ਰਾਸ਼ਟਰੀ ਯੁਵਾ ਹਫਤਾ ਮਨਾਇਆ

ਐਸ ਏ ਐਸ ਨਗਰ, 20 ਜਨਵਰੀ (ਸ.ਬ.) ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ ਸੈਕਟਰ 71 ਦੀ ਐਨ.ਐਸ.ਐਸ. ਵਿੰਗ ਵੱਲੋ ਰਾਸ਼ਟਰੀ ਯੁਵਾ ਹਫਤਾ ਮਨਾਇਆ ਗਿਆ| ਇਸ ਹਫਤੇ ਦੌਰਾਨ ਸਕੂਲ ਵਿੱਚ ਭਾਸ਼ਣ ਮੁਕਾਬਲਾ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਵਾਮੀ ਵਿਵੇਕਾਨੰਦ ਬਾਰੇ ਲਘੂ ਫਿਲਮ ਅਤੇ ਡਿਜੀਟਲ ਭਾਰਤ ਸੰਬੰਧਿਤ ਲੈਕਚਰ ਆਦਿ ਗਤੀਵਿਧੀਆਂ ਦਾ ਐਨ.ਐਸ.ਐਸ. ਵਿੰਗ ਇੰਚਾਰਜ ਮਨਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਆਯੋਜਨ ਕੀਤਾ ਗਿਆ| ਇਸ ਹਫਤੇ ਦੌਰਾਨ ਹੋਈਆਂ ਗਤੀਵਿਧੀਆਂ ਵਿੱਚ ਵਲੰਟੀਅਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ|

Leave a Reply

Your email address will not be published. Required fields are marked *