ਰਾਸ਼ਟਰਪਤੀ ਭਵਨ ਦੀ ਲੇਖਾ ਸ਼ਾਖਾ ਵਿੱਚ ਲੱਗੀ ਅੱਗ

ਨਵੀਂ ਦਿੱਲੀ, 3 ਫਰਵਰੀ (ਸ.ਬ.) ਰਾਸ਼ਟਰਪਤੀ ਭਵਨ ਦੀ ਲੇਖਾ ਸ਼ਾਖਾ ਵਿੱਚ ਅੱਜ ਸਵੇਰੇ ਅੱਗ ਲੱਗ ਗਈ, ਜਿਸ ਤੇ ਕੁਝ ਹੀ ਮਿੰਟਾਂ ਵਿੱਚ ਕਾਬੂ ਪਾ ਲਿਆ ਗਿਆ| ਅੱਗ ਲੱਗਣ ਨਾਲ ਕੋਈ ਜ਼ਖਮੀ ਤਾਂ ਨਹੀਂ ਪਰ ਕੁਝ ਫਰਨੀਚਰ ਨੁਕਸਾਨਿਆ ਗਿਆ ਹੈ| ਦਿੱਲੀ ਫਾਇਰ ਬ੍ਰਿਗੇਡ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ    ਸਵੇਰੇ 8.45 ਵਜੇ ਇਕ ਫੋਨ ਆਇਆ, ਜਿਸ ਵਿੱਚ ਰਾਸ਼ਟਰਪਤੀ ਭਵਨ ਦੀ ਲੇਖਾ ਸ਼ਾਖਾ ਵਿੱਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ|
ਉਨ੍ਹਾਂ ਦੱਸਿਆ ਕਿ ਫਾਇਰ      ਬ੍ਰਿਗੇਡ ਦੀਆਂ 6 ਗੱਡੀਆਂ ਨੂੰ ਤੁਰੰਤ ਹੀ ਮੌਕੇ ਤੇ ਭੇਜਿਆ ਗਿਆ ਅਤੇ ਉਨ੍ਹਾਂ ਨੇ 10 ਮਿੰਟਾਂ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ|
ਅਧਿਕਾਰੀ ਨੇ ਦੱਸਿਆ ਕਿ ਇਕ ਇਨਵਰਟਰ, ਇਕ ਕੁਰਸੀ ਅਤੇ ਇਕ ਮੇਜ਼ ਅੱਗ ਵਿੱਚ ਨੁਕਸਾਨੇ ਗਏ| ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਸੀ| ਮਾਮਲੇ ਦੀ ਜਾਂਚ ਜਾਰੀ ਹੈ| ਬਜਟ ਸੈਸ਼ਨ ਤੋਂ ਪਹਿਲਾਂ ਸੰਸਦ ਭਵਨ ਦੇ ਸਰਵਰ ਕਮਰੇ ਵਿੱਚ ਮਾਮੂਲੀ ਅੱਗ ਲੱਗੀ ਸੀ|

Leave a Reply

Your email address will not be published. Required fields are marked *