ਰਾਸ਼ਟਰ ਭਗਤੀ ਦੀ ਨਵੀਂ ਪਰਿਭਾਸ਼ਾ ਲਈ ਕੇਂਦਰ ਸਰਕਾਰ ਦਾ ਖੋਖਲਾ ਅਤੇ ਬੇਈਮਾਨ ਰਵਈਆ
ਆਸਟੇ੍ਰਲੀਆ ਉੱਤੇ ਭਾਰਤ ਦੀ ਸ਼ਾਨਦਾਰ ਜਿੱਤ ਉੱਤੇ ਦੇਸ਼ ਖੁਸ਼ੀ ਨਾਲ ਝੂਮ ਉੱਠਿਆ ਹੈ। ਨੌਜਵਾਨ ਅਤੇ ਘੱਟ ਅਨੁਭਵੀ ਖਿਡਾਰੀਆਂ ਨੇ ਸਾਰੀਆਂ ਮੁਸ਼ਕਿਲਾਂ ਪਾਰ ਕਰਦੇ ਹੋਏ ਸਫਲਤਾ ਹਾਸਲ ਕੀਤੀ, ਉਸਦੀ ਖੁਸ਼ੀ ਸੁਭਾਵਿਕ ਹੈ। ਪਰ ਇਸ ਜਿੱਤ ਉੱਤੇ ਵੀ ਰਾਸ਼ਟਰਵਾਦ ਦਾ ਮੁਲਮਮਾ ਚੜਾਇਆ ਜਾ ਰਿਹਾ ਹੈ। ਨਵਾਂ ਭਾਰਤ, ਜੋਸ਼ੀਲਾ ਭਾਰਤ, ਰਣਬਾਕੁਰੇ ਵਰਗੇ ਵਿਸ਼ੇਸ਼ਣ ਦਾ ਇਸਤੇਮਾਲ ਹੋ ਰਿਹਾ ਹੈ। ਇਸੇ ਨਵੇਂ ਭਾਰਤ ਵਿੱਚ ਡਰ ਦਾ ਸਾਮਰਾਜ ਕਿੰਨੀ ਤੇਜੀ ਨਾਲ ਖੜਾ ਕਰ ਦਿੱਤਾ ਗਿਆ ਹੈ, ਇਸਦੀ ਇਕ ਉਦਾਹਰਣ ਦੇਖਣ ਨੂੰ ਮਿਲ ਗਈ। ਇੱਕ ਪਾਸੇ ਭਾਰਤ ਦੀ ਜਿੱਤ ਦਾ ਜਸ਼ਨ ਸੀ, ਦੂਜੇ ਪਾਸੇ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਸੀ, ਜਿਸ ਵਿੱਚ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ ਵਿੱਚ ਖੜੇ ਕਰਦੇ ਨਜਰ ਆਏ। ਇਸ ਪ੍ਰੈਸ ਕਾਨਫਰੰਸ ਦੀ ਟਾਈਮਿੰਗ ਉੱਤੇ ਵੀ ਸਵਾਲ ਉਠਾਏ ਗਏ ਕਿ ਕ੍ਰਿਕਟ ਤੋਂ ਮਿਲੀ ਸਫਲਤਾ ਦੇ ਸਮੇਂ ਉਸਨੂੰ ਕਿਉਂ ਆਯੋਜਿਤ ਕੀਤਾ ਗਿਆ।
ਹਾਲਾਂਕਿ ਜਿਨ੍ਹਾਂ ਪੱਤਰਕਾਰਾਂ ਲਈ ਕ੍ਰਿਕਟ ਤੋਂ ਵੀ ਵੱਧ ਕੇ ਮੁੱਦੇ ਮਾਇਨੇ ਰੱਖਦੇ ਹਨ, ਉਹ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਜੋ ਤਸਵੀਰ ਸਾਮਹਣੇ ਆਈ ਹੈ, ਉਸ ਵਿੱਚ ਪੱਤਰਕਾਰਾਂ ਦਾ ਕਾਫੀ ਇਕੱਠ ਦਿਖਾਈ ਦੇ ਰਿਹਾ ਹੈ ਜੋ ਇਹ ਦੱਸਦਾ ਹੈ ਕਿ ਤੁਸੀਂ ਰਾਹੁਲ ਗਾਂਧੀ ਨੂੰ ਪਸੰਦ ਜਾਂ ਨਾਪਸੰਦ ਕਰ ਸਕਦੇ ਹੋ, ਪਰ ਉਨ੍ਹਾਂ ਨੂੰ ਅਣਦੇਖਿਆ ਨਹੀਂ ਕਰ ਸਕਦੇ। ਉਂਝ ਵੀ ਬੀਤੇ 6 ਸਾਲਾਂ ਵਿੱਚ ਦੇਸ਼ ਵਿੱਚ ਸਰਕਾਰ ਵਲੋਂ ਪੈ੍ਰਸ ਕਾਰਨਫਰੰਸਾਂ ਦਾ ਕਾਲ ਹੀ ਹੋ ਗਿਆ ਹੈ।
ਮੋਦੀ ਨੇ ਇਹ ਵੀ ਮੁਮਕਿਨ ਕਰ ਦਿਖਾਇਆ ਹੈ ਕਿ ਉਹ ਲੋਕਤੰਤਰਿਕ ਢੰਗ ਨਾਲ ਚੁਣੇ ਗਏ ਸਾਂਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਪੱਤਰਕਾਰਾਂ ਨੂੰ ਸਵਾਲ ਪੁੱਛਣ ਦਾ ਮੌਕਾ ਨਹੀਂ ਦੇ ਰਹੇ ਅਤੇ ਉਸਦੇ ਬਾਵਜੂਦ ਮੀਡੀਆ ਉਨ੍ਹਾਂ ਦੇ ਹੀ ਗੁਣਗਾਣ ਵਿੱਚ ਲੱਗਾ ਹੋਇਆ ਹੈ। ਕੇਵਲ ਅਪਵਾਦ ਸਵਰੂਪ ਪੱਤਕਰਾਰ ਸਵਾਲ ਪੁੱਛਦੇ ਹਨ, ਜਿਨ੍ਹਾਂ ਦਾ ਜਵਾਬ ਦੇਣ ਦੀ ਖੇਚਲ ਸਰਕਾਰ ਨਹੀਂ ਚੁੱਕਦੀ। ਭਾਜਪਾ ਨੂੰ ਇਸ ਗੱਲ ਦੀ ਵੀ ਤਕਲੀਫ ਹੈ ਕਿ ਰਾਹੁਲ ਗਾਂਧੀ ਕਿਉਂ ਪzzੈਸ ਕਾਨਫਰੰਸ ਕਰਦੇ ਹਨ ਅਤੇ ਸਵਾਲ ਪੁੱਛਦੇ ਹਨ। ਇਸ ਲਈ 19 ਜਨਵਰੀ ਨੂੰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰ ਸਵਾਲ ਪੁੱਛੇ ਇਸਤੋਂ ਪਹਿਲਾਂ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ਸਵਾਲ ਪੁੱਛ ਲਿਆ। ਉਂਝ ਇਸ ਲੰਮੀ ਪ੍ਰੈਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਨੇ ਕੁੱਝ ਬੇਹੱਦ ਜਰੂਰੀ ਸਵਾਲ ਉਠਾਏ, ਜੋ ਕਾਅਦੇ ਤੋਂ ਸਰਕਾਰ ਨੂੰ ਉਠਾਉਣੇ ਚਾਹੀਦੇ ਸਨ।
ਬਾਲਾਕੋਟ ਹਵਾਈ ਹਮਲੇ ਉੱਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਚੀਜਾਂ ਕੇਵਲ ਕੁੱਝ ਲੋਕਾਂ ਦੀ ਜਾਣਕਾਰੀ ਵਿੱਚ ਹੁੰਦੀਆਂ ਹਨ, ਜਿਸ ਵਿੱਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੁਰੱਖਿਆ ਮੰਤਰੀ, ਸੁਰੱਖਿਆ ਸਕੱਤਰ, ਵਾਯੂ ਸੈਨਾ ਮੁਖੀ ਅਤੇ ਸੈਨਾ ਮੁਖੀ ਸ਼ਾਮਿਲ ਹੁੰਦੇ ਹਨ। ਇਸ ਲਈ ਜੇਕਰ ਇਸ ਤਰ੍ਹਾਂ ਦਾ ਕੋਈ ਭੇਤ ਕਿਸੇ ਪੱਤਰਕਾਰ ਨੂੰ ਲੀਕ ਹੋ ਗਿਆ ਹੈ ਤਾਂ ਇਹ ਅਧਿਕਾਰਤ ਗੁਪਤ ਕਾਨੂੰਨ ਦੀ ਉਲੰਘਣਾ ਹੈ। ਇਹ ਇਕ ਦੇਸ਼ ਦੀ ਖੂਫੀਆ ਜਾਣਕਾਰੀ ਨੂੰ ਲੀਕ ਕਰਨ ਦਾ ਮਾਮਲਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਪੰਜ ਲੋਕਾਂ ਵਿੱਚੋਂ ਕਿਸੇ ਇੱਕ ਨੇ ਸੂਚਨਾ ਦਿੱਤੀ ਹੋਵੇਗੀ। ਇਹ ਇੱਕ ਅਪਰਾਧਿਕ ਐਕਟ ਹੈ।
ਰਾਹੁਲ ਗਾਂਧੀ ਨੇ ਜਾਂਚ ਦੀ ਮੰਗ ਵੀ ਕੀਤੀ ਹੈ ਪਰ ਇਹ ਸ਼ੱਕ ਵੀ ਜਤਾਇਆ ਕਿ ਇਸਦੀ ਜਾਂਚ ਸ਼ਾਇਦ ਨਹੀਂ ਹੋਵੇਗੀ ਕਿਉਂਕਿ ਸਰਕਾਰ ਨੇ ਹੁਣ ਤੱਕ ਨਾ ਤਾਂ ਇਨ੍ਹਾਂ ਚੈਟਸ ਦਾ ਖੰਡਨ ਕੀਤਾ ਹੈ, ਨਾ ਆਪਣੇ ਵਲੋਂ ਕਿਸੇ ਤਰ੍ਹਾਂ ਦੀ ਜਾਂਚ ਦੀ ਗੱਲ ਕੀਤੀ ਹੈ। ਬੇਸ਼ੱਕ ਇਹ ਮੁੰਬਈ ਪੁਲੀਸ ਦੀ ਚਾਰਜਸ਼ੀਟ ਦਾ ਇੱਕ ਹਿੱਸਾ ਹੈ ਪਰ ਇਸ ਵਿੱਚ ਜਿਨ੍ਹਾਂ ਗੰਭੀਰ ਗੱਲਾਂ ਅਤੇ ਘਟਨਾਵਾਂ ਦਾ ਜਿਕਰ ਹੈ ਉਹ ਕਿਸੇ ਵੀ ਸੁਚੇਤ, ਸੰਵੇਦਨਸ਼ੀਲ ਸਰਕਾਰ ਨੂੰ ਸਰਗਰਮ ਕਰਨ ਲਈ ਕਾਫੀ ਹਨ ਪਰ ਦੇਸ਼ ਵਿੱਚ ਇਸ ਸਮੇਂ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਵੇਂ ਕਿ ਬਾਲਾਕੋਟ ਹਵਾਈ ਹਮਲੇ ਜਾਂ ਕਸ਼ਮੀਰ ਤੋਂ 370 ਹਟਾਉਣ ਦੀਆਂ ਗੱਲਾਂ ਪਹਿਲਾਂ ਤੋਂ ਹੀ ਕਿਸੇ ਨੂੰ ਪਤਾ ਹੋਣ, ਕੋਈ ਵੱਡੀ ਗੱਲ ਸੀ ਹੀ ਨਹੀਂ। ਰਾਮ ਮੰਦਰ ਜਾਂ ਕਸ਼ਮੀਰ ਦੀ ਤਰ੍ਹਾਂ ਬਾਲਾਕੋਟ ਤਾਂ ਭਾਜਪਾ ਦੇ ਚੁਣਾਵੀ ਘੋਸ਼ਣਾਪੱਤਰ ਦਾ ਹਿੱਸਾ ਨਹੀਂ ਸੀ ਕਿ ਦੇਸ਼ ਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਤਾਂ ਅਜਿਹਾ ਹੋਣਾ ਹੀ ਸੀ।
ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਸੀ, ਜਿਸਦਾ ਇਸਤੇਮਾਲ ਸੱਤਾ ਅਤੇ ਪੂੰਜੀ ਦੇ ਵੱਡੇ ਖਿਡਾਰੀ ਆਪਣੇ ਲਾਭ ਲਈ ਕਰ ਰਹੇ ਸਨ। ਇਸ ਤਰ੍ਹਾਂ ਦੀ ਜਾਣਕਾਰੀ ਲੀਕ ਕਰਕੇ ਦੇਸ਼ ਨੂੰ ਵੱਡੇ ਖਤਰੇ ਵਿੱਚ ਪਾਇਆ ਗਿਆ ਸੀ ਅਤੇ ਹੁਣ ਵੀ ਉਸ ਉੱਤੇ ਕੋਈ ਕਾਰਵਾਈ ਨਾ ਕਰਕੇ ਸਰਕਾਰ ਫਿਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੀ ਹੈ। ਅਰਨਵ ਗੋਸਵਾਮੀ ਆਪਣੇ ਚੈਟ ਕਾਂਡ ਨੂੰ ਪਾਕਿਸਤਾਨ ਦੀ ਸਾਜਿਸ਼ ਦੱਸ ਰਹੇ ਹਨ। ਰਾਹੁਲ ਗਾਂਧੀ ਦੇ ਲਈ ਕਹਿ ਰਹੇ ਹਨ ਕਿ ਉਹ ਹੁੰਦੇ ਕੌਣ ਹਨ ਉਨ੍ਹਾਂ ਉੱਤੇ ਸਵਾਲ ਪੁੱਛਣ ਵਾਲੇ। ਉਨ੍ਹਾਂ ਦੀ ਇਹ ਸੀਨਾਜੋਰੀ ਹੁਣ ਹੈਰਾਨ ਨਹੀਂ ਦੁਖੀ ਕਰਦੀ ਹੈ।
ਅਰਨਵ ਗੋਸਵਾਮੀ ਜਾਣਦੇ ਹਨ ਕਿ ਹੁਣ ਦੇਸ਼ ਪ੍ਰੇਮ ਦਾ ਮਤਲਬ ਸਰਕਾਰ ਦਾ ਸਮਰਥਨ ਹੋ ਚੁੱਕਿਆ ਹੈ ਅਤੇ ਜੋ ਅਜਿਹਾ ਨਹੀਂ ਕਰੇਗਾ ਉਹ ਦੇਸ਼ਵਿਰੋਧੀ ਹੋਵੇਗਾ। ਰਾਸ਼ਟਰ ਭਗਤੀ ਦੀ ਇਸ ਨਵੀਂ ਪਰਿਭਾਸ਼ਾ ਵਿੱਚ ਹੁਣ ਸਾਰੇ ਤਰਕ ਖੋਖਲੇ ਅਤੇ ਬੇਇਮਾਨ ਹੋ ਚੁੱਕੇ ਹਨ। ਅਸੀਂ ਇੱਕ ਮੁਰਦਾ ਸ਼ਰੀਰ ਵਿੱਚ ਤਬਦੀਲ ਕਰ ਦਿੱਤੇ ਗਏ ਹਾਂ, ਜਿੰਦਾ ਹੋਣ ਦਾ ਅਹਿਸਾਸ ਸਾਨੂੰ ਉਦੋਂ ਹੁੰਦਾ ਹੈ ਜਦੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਧਰਮ ਉੱਤੇ ਖਤਰਾ ਹੈ। ਅਦਿੱਖ ਪ੍ਰਮਾਤਮਾ ਲਈ ਸਾਡਾ ਖੂਨ ਖੋਲਦਾ ਹੈ ਅਤੇ ਜਿਉਦੇ ਜਾਗਦੇ ਦੇਸ਼ ਨੂੰ ਬਚਾਉਣ ਦੇ ਨਾਮ ਉੱਤੇ ਸਾਡਾ ਖੂਨ ਸੁੱਕ ਜਾਂਦਾ ਹੈ। ਰਾਹੁਲ ਗਾਂਧੀ ਇਸ ਨੀਮਬੇਹੋਸੀ ਵਿੱਚ ਸਵਾਲਾਂ ਰਾਹੀਂ ਦਿਲ ਧੜਕਾਉਣ ਦੀ ਕੋਸ਼ਿਸ ਕਰ ਰਹੇ ਹਨ ਪਰ ਉਨ੍ਹਾਂ ਨੂੰ ਹੀ ਗਲਤ ਠਹਿਰਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਹ ਫਿਰ ਵੀ ਇਹ ਨਹੀਂ ਕਹਿ ਰਹੇ ਕਿ ਮੈਂ ਤਾਂ ਝੋਲਾ ਉਠਾ ਕੇ ਚਲਾ ਜਾਵਾਂਗਾ ਉਹ ਗੋਲੀ ਖਾਣ ਦੀ ਗੱਲ ਕਰਦੇ ਹਨ, ਪਲਾਨ ਕਰਨ ਜਾਂ ਡਰਨ ਦੀ ਨਹੀਂ। ਦੇਖਣਾ ਹੈ ਕਿ ਆਤਮਨਿਰਭਰ ਨਵਾਂ ਭਾਰਤ ਝੋਲੇ ਜਾਂ ਗੋਲੀ ਵਿੱਚੋਂ ਕਿਸਨੂੰ ਚੁਣਦਾ ਹੈ।
ਰਾਹੁਲ ਖੰਨਾ