ਰਾਸ਼ਟਰਪਤੀ ਦੀ ਨਸੀਹਤ

ਰਾਸ਼ਟਰਪਤੀ ਪ੍ਰਣਬ ਮੁਖਰਜੀ ਜਾਂਦੇ-ਜਾਂਦੇ ਮੋਦੀ  ਸਰਕਾਰ ਨੂੰ ਇੱਕ ਵੱਡੀ ਨਸੀਹਤ ਦੇ ਗਏ| ਉਨ੍ਹਾਂ ਨੇ ਐਤਵਾਰ ਨੂੰ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਆਯੋਜਿਤ ਆਪਣੇ ਵਿਦਾਈ ਸਮਾਰੋਹ ਵਿੱਚ ਕਿਹਾ ਕਿ ਸਰਕਾਰ ਨੂੰ ਕੋਈ ਕਾਨੂੰਨ ਲਿਆਉਣ ਲਈ ਆਰਡੀਨੈਂਸ  ਦੇ ਬਦਲ ਤੋਂ ਬਚਣਾ ਚਾਹੀਦਾ ਹੈ|  ਆਰਡੀਨੈਂਸ  ਦਾ ਰਸਤਾ ਸਿਰਫ ਅਜਿਹੇ ਮਾਮਲਿਆਂ ਵਿੱਚ ਚੁਣਿਆ ਜਾਣਾ ਚਾਹੀਦਾ ਹੈ, ਜਦੋਂ ਬਿਲ ਸੰਸਦ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੋਵੇ ਜਾਂ ਸੰਸਦ ਦੀ ਕਿਸੇ ਕਮੇਟੀ ਨੇ ਉਸ ਉਤੇ ਚਰਚਾ ਕੀਤੀ ਹੋਵੇ| ਜੇਕਰ ਕੋਈ ਮੁੱਦਾ ਬੇਹੱਦ ਅਹਿਮ ਲੱਗ ਰਿਹਾ ਹੋਵੇ ਤਾਂ ਸਬੰਧਤ ਕਮੇਟੀ ਨੂੰ ਹਾਲਾਤ ਤੋਂ ਜਾਣੂ ਕਰਾਉਣਾ ਚਾਹੀਦਾ ਹੈ ਅਤੇ ਕਮੇਟੀ ਵਲੋਂ ਤੈਅ ਸਮਾਂ ਸੀਮਾ ਦੇ ਅੰਦਰ ਰਿਪੋਰਟ ਦੇਣ ਲਈ ਕਹਿਣਾ ਚਾਹੀਦਾ ਹੈ| ਵਿੱਤੀ ਮਾਮਲਿਆਂ ਵਿੱਚ ਆਰਡੀਨੈਂਸ ਦਾ ਨਿਯਮ ਹੋਣਾ ਹੀ ਨਹੀਂ ਚਾਹੀਦਾ ਹੈ|
ਮੋਦੀ ਸਰਕਾਰ ਦੇ ਨਾਲ ਪ੍ਰਣਵ ਮੁਖਰਜੀ ਦੇ ਸੰਬੰਧ ਕਾਫ਼ੀ ਚੰਗੇ ਰਹੇ, ਪਰੰਤੂ ਜਦੋਂ ਵੀ ਉਨ੍ਹਾਂ ਨੂੰ ਕੋਈ ਗੱਲ ਨਾਗਵਾਰ ਗੁਜਰੀ ਉਨ੍ਹਾਂ ਨੇ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ|  ਆਰਡੀਨੈਂਸਾਂ  ਦੇ ਮਾਮਲੇ ਨੂੰ ਲੈ ਕੇ ਪ੍ਰਣਵ ਮੁਖਰਜੀ ਨੇ ਤਾਂ ਕਈ ਵਾਰ ਜਨਤਕ ਤੌਰ ਤੇ ਇਤਰਾਜ ਪ੍ਰਗਟਾਇਆ|  ਜਨਵਰੀ 2015 ਵਿੱਚ ਟੈਲੀਕਾਨਫਰੈਂਸ  ਦੇ ਜਰੀਏ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਆਰਡੀਨੈਂਸ ਉਦੋਂ ਲਿਆਇਆ ਜਾਣਾ ਚਾਹੀਦਾ ਹੈ ਜਦੋਂ ਬਹੁਤ  ਹੰਗਾਮੀ ਸਥਿਤੀ ਹੋਵੇ| ਪ੍ਰਣਵ ਦੀ ਚਿੰਤਾ ਠੀਕ ਹੈ| ਕਿਸੇ ਵੀ ਸੰਸਦੀ ਪ੍ਰਣਾਲੀ ਵਿੱਚ ਆਰਡੀਨੈਂਸ ਨੂੰ ਇੱਕ ਐਮਰਜੈਂਸੀ ਉਪਾਅ  ਦੇ ਰੂਪ ਵਿੱਚ ਹੀ ਦੇਖਿਆ ਜਾਂਦਾ ਹੈ| ਵਾਰ-ਵਾਰ ਆਰਡੀਨੈਂਸ ਲਿਆਉਣ ਵਿੱਚ ਕਿਤੇ ਨਾ ਕਿਤੇ ਕਾਰਜ ਪਾਲਿਕਾ ਦੀ ਨਿਰੰਕੁਸ਼ਤਾ ਦੀ ਝਲਕ ਮਿਲਦੀ ਹੈ ਜੋ ਲੋਕਤੰਤਰ ਲਈ ਚੰਗੀ ਗੱਲ ਨਹੀਂ ਹੈ| ਦਰਅਸਲ  ਗੱਦੀ ਛੱਡ ਰਹੇ ਰਾਸ਼ਟਰਪਤੀ ਲੋਕੰਤਰਿਕ ਪਰੰਪਰਾਵਾਂ ਨੂੰ ਹੋਰ ਮਜਬੂਤ ਹੁੰਦੇ ਦੇਖਣਾ ਚਾਹੁੰਦੇ ਹਨ| ਉਨ੍ਹਾਂ ਨੇ ਕਿਹਾ ਕਿ ਅਜਾਦੀ ਦੀ ਪ੍ਰਾਪਤੀ ਦੇ ਬਾਅਦ ਅਸੀਂ ਦੇਸ਼ ਵਿੱਚ ਭਾਈਚਾਰਾ, ਪ੍ਰਤਿਸ਼ਠਾ ਅਤੇ ਏਕਤਾ ਵਧਾਉਣ ਦਾ ਬੀੜਾ ਚੁੱਕਿਆ ਅਤੇ ਇਹੀ ਦੇਸ਼  ਦੇ ਆਦਰਸ਼ ਬਣ     ਗਏ| ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਦੇਸ਼ ਦੀ ਗਰਿਮਾ ਹੈ |  ਇਸ ਨਾਲ ਸਮਾਜਿਕ, ਆਰਥਿਕ ਬਦਲਾਓ ਦੀ ਰੂਪ ਰੇਖਾ ਬਣਾਈ ਜਾ ਸਕਦੀ ਹੈ|  ਸੰਵਿਧਾਨ ਇੱਕ ਅਰਬ ਦੇਸ਼ਵਾਸੀਆਂ ਦੀ ਆਤਮਾ ਹੈ| ਪਹਿਲਾਂ ਸੰਸਦ ਵਿੱਚ ਗੰਭੀਰ ਚਰਚਾ ਹੁੰਦੀ ਸੀ| ਰਾਜ ਸਭਾ ਸੀਨੀਅਰ ਬੁਲਾਰਿਆਂ ਨਾਲ ਭਰੀ ਹੁੰਦੀ ਸੀ| ਪਰ ਹੁਣ ਕੰਮ ਰੁਕਣ ਅਤੇ ਬਾਈਕਾਟ ਨਾਲ ਸੰਸਦ ਦਾ ਨੁਕਸਾਨ ਹੋ ਰਿਹਾ ਹੈ| ਚਰਚਾ ਦਾ ਸਮਾਂ ਘੱਟਦਾ ਜਾ ਰਿਹਾ ਹੈ| ਕਾਰਵਾਈ ਰੁਕਣ ਨਾਲ ਸਭ ਤੋਂ ਜਿਆਦਾ ਨੁਕਸਾਨ ਵਿਰੋਧੀ ਪੱਖ ਨੂੰ ਹੁੰਦਾ ਹੈ| ਪ੍ਰਣਵ ਮੁਖਰਜੀ ਨੇ ਆਪਣੇ ਕਾਰਜਕਾਲ ਵਿੱਚ ਆਪਣੀ ਗੱਲ ਖਰੀ-ਖਰੀ ਕਹਿਣ ਵਿੱਚ ਕੋਈ ਹਿਚਕ ਨਹੀਂ ਦਿਖਾਈ| ਚਾਹੇ ਲੋਕਪਾਲ ਅੰਦੋਲਨ ਹੋਵੇ ਜਾਂ ਅਸਹਿਨਸ਼ੀਲਤਾ ਦਾ ਮੁੱਦਾ, ਪ੍ਰਣਵ ਨੇ ਆਪਣੀ ਰਾਏ  ਮਜਬੂਤੀ ਨਾਲ ਰੱਖੀ| ਇਸਦਾ ਕੇਂਦਰ ਸਰਕਾਰ ਉਤੇ ਵੀ ਦਬਾਅ ਸਾਫ਼ ਦਿਖਿਆ| ਉਨ੍ਹਾਂ ਨੇ ਵਿਰੋਧੀ ਧਿਰ ਨੂੰ ਵੀ ਕਈ ਵਾਰ ਆੜੇ – ਹੱਥੀਂ ਲਿਆ|  ਉਨ੍ਹਾਂ  ਦੇ  ਬਿਆਨਾਂ ਨਾਲ ਜਨਤਾ ਵਿੱਚ ਇਹ ਉਮੀਦ ਬਣੀ ਰਹੀ ਕਿ ਇੱਕ ਸਰਵਉੱਚ ਮੰਚ ਅਜਿਹਾ ਹੈ, ਜਿੱਥੇ ਉਹ ਆਵਾਜ ਵੀ ਸੁਣੀ ਜਾਵੇਗੀ,ਜੋ ਵਿਵਸਥਾ ਦੇ ਕਿਸੇ ਵੀ ਪੱਧਰ ਉਤੇ ਸੁਣੀ ਨਹੀਂ ਜਾ ਰਹੀ ਹੈ| ਇਸ ਤਰ੍ਹਾਂ ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਲੋਕਤੰਤਰ ਵਿੱਚ ਅਸਹਿਮਤੀ ਦਾ ਸਨਮਾਨ ਜਰੂਰੀ ਹੈ| ਹੁਣ ਰਾਮਨਾਥ ਕੋਵਿੰਦ ਉਨ੍ਹਾਂ ਦੀ ਜਗ੍ਹਾ ਲੈਣਗੇ| ਦੇਖਣਾ ਹੈ ਕਿ ਉਹ ਪ੍ਰਣਵ ਮੁਖਰਜੀ ਦੀ ਵਿਰਾਸਤ ਨੂੰ ਕਿਸ ਰੂਪ ਵਿੱਚ ਅੱਗੇ ਵਧਾਉਂਦੇ ਹਨ|
ਰਾਹੁਲ ਕੁਮਾਰ

Leave a Reply

Your email address will not be published. Required fields are marked *