ਰਾਸ਼ਟਰਮੰਡਲ ਖੇਡਾਂ: ਨੀਰਜ ਚੋਪੜਾ, ਮੈਰੀਕਾਮ, ਗੌਰਵ ਸੋਲੰਕੀ ਅਤੇ ਸੰਜੀਵ ਰਾਜਪੂਤ ਨੇ ਜਿੱਤਿਆ ਸੋਨਾ, ਅਮਿਤ ਪੰਘਲ ਅਤੇ ਮਨੀਸ਼ ਕੌਸ਼ਿਲ ਨੇ ਜਿੱਤੇ ਚਾਂਦੀ ਦੇ ਤਮਗੇ

ਗੋਲਡ ਕੋਸਟ, 14 ਅਪ੍ਰੈਲ (ਸ.ਬ.) ਰਾਸ਼ਟਰਮੰਡਲ ਖੇਡਾਂ 2018 ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਸੈਸ਼ਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 86.47 ਮੀਟਰ ਦੀ ਦੂਰੀ ਤੱਕ ਜੈਵਲਿਨ ਥ੍ਰੋਅ ਕਰਕੇ ਸੋਨ ਤਮਗਾ ਆਪਣੇ ਨਾਂ ਕੀਤਾ| ਉਹ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ|
ਮੁੱਕੇਬਾਜ ਮੈਰੀਕਾਮ ਨੇ 48 ਕਿਲੋਗ੍ਰਾਮ ਵਰਗ ਵਿੱਚ ਨਾਰਦਨ ਆਇਰਲੈਂਡ ਦੀ ਕ੍ਰਿਸਟੀਨਾ ਓਹਾਰਾ ਨੂੰ 5-0 ਨਾਲ ਹਰਾਇਆ| 5 ਵਾਰ ਦੀ ਵਰਲਡ ਚੈਂਪੀਅਨ ਮੈਰੀ ਕਾਮ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਪਹਿਲਾ ਤਮਗਾ ਹੈ|
52 ਕਿਲੋਗ੍ਰਾਮ ਵਰਗ ਵਿੱਚ ਭਾਰਤ ਦੇ ਮੁੱਕੇਬਾਜ਼ ਗੌਰਵ ਸੋਲੰਕੀ ਨੇ ਨਾਰਦਨ ਆਇਰਲੈਂਡ ਦੇ ਬ੍ਰੇਂਡਨ ਇਰਵਿਨ ਨੂੰ 4-1 ਨਾਲ ਹਰਾ ਕੇ ਸੋਨ ਤਮਗੇ ਤੇ ਕਬਜ਼ਾ ਕੀਤਾ| ਗੌਰਵ ਦਾ ਇਹ ਰਾਸ਼ਟਰਮੰਡਲ ਵਿੱਚ ਪਹਿਲਾ ਤਮਗਾ ਹੈ|
ਪੁਰਸ਼ਾਂ ਦੀ 50 ਮੀਟਰ ਰਾਈਫਲ ਪੋਜ਼ੀਸ਼ਨ ਵਿੱਚ ਸੰਜੀਵ ਰਾਜਪੂਤ ਨੇ ਗੋਲਡ ਤੇ ਨਿਸ਼ਾਨਾ ਵਿੰਨ੍ਹਿਆ| ਉਹ ਫਾਈਨਲ ਵਿੱਚ ਰਿਕਾਰਡ 454.5 ਅੰਕਾਂ ਦੇ ਨਾਲ ਪਹਿਲੇ ਸਥਾਨ ਤੇ ਰਹੇ|
ਭਾਰਤੀ ਮੁੱਕੇਬਾਜ਼ ਅਮਿਤ ਪੰਘਲ ਨੂੰ ਫਲਾਈਵੇਟ (46-49) ਕਿ.ਗ੍ਰਾ) ਭਾਰਵਰਗ ਵਿੱਚ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ਹੈ| ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਗਲਾਲ ਯਫਾਈ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ| ਅਮਿਤ ਫਾਈਨਲ ਵਿੱਚ ਚੰਗਾ ਮੁਕਾਬਲਾ ਕਰ ਰਹੇ ਸਨ| ਪਰ ਉਹ ਯਾਫਾਈ ਦੇ ਹਮਲਾਵਰਤ ਦੇ ਅੱਗੇ ਕਮਜ਼ੋਰ ਪੈਂਦੇ ਜਾ ਰਹੇ ਸਨ| ਪਹਿਲੇ ਰਾਊਂਡ ਵਿੱਚ ਅਮਿਤ ਹਾਵੀ ਸੀ, ਪਰ ਅਗਲੇ ਦੋ ਰਾਊਂਡ ਵਿੱਚ ਉਹ ਹੌਲੀ-ਹੌਲੀ ਪਿਛੜਦੇ ਚੱਲੇ ਗਏ| ਪੰਜ ਰੇਫਰਿਆਂ ਵਿੱਚ ਇਕ ਨੇ ਦੋਨਾਂ ਨੂੰ ਬਰਾਬਰ ਅੰਕ ਦਿੱਤੇ ਅਤੇ ਇਸ ਲਈ ਫੈਸਲਾ 3-1 ਦਾ ਰਿਹਾ|
ਪੁਰਸ਼ਾਂ ਦੇ 60 ਕਿ.ਗ੍ਰਾ ਭਾਰਵਰਗ ਮੁਕਾਬਲੇ ਦੇ ਮਨੀਸ਼ ਕੌਸ਼ਿਲ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ| ਮਨੀਸ਼ ਨੂੰ ਫਾਈਨਲ ਵਿੱਚ ਆਸਟ੍ਰੇਲੀਆ ਦੇ ਹੈਰੀ ਗਾਰਸਾਈਡ ਨੂੰ ਸਖਤ ਮੁਕਾਬਲੇ ਵਿੱਚ 3-2 ਨਾਲ ਮਾਤ ਦਿੱਤੀ| ਮੁਕਾਬਲਾ ਬਹੁਤ ਰੋਚਕ ਰਿਹਾ| ਪਹਿਲੇ ਰਾਊਂਡ ਵਿੱਚ ਮਨੀਸ਼ ਡਿਫੇਂਸਿਵ ਹੋ ਕੇ ਖੇਡ ਰਹੇ ਸਨ, ਪਰ ਦੂਸਰੇ ਰਾਊਂਡ ਵਿੱਚ ਉਨ੍ਹਾਂ ਨੇ ਹਮਲਾਵਰਤਾ ਦਿਖਾਈ| ਦੋਨੋਂ ਮੁੱਕੇਬਾਜ਼ ਇਕ ਦੂਸਰੇ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਸਨ|
ਗਾਰਸਾਈਡ ਨੇ ਚਾਲਾਕੀ ਨਾਲ ਕੁਝ ਪੰਚ ਮੁਨੀਸ਼ ਨੂੰ ਲਗਾਏ| ਉਥੇ ਹੀ ਮੁਨੀਸ਼ ਨੇ ਵੀ ਰਾਈਟ ਜੈਬਲ ਅਤੇ ਹੁਕ ਦਾ ਚੰਗਾ ਇਸਤੇਮਾਲ ਕੀਤਾ| ਆਖਰੀ ਰਾਊਂਡ ਦੇ ਆਖਰੀ ਸਮੇਂ ਵਿੱਚ ਮੁਨੀਸ਼ ਜ਼ਿਆਦਾ ਰੱਖਿਆ|

Leave a Reply

Your email address will not be published. Required fields are marked *