ਰਾਸ਼ਟਰੀ ਏਕਤਾ ਦਿਵਸ ਮਨਾਇਆ

ਐਸ. ਏ. ਐਸ. ਨਗਰ, 15 ਨਵੰਬਰ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿਖੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਰਾਸ਼ਟਰੀ ਸੇਵਾ ਸਕੀਮ ਅਧੀਨ ਵਲੰਟੀਅਰਾਂ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ| ਇਸ ਮੌਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਦੀ ਸਹੁੰ ਨਾਲ ਯੋਗਦਾਨ ਪਾਉਣ ਦਾ ਵਾਅਦਾ ਕੀਤਾ| ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਰਦਾਰ ਵੱਲਭ ਭਾਈ ਪਟੇਲ ਦੀ ਜੀਵਨੀ ਸਬੰਧੀ ਭਾਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਭੁਪਿੰਦਰ ਕੌਰ, ਰਮਨਜੀਤ ਸਿੰਘ, ਆਸ਼ਿਆ, ਸਿਮਰਨਜੀਤ ਕੌਰ, ਬਲਜਿੰਦਰ ਕੌਰ, ਸਿਮਰਨ ਕੌਰ ਨੇ ਆਪਣੇ ਵਰਗ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ| ਐਨ ਐਸ.ਐਸ ਇਕਾਈ ਦੇ ਇੰਚਾਰਜ ਸ੍ਰੀਮਤੀ ਮਧੂ ਸੂਦ ਅਤੇ ਜਸਵੀਰ ਸਿੰਘ ਗੋਸਲ ਨੇ ਰਾਸਟਰੀ ਏਕਤਾ ਦਿਵਸ ਦੀ ਮਹੱਹਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਰਾਸ਼ਟਰੀ ਏਕਤਾ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਕੇ ਦੇਸ ਦੀ ਸੇਵਾ ਕਰ ਸਕਦੇ ਹਨ| ਇਸ ਮੌਕੇ ਲੈਕ. ਸ੍ਰੀਮਤੀ ਅਨੂ ਰੌਲੀ, ਰੀਤੂ ਪੁਰੀ, ਰਣਜੀਤ ਕੌਰ, ਸਤਪਿੰਦਰ ਕੌਰ, ਅਨੀਤਾ, ਅਜੀਤਪਾਲ ਸਿੱਧੂ, ਅਮਰਜੀਤ ਕੌਰ ਸੂਧਾ ਧਮੀਜਾ, ਹਰਵਿੰਦਰ ਕੌਰ, ਕਮਲਜੌਤ, ਸਰੋਜ ਰਾਣੀ ਅਤੇ ਕਮਲਦੀਪ ਸ਼ਿੰਘ ਲੈਕਚਰਾਰ ਸਰੀਰਕ ਸਿਖਿਆ ਹਾਜ਼ਰ ਸਨ|

Leave a Reply

Your email address will not be published. Required fields are marked *