ਰਾਸ਼ਟਰਮੰਡਲ ਖੇਡਾਂ : ਸੁਸ਼ੀਲ ਕੁਮਾਰ ਅਤੇ ਰਾਹੁਲ ਅਵਾਰੇ ਨੇ ਜਿੱਤਿਆ ਸੋਨਾ, ਬਬੀਤਾ ਕੁਮਾਰੀ ਅਤੇ ਤੇਜਸਵਿਨੀ ਸਾਵੰਤ ਨੇ ਜਿੱਤੀ ਚਾਂਦੀ

ਗੋਲਡ ਕੋਸਟ , 12 ਅਪ੍ਰੈਲ (ਸ.ਬ.) ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੁਸ਼ਤੀ ਵਿੱਚ ਆਪਣੇ 74 ਕਿਲੋਗ੍ਰਾਮ ਭਾਰ ਵਰਗ ਮੈਚ ਵਿੱਚ ਇਕਤਰਫਾ ਮੁਕਾਬਲੇ ਵਿੱਚ ਜਿੱਤ ਦੇ ਨਾਲ ਦੇਸ਼ ਨੂੰ ਸੋਨ ਤਮਗਾ ਦਿਵਾ ਦਿੱਤਾ| ਸੁਸ਼ੀਲ ਨੇ ਪੁਰਸ਼ਾਂ ਦੇ 74 ਕਿਲੋਗ੍ਰਾਮ ਭਾਰ ਵਰਗ ਵਿੱਚ ਇਕ ਮਿੰਟ 20 ਸਕਿੰਟ ਵਿੱਚ ਹੀ ਦੱਖਣੀ ਅਫਰੀਕਾ ਦੇ ਬੋਥਾ ਜੋਹਾਨੇਸ ਨੂੰ 10-0 ਨਾਲ ਹਰਾਇਆ|
ਪਹਿਲਵਾਨ ਰਾਹੁਲ ਅਵਾਰੇ ਨੇ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2018 ਵਿੱਚ ਕੁਸ਼ਤੀ ਦਾ ਪਹਿਲਾ ਸੋਨ ਤਮਗਾ ਦਿਵਾ ਦਿੱਤਾ| ਰਾਹੁਲ ਨੇ ਪੁਰਸ਼ ਫ੍ਰੀ ਸਟਾਈਲ 57 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗੇ ਦੇ ਮੁਕਾਬਲੇ ਵਿੱਚ ਕੈਨੇਡਾ ਦੇ ਸਟੀਵਨ ਤਾਕਸ਼ਾਹੀ ਨੂੰ ਸਖਤ ਚੁਣੌਤੀ ਦਿੰਦੇ ਹੋਏ 15-7 ਨਾਲ ਮੁਕਾਬਲਾ ਆਪਣੇ ਨਾਂ ਕੀਤਾ|
ਮਹਿਲਾ ਰੈਸਲਿੰਗ ਦੇ ਮੁਕਾਬਲੇ ਵਿੱਚ ਬਬੀਤਾ ਕੁਮਾਰੀ ਫੋਗਾਟ ਨੇ 53 ਕਿਲੋਗ੍ਰਾਮ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ| ਸਾਬਕਾ ਚੈਂਪੀਅਨ ਭਾਰਤ ਦੀ ਬਬੀਤਾ ਕੁਮਾਰੀ ਆਪਣੇ ਖਿਤਾਬ ਦਾ ਬਚਾਅ ਨਾ ਕਰ ਸਕੀ ਅਤੇ ਮਹਿਲਾਵਾਂ ਦੇ ਕੁਸ਼ਤੀ ਵਿੱਚ 53 ਕਿਲੋਗ੍ਰਾਮ ਭਾਰ ਵਰਗ ਵਿੱਚ ਹੋਏ ਸੋਨ ਤਮਗੇ ਦੇ ਮੈਚ ਵਿੱਚ ਹਾਰ ਗਈ ਜਿਸ ਕਰਕੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ|
ਤੇਜਸਵਿਨੀ ਸਾਵੰਤ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਲਿਆ ਹੈ| ਤੇਜਸਵਿਨੀ ਨੇ 102-1, 102-4, 103-3, 102-8, 103-7, 104-6 ਦਾ ਸਕੋਰ ਕੀਤਾ| ਉਸ ਦਾ ਕੁੱਲ ਸਕੋਰ 618-9 ਰਿਹਾ ਜਿਸ ਦੇ ਦਮ ਤੇ ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਛੇਵਾਂ ਤਮਗਾ ਜਿੱਤਿਆ|

Leave a Reply

Your email address will not be published. Required fields are marked *