ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜਾਰੀ

ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਖਿਡਾਰੀਆਂ ਦਾ ਜਜਬਾ ਵੇਖਕੇ ਹਰ ਭਾਰਤੀ ਦਾ ਸਿਰ ਮਾਣ ਨਾਲ ਉਚਾ ਹੋ ਗਿਆ ਹੈ| ਅਸੀਂ ਇਸ ਵਾਰ ਗਲਾਸਗੋ ਤੋਂ ਜ਼ਿਆਦਾ ਸੋਨੇ ਬਟੋਰੇ ਪਰੰਤੂ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਖਿਡਾਰੀ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ| ਅਜਿਹੇ ਮੁਕਾਬਲਿਆਂ ਵਿੱਚ ਵੀ, ਜਿਸ ਵਿੱਚ ਭਾਰਤ ਦਾ ਹੱਥ ਤੰਗ ਮੰਨਿਆ ਜਾਂਦਾ ਰਿਹਾ ਹੈ, ਅਸੀਂ ਮੈਡਲ ਜਿੱਤੇ ਅਤੇ ਜਿਨ੍ਹਾਂ ਵਿੱਚ ਤਮਗੇ ਨਹੀਂ ਮਿਲ ਸਕੇ ਉਨ੍ਹਾਂ ਵਿੱਚ ਕੜੀ ਚੁਣੌਤੀ ਪੇਸ਼ ਕੀਤੀ|
ਜਿਵੇਂ ਜੈਵਲਿਨ ਥ੍ਰੋ ਵਿੱਚ ਨੀਰਜ ਚੋਪੜਾ ਨੇ ਕਮਾਲ ਕੀਤਾ| ਉਹ ਰਾਸ਼ਟਰਮੰਡਲ ਖੇਡਾਂ ਵਿੱਚ ਜੇਵਲਿਨ ਥ੍ਰੋ ਵਿੱਚ ਗੋਲਡ ਜਿੱਤਣ ਵਾਲੇ ਪਹਿਲਾਂ ਭਾਰਤੀ ਬਣ ਗਏ| 20 ਸਾਲਾ ਨੀਰਜ ਨੇ ਪਹਿਲੇ ਹੀ ਥ੍ਰੋ ਵਿੱਚ ਕਵਾਲੀਫਾਇੰਗ ਅੰਕੜੇ ਨੂੰ ਛੂਹ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਸੀ| ਮੁਹੰਮਦ ਅਨਸ 400 ਮੀਟਰ ਦੌੜ ਵਿੱਚ ਭਾਵੇਂ ਹੀ ਬਰਾਂਜ ਤੋਂ ਖੁੰਝ ਗਏ ਪਰ ਉਨ੍ਹਾਂ ਨੇ ਸਭ ਦਾ ਦਿਲ ਜਿੱਤ ਲਿਆ | ਉਨ੍ਹਾਂ ਨੇ 45 . 31 ਸੈਕੇਂਡ ਦਾ ਸਮਾਂ ਕੱਢਿਆ ਅਤੇ ਇਸ ਤਰ੍ਹਾਂ ਇੱਕ ਰਾਸ਼ਟਰੀ ਰਿਕਾਰਡ ਬਣਾਇਆ| ਹਿਮਾ ਦਾਸ 400 ਮੀਟਰ ਦੌੜ ਦੇ ਫਾਈਨਲ ਤੱਕ ਪਹੁੰਚੀ| ਇਸੇ ਤਰ੍ਹਾਂ ਹੋਰ ਐਥਲੀਟਾਂ ਨੇ ਚੰਗਾ ਪ੍ਰਦਰਸ਼ਨ ਕਰ ਇਹ ਆਸ ਜਗਾਈ ਹੈ ਕਿ ਭਾਰਤ ਨੂੰ ਜਲਦੀ ਹੀ ਐਥਲੇਟਿਕਸ ਵਿੱਚ ਤਮਗੇ ਮਿਲਣ ਲੱਗਣਗੇ| ਵੈਸੇ ਸਾਬਕਾ ਭਾਰਤੀ ਮਹਿਲਾ ਐਥਲੀਟ ਪੀਟੀ ਉਸ਼ਾ ਦਾ ਮੰਨਣਾ ਹੈ ਕਿ ਭਾਰਤ ਓਲੰਪਿਕ 2024 ਵਿੱਚ ਜਰੂਰ ਐਥਲੇਟਿਕਸ ਵਿੱਚ ਤਮਗਾ ਹਾਸਲ ਕਰੇਗਾ| ਟੇਬਲ ਟੈਨਿਸ ਵਰਗੇ ਖੇਡ ਵਿੱਚ ਭਾਰਤ ਨੇ ਆਪਣਾ ਦਮਖਮ ਦਿਖਾਇਆ ਹੈ| ਮਨਿਕਾ ਬਤਰਾ ਨੇ ਟੇਬਲ ਟੈਨਿਸ ਦੇ ਵੱਖ – ਵੱਖ ਇਵੈਂਟ ਵਿੱਚ ਚਾਰ ਤਮਗੇ ਜਿੱਤ ਕੇ ਇਤਿਹਾਸ ਰਚਿਆ| ਰਾਸ਼ਟਰਮੰਡਲ ਖੇਡਾਂ ਵਿੱਚ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰੀ ਬਣੀ| 22 ਸਾਲ ਦੀ ਮਣਕਾ ਨੇ ਨਾ ਸਿਰਫ ਟੇਬਲ ਟੈਨਿਸ ਦੇ ਮਹਿਲਾ ਸਿੰਗਲਸ ਵਿੱਚ ਗੋਲਡ ਜਿੱਤਿਆ ਬਲਕਿ ਔਰਤਾਂ ਦੀ ਟੀਮ ਇਵੇਂਟ ਵਿੱਚ ਗੋਲਡ, ਮਹਿਲਾ ਡਬਲਸ ਮੁਕਾਬਲੇ ਵਿੱਚ ਸਿਲਵਰ ਅਤੇ ਮਿਕਸਡ ਡਬਲਸ ਵਿੱਚ ਬਰਾਂਜ ਮੈਡਲ ਜਿੱਤਿਆ| ਮਤਲਬ ਉਨ੍ਹਾਂ ਦੀ ਝੋਲੀ ਵਿੱਚ ਦੋ ਗੋਲਡ, ਇੱਕ ਸਿਲਵਰ ਅਤੇ ਇੱਕ ਬਰਾਂਜ ਮੈਡਲ ਆਇਆ| ਨਿਸ਼ਾਨੇਬਾਜੀ ਵਿੱਚ ਪਿਛਲੇ ਦਿਨੀਂ ਨੌਜਵਾਨਾਂ ਦੀ ਇੱਕ ਨਵੀਂ ਖੇਪ ਸਾਹਮਣੇ ਆਈ ਹੈ ਜਿਸ ਨੇ ਅੰਤਰਰਾਸ਼ਟਰੀ ਮੰਚਾਂ ਤੇ ਆਪਣਾ ਜਲਵਾ ਬਿਖੇਰਿਆ ਹੈ | ਗੋਲਡ ਕੋਸਟ ਵਿੱਚ ਉਸਦਾ ਦਮਖਮ ਸਾਫ਼ ਨਜ਼ਰ ਆਇਆ| ਕੁਸ਼ਤੀ, ਬਾਕਸਿੰਗ ਅਤੇ ਬੈਡਮਿੰਟਨ ਵਿੱਚ ਭਾਰਤ ਦੀ ਹਾਲਤ ਮਜਬੂਤ ਰਹੀ ਹੈ| ਇਸ ਲਈ ਉਮੀਦ ਦੇ ਅਨੁਸਾਰ ਹੀ ਇਸ ਵਿੱਚ ਮੈਡਲ ਮਿਲੇ| ਹਾਕੀ ਵਿੱਚ ਨਿਰਾਸ਼ਾ ਹੱਥ ਲੱਗੀ|
ਰਾਸ਼ਟਰਮੰਡਲ ਦੀ ਉਪਲਬਧੀ ਦਰਅਸਲ ਨੌਜਵਾਨਾਂ ਦੀ ਉਪਲਬਧੀ ਹੈ| ਭਾਰਤੀ ਦਲ ਵਿੱਚ ਨੌਜਵਾਨਾਂ ਦਾ ਦਬਦਬਾ ਸੀ| ਸ਼ੂਟਿੰਗ ਵਿੱਚ ਗੋਲਡ ਜਿੱਤਣ ਵਾਲੇ ਅਨੀਸ਼ ਭਾਨਵਾਲਾ ਸਿਰਫ 15 ਸਾਲ ਦੇ ਹਨ| ਸ਼ੂਟਰ ਮਨੂੰ ਭਾਕਰ 16 ਦੇ ਹਨ| 16 ਤੋਂ 20 ਦੀ ਉਮਰ ਦੇ ਕਈ ਖਿਡਾਰੀ ਹਨ| ਖਿਡਾਰੀਆਂ ਵਿੱਚ ਕਈ ਔਰਤਾਂ ਹਨ ਜਿਨ੍ਹਾਂ ਨੇ ਉਲਟ ਹਾਲਾਤਾਂ ਵਿੱਚ ਸੰਘਰਸ਼ ਕਰਕੇ ਆਪਣਾ ਰਸਤਾ ਬਣਾਇਆ|
ਦਰਅਸਲ ਸਮਾਜ ਵਿੱਚ ਖੇਡ ਨੂੰ ਲੈ ਕੇ ਧਾਰਨਾ ਬਦਲ ਰਹੀ ਹੈ| ਸਰਕਾਰ ਵੀ ਜਾਗਰੂਕ ਹੋਈ ਹੈ| ਕਈ ਨਵੀਆਂ ਅਕਾਦਮੀਆਂ ਖੁਲੀਆਂ ਹਨ ਜਿਨ੍ਹਾਂ ਦਾ ਨੌਜਵਾਨਾਂ ਨੂੰ ਫਾਇਦਾ ਮਿਲ ਰਿਹਾ ਹੈ| ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਹੋਰ ਰਫਤਾਰ ਲਿਆਉਣ ਦੀ ਜ਼ਰੂਰਤ ਹੈ| ਖੇਡਾਂ ਲਈ ਜਰੂਰੀ ਇੰਫਰਾਸਟਰਕਚਰ ਦੇਸ਼ ਭਰ ਵਿੱਚ ਫੈਲਾਉਣਾ ਪਵੇਗਾ| ਨੌਕਰਸ਼ਾਹੀ ਸਬੰਧੀ ਰੁਕਾਵਟਾਂ ਦੂਰ ਕਰਨੀਆਂ ਪੈਣਗੀਆਂ, ਉਦੋਂ ਏਸ਼ੀਆਈ ਖੇਡਾਂ ਅਤੇ ਓਲਿੰਪਿਕ ਵਿੱਚ ਵੀ ਸਾਨੂੰ ਝੋਲੀ ਭਰਕੇ ਮੈਡਲ ਮਿਲ ਸਕਣਗੇ|
ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *