ਰਾਸ਼ਟਰ ਮੰਡਲ ਖੇਡਾਂ: ਸਾਤਵਿਕ-ਅਸ਼ਵਨੀ ਨੇ ਜਿੱਤੇ ਮਿਕਸਡ ਡਬਲ ਮੈਚ

ਗੋਲਡ ਕੋਸਟ, 10 ਅਪ੍ਰੈਲ (ਸ.ਬ.) ਭਾਰਤ ਦੇ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਅਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਲ ਬੈਡਮਿੰਟਨ ਟੀਮ ਨੇ 21ਵੇਂ ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਗੁਨਰਸੀ ਦੇ ਖਿਲਾਫ ਆਪਣਾ ਮੈਚ 2-0 ਨਾਲ ਜਿੱਤ ਕੇ ਆਖਰੀ 32 ਰਾਊਂਡ ਵਿੱਚ ਜਗ੍ਹਾ ਬਣਾ ਲਈ ਹੈ| ਭਾਰਤੀ ਜੋੜੀ ਨੇ ਰਾਊਂਡ 64 ਦੇ ਮੁਕਾਬਲੇ ਵਿੱਚ ਸਿਰਫ 20 ਮਿੰਟ ਵਿੱਚ ਗੁਨਰਸੀ ਦੇ ਸਟੁਅਰਟ ਹਾਰਡੀ ਅਤੇ ਕੋਲੇ ਟਿਸਰ ਦੀ ਜੋੜੀ ਨੂੰ 21-9, 21-5 ਨਾਲ ਹਰਾਇਆ ਹੈ| ਇਕ ਦਿਨ ਪਹਿਲਾਂ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸਟਾਰ ਖਿਡਾਰੀ ਸਾਤਵਿਕਸਾਈਰਾਜ ਅਤੇ ਪੋਨੱਪਾ ਨੇ ਕਮਾਲ ਦਾ ਖੇਡ ਦਿੱਖਾਇਆ ਅਤੇ ਪਹਿਲੀ ਖੇਡ ਵਿੱਚ 13 ਅਤੇ ਦੂਜੀ ਖੇਡ ਵਿੱਚ 16 ਅੰਕਾਂ ਦੀ ਬੜ੍ਹਤ ਬਣਾਈ| ਉਨ੍ਹਾਂ ਪਹਿਲੀ ਖੇਡ ਵਿੱਚ ਲਗਾਤਾਰ ਛੇ ਅਤੇ ਦੂਜੀ ਖੇਡ ਵਿੱਚ ਲਗਾਤਾਰ ਨੌ ਅੰਕਾਂ ਦੀ ਬੜ੍ਹਤ ਬਣਾਈ| ਭਾਰਤੀ ਮਿਕਸਡ ਡਬਲ ਟੀਮ ਹੁਣ ਬੁੱਧਵਾਰ ਨੂੰ ਆਖਰੀ 32 ਰਾਊਂਡ ਵਿੱਚ ਇੰਗਲੈਂਡ ਦੇ ਖਿਲਾਫ ਉਤਰੇਗੀ|

Leave a Reply

Your email address will not be published. Required fields are marked *