ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਦਲਾਈ ਲਾਮਾ ਦੀ ਮੁਲਾਕਾਤ ਤੇ ਭੜਕਿਆ ਚੀਨ

ਬੀਜਿੰਗ, 17 ਦਸੰਬਰ (ਸ.ਬ.) ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਦੀ ਮੁਲਾਕਾਤ ਤੇ ਚੀਨ ਨੇ ਸਖਤ ਇਤਰਾਜ਼ ਜਤਾਇਆ ਹੈ| ਚੀਨ ਦਾ ਕਹਿਣਾ ਹੈ ਕਿ ਭਾਰਤ ਨੂੰ ਉਸ ਦੇ ਮੂਲ ਹਿੱਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂਕਿ ਦੋਹਾਂ ਧਿਰਾਂ ਦੇ ਸੰਬੰਧਾਂ ਵਿੱਚ ਕੋਈ ਰੁਕਾਵਟ ਨਾ ਆਵੇ| ਪ੍ਰਾਪਤ ਜਾਣਕਾਰੀ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਦੱਸਿਆ ਕਿ ਹਾਲ ਹੀ ਵਿੱਚ ਚੀਨ ਦੇ ਸਖਤ ਵਿਰੋਧ ਦੇ ਬਾਵਜੂਦ ਭਾਰਚ 14ਵੇਂ ਦਲਾਈ ਲਾਮਾ ਨੂੰ ਰਾਸ਼ਟਰਪਤੀ ਭਵਨ ਦੇ ਪ੍ਰੋਗਰਾਮ ‘ਚ ਬੁਲਾਉਣ ਤੇ ਅੜਿਆ ਰਿਹਾ ਹੈ| ਇੱਥੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ, ਜਿਸ ਤੋਂ ਚੀਨ ਬਹੁਤ ਨਾਰਾਜ਼ ਹੈ| ਜ਼ਿਕਰਯੋਗ ਹੈ ਕਿ ਦਲਾਈ ਲਾਮਾ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੇ ਚਿਲਡਰਨ ਫਾਊਂਡੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਗਏ ਸਨ| ਸ਼ੁਆਂਗ ਨੇ ਕਿਹਾ ਕਿ ਦਲਾਈ ਲਾਮਾ ਰਾਜਨੀਤਿਕ ਤੌਰ ਤੇ ਦੇਸ਼ ਨਿਕਾਲਾ ਕਰ ਚੁਕੇ ਹਨ ਅਤੇ ਲੰਬੇ ਸਮੇਂ ਤੋਂ ਚੀਨ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ| ਉਹ ਧਰਮ ਦੇ ਨਾਂ ਤੇ ਤਿੱਬਤ ਨੂੰ ਚੀਨ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| ਚੀਨ ਉਨ੍ਹਾਂ ਨਾਲ ਹੋਰ ਦੇਸ਼ਾਂ ਦੇ ਅਧਿਕਾਰੀਆਂ ਦੇ ਸੰਪਰਕ ਦਾ ਸਖਤੀ ਨਾਲ ਵਿਰੋਧ ਕਰਦਾ ਹੈ|

Leave a Reply

Your email address will not be published. Required fields are marked *