਂ ਨੇ ਦੁਨੀਆ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਾਣ ਅਤੇ ਤਾਕਤ ਦਿੱਤੀ| ਉਨ੍ਹਾਂ ਦੀ ਅਗਵਾਈ ਲੱਖਾਂ ਲੋਕਾਂ ਲਈ ਪ੍ਰ੍ਰੇਰਣਾ ਬਣ ਗਈ|
ਜ਼ਿਕਰਯੋਗ ਹੈ ਕਿ ਦੋ ਦਿਨਾਂ ਦੀ ਕਿਊਬਾ ਯਾਤਰਾ ਮਗਰੋਂ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਮਿਗੁਏਲ ਡਿਜਾ ਕੈਨਲ ਬਰਮੁਡੇਜ ਨਾਲ ਮੁਲਾਕਾਤ ਕਰਨਗੇ|

Leave a Reply

Your email address will not be published. Required fields are marked *