ਰਾਸ਼ਟਰਪਤੀ ਬਣਨ ਤੋਂ ਮਹੀਨੇ ਬਾਅਦ ਹੀ ਟਰੰਪ ਨੂੰ ਝਟਕਾ!

ਵਾਸ਼ਿੰਗਟਨ, 20 ਫਰਵਰੀ (ਸ.ਬ.) ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਇਕ ਮਹੀਨੇ ਬਾਅਦ ਹੀ ਉਨ੍ਹਾਂ ਦੀ ਲੋਕਪ੍ਰਿਅਤਾ ਵਿੱਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ ਅਤੇ ਉਹ ਅਮਰੀਕਾ ਦੇ 64 ਸਾਲਾਂ ਵਿੱਚ ਸਭ ਤੋਂ ਖਰਾਬ ਰਾਸ਼ਟਰਪਤੀ ਬਣ ਕੇ ਉੱਭਰੇ ਹਨ| ਇਹ ਖੁਲਾਸਾ ਹੋਇਆ ਹੈ ਇਕ ਸਰਵੇਖਣ ਵਿੱਚ, ਜਿਸ ਵਿੱਚ ਟਰੰਪ ਦੇ ਰਾਸ਼ਟਰਪਤੀ ਦੇ ਤੌਰ ਤੇ ਪਹਿਲੇ ਮਹੀਨੇ ਦੇ ਕੰਮ ਦੀ ਤਾਰੀਫ ਸਿਰਫ 40 ਫੀਸਦੀ ਲੋਕਾਂ ਨੇ ਹੀ ਕੀਤੀ| ਇਹ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਪਹਿਲੇ ਮਹੀਨੇ ਦੀ ਸਭ ਤੋਂ ਖਰਾਬ ਪਰਫਾਰਮੈਂਸ ਰਹੀ ਹੈ| ਇਸ ਤੋਂ ਸਾਫ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਦਿਨੋਂ-ਦਿਨ ਘੱਟ ਰਹੀ ਹੈ| ਇਸ ਸਰਵੇਖਣ ਤੋਂ ਪਹਿਲਾਂ ਕੀਤੇ ਗਏ ਇਕ ਸਰਵੇਖਣ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਸਭ ਤੋਂ ਪਿੱਛੇ ਸਨ|
ਸਰਵੇਖਣ ਏਜੰਸੀ ਗੈਲਪ ਨੇ 13-15 ਫਰਵਰੀ ਦੇ ਵਿੱਚਕਾਰ ਅਮਰੀਕਾ ਦੇ 50 ਸੂਬਿਆਂ ਵਿੱਚ ਇਹ ਸਰਵੇਖਣ ਕੀਤਾ ਹੈ| ਟਰੰਪ ਦੀ ਲੋਕਪ੍ਰਿਅਤਾ ਬਾਰੇ 25 ਦਿਨਾਂ ਵਿੱਚ ਕੀਤਾ ਗਿਆ ਇਹ ਦੂਜਾ ਸਰਵੇਖਣ ਸੀ| ਇਸ ਤੋਂ ਪਹਿਲਾਂ 22 ਜਨਵਰੀ ਨੂੰ ਹੋਏ ਸਰਵੇਰਣ ਵਿੱਚ ਟਰੰਪ ਨੂੰ 45 ਫੀਸਦੀ ਲੋਕਾਂ ਦੀ ਹਮਾਇਤ ਹਾਸਲ ਸੀ ਜਦੋਂ ਕਿ 15 ਫਰਵਰੀ ਨੂੰ ਟਰੰਪ ਦੀ ਹਮਾਇਤ ਕਰਨ ਵਾਲੇ 5 ਫੀਸਦੀ ਲੋਕ ਘੱਟ ਗਏ| ਟਰੰਪ, ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਦੀ ਲੋਕਪ੍ਰਿਅਤਾ ਪਹਿਲੇ ਹੀ ਮਹੀਨੇ ਵਿੱਚ 50 ਫੀਸਦੀ ਤੋਂ ਘੱਟ ਹੈ| ਸਰਵੇਖਣ ਅਨੁਸਾਰ ਨੌਜਵਾਨ ਅਤੇ ਔਰਤਾਂ ਟਰੰਪ ਦੇ ਵਿਰੋਧ ਵਿੱਚ ਹਨ ਜਦੋਂਕਿ ਬਜ਼ੁਰਗ ਉਨ੍ਹਾਂ ਦਾ ਸਾਥ ਦੇ ਰਹੇ ਹਨ| 35 ਫੀਸਦੀ ਲੋਕਾਂ ਨੇ ਮੰਨਿਆ ਕਿ ਟਰੰਪ ਨੇ ਪਹਿਲੇ 10 ਦਿਨਾਂ ਵਿੱਚ ਸਹੀ ਫੈਸਲੇ ਲਏ ਹਨ| ਮੰਨਿਆ ਜਾ ਰਿਹਾ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ ਅਤੇ ਸਾਬਕਾ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਘੱਟ ਹੋਈ ਹੈ|

Leave a Reply

Your email address will not be published. Required fields are marked *