ਰਾਸ਼ਟਰੀ ਸ਼ਿਵ ਸੈਨਾ, ਸ਼ਿਵ ਸੈਨਾ ਹਿੰਦ ਵਿੱਚ ਸ਼ਾਮਲ

ਐਸ ਏ ਐਸ ਨਗਰ, 29 ਜੂਨ (ਸ.ਬ.) ਰਾਜਪੂਤ ਮਹਾ ਸਭਾ ਅਤੇ ਰਾਸ਼ਟਰੀ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਗੌਰਵ ਰਾਜਪੂਤ ਯੂ.ਪੀ ਨੇ ਅੱਜ ਆਪਣੀ ਪਾਰਟੀ ਰਾਸ਼ਟਰੀ ਹਿੰਦੂ ਸੈਨਾ ਨੂੰ ਸ਼ਿਵ ਸੈਨਾ ਹਿੰਦ ਵਿੱਚ ਸ਼ਾਮਲ ਕਰ ਦਿਤਾ| ਗੌਰਵ ਰਾਜਪੂਤ ਨੂੰ ਸ਼ਿਵ ਸੈਨਾ ਹਿੰਦ ਦਾ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਇਸ ਮੌਕੇ ਗੌਰਵ ਰਾਜਪੂਤ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਚਲਿਆ ਕਿ ਸ਼ਿਵ ਸੈਨਾ ਹਿੰਦ ਰਾਮ ਮੰਦਿਰ ਦੇ ਨਿਰਮਾਣ ਅਤੇ ਅੱਤਵਾਦ ਵਿਰੁੱਧ  ਕੰਮ ਕਰ ਰਹੀ ਹੈ ਤਾਂ ਉਹ ਆਪਣੀ ਪਾਰਟੀ ਸਮੇਤ ਸ਼ਿਵ  ਸੈਨਾ ਹਿੰਦ ਵਿੱਚ ਸ਼ਾਮਲ ਹੋ ਗਏ ਹਨ| ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਉਹਨਾਂ ਦਾ ਸਵਾਗਤ ਕੀਤਾ|

Leave a Reply

Your email address will not be published. Required fields are marked *