ਰਾਸ਼ਟਰੀ ਪ੍ਰਧਾਨ ਦੇ ਦਸਤਖਤ ਵਾਲੀ ਚਿੱਠੀ ਬਿਨਾ ਮੈਂ ਖੁਦ ਨੂੰ ਇਨੈਲੋ ਪਾਰਟੀ ਤੋਂ ਬਾਹਰ ਨਹੀਂ ਮੰਨਦਾ : ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 10 ਨਵੰਬਰ (ਸ.ਬ.) ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਪਾਰਟੀ ਅੰਦਰ ਮਚੇ ਘਮਾਸਾਨ ਦੌਰਾਨ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਦੁਸ਼ੰਯਤ ਚੌਟਾਲਾ ਨੇ ਅੱਜ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਜਾਣਕਾਰੀ ਮੀਡੀਆ ਤੋਂ ਹਾਸਿਲ ਹੋਈ ਸੀ ਅਤੇ ਪਾਰਟੀ ਵਲੋਂ ਉਹਨਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ|
ਉਨ੍ਹਾਂ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਚੌਧਰੀ ਦੇਵੀਲਾਲ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣਾ ਹੈ| ਉਨ੍ਹਾਂ ਕਿਹਾ ਕਿ 2005 ਤੋਂ ਲੈ ਕੇ ਅੱਜ ਤਕ ਜਿੰਨੀਆਂ ਵੀ ਰੈਲੀਆਂ ਜਾਂ ਜਲਸੇ ਹੋਏ ਉਹਨਾਂ ਸਾਰਿਆਂ ਵਿੱਚ ਉਹ ਆਪਣੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ| ਗੋਹਾਨਾ ਰੈਲੀ ਵਿੱਚ ਜੋ ਕੁੱਝ ਵਾਪਰਿਆ, ਉਸ ਬਾਰੇ ਸਾਰਿਆਂ ਨੂੰ ਪਤਾ ਹੀ ਹੈ|
ਉਹਨਾਂ ਕਿਹਾ ਕਿ ਬੰਦ ਕਮਰੇ ਵਿਚ ਰਿਪੋਰਟ ਬਣਾ ਕੇ ਚੌਟਾਲਾ ਸਾਬ੍ਹ ਦੇ ਦਸਤਖਤ ਕਰਵਾਏ ਗਏ| ਉਨ੍ਹਾਂ ਕਿਹਾ ਕਿ ਜਦੋਂ ਤਕ ਰਾਸ਼ਟਰੀ ਪ੍ਰਧਾਨ ਦੇ ਦਸਤਖਤ ਕੀਤੀ ਹੋਈ ਚਿੱਠੀ ਨਹੀਂ ਮਿਲਦੀ ਮੈਂ ਖੁਦ ਨੂੰ ਇਨੈਲੋ ਪਾਰਟੀ ਤੋਂ ਬਾਹਰ ਨਹੀਂ ਮੰਨਾਂਗਾ| ਪ੍ਰਦੇਸ਼ ਕਾਰਜਕਾਰਨੀ ਮੈਨੂੰ ਮੁਅੱਤਲ ਨਹੀਂ ਕਰ ਸਕਦੀ| ਇਸ ਬਾਰੇ ਆਖਰੀ ਫੈਸਲਾ 17 ਨਵੰਬਰ ਨੂੰ ਹੋਵੇਗਾ|

Leave a Reply

Your email address will not be published. Required fields are marked *