ਰਾਸ਼ਟਰਪਤੀ ਪੁਰਸਕਾਰ ਲਈ ਓਬਾਮਾ ਨੇ 4 ਭਾਰਤੀ-ਅਮਰੀਕੀਆਂ ਨੂੰ ਚੁਣਿਆ

ਵਾਸ਼ਿੰਗਟਨ, 10 ਜਨਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਉੱਚੇ ਸਨਮਾਨ ਲਈ 4 ਭਾਰਤੀ-ਅਮਰੀਕੀਆਂ ਨੂੰ ਚੁਣਿਆ ਹੈ| ਇਹ ਸਨਮਾਨ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਖੋਜ ਦੇ ਸ਼ੁਰੂਆਤੀ ਪੱਧਰ ਤੇ ਦਿੱਤਾ ਜਾ ਰਿਹਾ ਹੈ| ਇਨ੍ਹਾਂ ਚਾਰਾਂ ਦਾ ਨਾਂ 102 ਵਿਗਿਆਨੀਆਂ ਅਤੇ ਖੋਜੀਆਂ ਦੀ ਉਸ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ‘ਪ੍ਰੈਜ਼ੀਡੈਂਸ਼ੀਅਲ ਅਰਲੀ ਕਰੀਅਰ ਅਵਾਰਡਜ਼ ਫਾਰ ਸਾਇੰਸਸ ਐਂਡ ਇੰਜੀਨੀਅਰਜ਼’ ਸਨਮਾਨ ਦਿੱਤਾ ਜਾਵੇਗਾ| ਇਹ ਵਿਗਿਆਨਕ ਹਨ ਮਾਂਟਕਲੇਅਰ ਸਟੇਟ ਯੂਨੀਵਰਸਿਟੀ ਦੇ ਪੰਕਜ ਲਾਲ, ਉੱਤਰ-ਪੱਛਮੀ ਯੂਨੀਵਰਸਿਟੀ ਦੇ ਕੋਸ਼ਿਕ ਚੌਧਰੀ, ਮਾਊਂਟ ਸਿਨਾਈ ਦੇ ‘ਇਕਾਨ ਸਕੂਲ ਆਫ ਮੈਡੀਸਨ’ ਦੇ ਮਨੀਸ਼ ਅਰੋੜਾ ਅਤੇ ਲਾਸ ਏਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਿਸਟੀ ਦੀ ਅਰਾਧਨਾ ਤ੍ਰਿਪਾਠੀ|
ਵਿਗਿਆਨ ਅਤੇ ਇੰਜੀਨੀਅਰਿੰਗ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਸੁਤੰਤਰ ਖੋਜ ਕੰਮ ਦੀ ਸ਼ੁਰੂਆਤ ਵਿੱਚ ਅਮਰੀਕੀ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਇਹ ਸਭ ਤੋਂ ਉੱਚਾ ਸਨਮਾਨ ਹੈ| ਓਬਾਮਾ ਨੇ ਕਿਹਾ ਕਿ ਮੈਂ ਵਧੀਆ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਮ ਲਈ ਵਧਾਈ ਦਿੰਦਾ ਹਾਂ| ਇਹ ਖੋਜੀ ਅਮਰੀਕਾ ਨੂੰ ਇਕ ਕਦਮ ਅੱਗੇ ਰੱਖਣ ਦੀ ਦਿਸ਼ਾ ਵਿੱਚ ਮਦਦ ਦੇ ਰਹੇ ਹਨ| ਇਸ ਸਨਮਾਨ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਕਾਰਜਕਾਲ ਵਿੱਚ ਸਾਲ 1996 ਵਿੱਚ ਹੋਈ ਸੀ|

Leave a Reply

Your email address will not be published. Required fields are marked *