ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਜਿੱਤਿਆ ਕਾਂਸੀ ਦਾ ਤਮਗਾ

ਗੋਲਡ ਕੋਸਟ, 6 ਅਪ੍ਰੈਲ (ਸ.ਬ.) ਭਾਰਤ ਦੇ ਯੁਵਾ ਵੇਟਲਿਫਟਰ ਦੀਪਕ ਲਾਠੇਰ ਅੱਜ ਇੱਥੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੇ ਸਭ ਤੋਂ ਯੁਵਾ ਵੇਟਲਿਫਟਰ ਬਣ ਗਏ ਹਨ| ਰਾਸ਼ਟਰਮੰਡਲ ਖੇਡਾਂ ਵਿੱਚ ਡੈਬਿਊ ਕਰ ਰਹੇ ਹਰਿਆਣਾ ਦੇ 18 ਸਾਲਾ ਲਾਠੇਰ ਕੁੱਲ 295 ਕਿਲੋਗ੍ਰਾਮ (136 ਕਿਲੋਗ੍ਰਾਮ+159 ਕਿਲੋਗ੍ਰਾਮ) ਦਾ ਭਾਰ ਚੁੱਕ ਕੇ ਤੀਜੇ ਸਥਾਨ ਤੇ ਰਹੇ| ਉਨ੍ਹਾਂ ਦੇ ਕਰੀਬੀ ਮੁਕਾਬਲੇਬਾਜ਼ ਵੈਪਾਵਾ ਲੋਅਨੇ ਅੰਤਿਮ ਦੋ ਭਾਰ ਨਹੀਂ ਚੁੱਕ ਸਕੇ ਜਿਸ ਨਾਲ ਉਨ੍ਹਾਂ ਦਾ ਭਾਰ 292 ਕਿਲੋਗ੍ਰਾਮ ਹੀ ਰਹਿ ਗਿਆ|
ਇਸ ਮੁਕਾਬਲੇ ਦਾ ਸੋਨ ਤਮਗਾ ਗਾਰੇਥ ਈਵਾਂਸ (299 ਕਿਲੋਗ੍ਰਾਮ) ਅਤੇ ਚਾਂਦੀ ਦਾ ਤਮਗਾ ਸ਼੍ਰੀਲੰਕਾ ਦੇ ਇੰਦਿਕਾ ਦਿੱਸਨਾਯਕੇ (297 ਕਿਲੋਗ੍ਰਾਮ) ਦੇ ਨਾਂ ਰਿਹਾ| ਲਾਠੇਰ ਸਭ ਤੋਂ ਘੱਟ ਉਮਰ ਵਿੱਚ ਰਾਸ਼ਟਰੀ ਰਿਕਾਰਡ ਬਣਾਉਣ ਵਾਲਿਆਂ ਵਿੱਚ ਵੀ ਸ਼ਾਮਲ ਹਨ| ਉਨ੍ਹਾਂ ਨੇ 15 ਸਾਲ ਦੀ ਉਮਰ ਵਿੱਚ 62 ਕਿਲੋਗ੍ਰਾਮ ਵਰਗ ਵਿੱਚ ਰਾਸ਼ਟਰੀ ਰਿਕਾਰਡ ਬਣਾਇਆ ਸੀ|

Leave a Reply

Your email address will not be published. Required fields are marked *