ਰਾਸ਼ਟਰੀ ਸਮੂਹ ਗੀਤ ਮੁਕਾਬਲੇ ਕਰਵਾਏ ਗਏ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਵਾਂ ਬਰਾਂਚਾਂ ਵਲੋਂ ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ 77 ਮੁਹਾਲੀ ਵਿਖੇ ਰਾਸ਼ਟਰੀ ਸਮੂਹ ਗੀਤ ਮੁਕਾਬਲੇ ਕਰਵਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਸਕੱਤਰ ਸ੍ਰੀ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੀਆਂ ਪੰਜ ਟੀਮਾਂ ਨੇ ਹਿੱਸਾ ਲਿਆ| ਇਸ ਮੌਕੇ ਗੋਲਡਨ ਬੈਲਜ ਪਬਲਿਕ ਸਕੂਲ ਮੁਹਾਲੀ ਦੇ ਚੇਅਰਮੈਨ ਕਰਨਲ ਸੀ ਐਸ ਬਾਵਾ ਮੁੱਖ ਮਹਿਮਾਨ ਸਨ|
ਇਸ ਮੌਕੇ ਦੂਨ ਇੰਟਰਨੈਸ਼ਨਲ ਸਕੂਲ ਮੁਹਾਲੀ ਅਤੇ ਸਵਾਮੀ ਰਾਮ ਤੀਰਥ ਸਮਾਰਟ ਸਕੂਲ ਮੁਹਾਲੀ ਦੀਆਂ ਟੀਮਾਂ ਨੂੰ ਜੇਤੂ ਕਰਾਰ ਦਿੱਤਾ ਗਿਆ| ਜੇਤੂ ਟੀਮਾਂ ਡੇਰਾਬਸੀ ਵਿਖੇ 14 ਅਕਤੂਬਰ ਨੂੰ ਹੋਣ ਵਾਲੀ ਸਟੇਟ ਲੈਵਲ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ| ਸਟੇਜ ਦਾ ਸੰਚਾਲਨ ਸ੍ਰੀ ਗੁਰਦੀਪ ਸਿੰਘ ਪ੍ਰੋਜੈਕਟ ਚੀਫ ਕੋਆਰਡੀਨੇਟਰ ਨੇ ਕੀਤਾ| ਇਸ ਮੌਕੇ ਮਹਾਰਾਣਾ ਪ੍ਰਤਾਪ ਬਰਾਂਚ ਦੇ ਪ੍ਰਧਾਨ ਸ੍ਰੀ ਅਸ਼ੋਕ ਭਾਟੀਆ, ਸ੍ਰੀ ਏ ਆਰ ਕੁਮਾਰ, ਸ੍ਰੀ ਅਸ਼ੋਕ ਕੁਮਾਰ, ਸ੍ਰ. ਗੁਰਿੰਦਰ ਸਿੰਘ, ਸ੍ਰੀ ਐਚ ਐਸ ਖਹਿਰਾ, ਸ੍ਰੀ ਏ ਐਨ ਸ਼ਰਮਾ, ਸ੍ਰੀ ਐਮ ਪੀ ਅਰੋੜਾ, ਸ੍ਰੀ ਜੀ ਐਸ ਥਿੰਡ ਵੀ ਮੌਜੂਦ ਸਨ|

Leave a Reply

Your email address will not be published. Required fields are marked *