ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟਲਿਫਟਰ ਸਤੀਸ਼ ਨੇ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ, 7 ਅਪ੍ਰੈਲ (ਸ.ਬ.) ਰਾਸ਼ਟਰਮੰਡਲ ਖੇਡਾਂ 2018 ਦੇ ਤੀਸਰੇ ਦਿਨ ਭਾਰਤੀ ਵੇਟਲਿਫਟਰ ਸਤੀਸ਼ ਕੁਮਾਰ ਸ਼ਿਵਾਲਿੰਗਮ ਨੇ ਸੋਨ ਤਮਗਾ ਜਿੱਤਿਆ| ਸਤੀਸ਼ ਨੇ ਭਾਰਤ ਨੂੰ ਇਹ ਤਮਗਾ ਪੁਰਸ਼ਾਂ ਦੇ 77 ਕਿਲੋਗ੍ਰਾਮ ਭਾਰਵਰਗ ਵਿੱਚ ਦਿਵਾਇਆ|
ਸਤੀਸ਼ ਨੇ ਮੈਚ ਵਿੱਚ 144 ਦਾ ਸਰਵਸ਼੍ਰੇਸ਼ਠ ਭਾਰ ਚੁੱਕਿਆ ਤਾਂ ਉਥੇ ਹੀ ਕਲੀਨ ਐਂਡ ਜਰਕ ਵਿੱਚ 173 ਦਾ ਸਰਵਸ਼੍ਰੇਸ਼ਠ ਭਾਰ ਚੁੱਕਿਆ| ਕੁਲ ਮਿਲਾ ਕੇ ਸਤੀਸ਼ ਦਾ ਸਕੋਰ 317 ਰਿਹਾ | ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਕਲੀਨ ਐਂਡ ਜਰਕ ਵਿੱਚ ਤੀਸਰੀ ਕੋਸ਼ਿਸ਼ ਦੀ ਜ਼ਰੂਰਤ ਨਹੀਂ ਪਈ | ਜਦੋਂਕਿ ਇਸ ਮੁਕਾਬਲੇ ਵਿੱਚ ਇੰਗਲੈਂਡ ਦੇ ਜੈਕ ਓਲੀਵਰ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ | ਉਨ੍ਹਾਂ ਨੇ ਕੁਲ 312 ਦਾ ਅੰਕ ਪ੍ਰਾਪਤ ਕੀਤੇ | ਆਸਟ੍ਰੇਲੀਆ ਦੇ ਫਰਾਂਕੋਇਸ ਇਟੂਉਂਡੀ ਨੇ 305 ਦੇ ਕੁਲ ਸਕੋਰ ਦੇ ਨਾਲ ਕਾਂਸੀ ਦਾ ਤਮਗਾ ਹਾਸਲ ਕੀਤਾ|

Leave a Reply

Your email address will not be published. Required fields are marked *