ਰਾਸ਼ੀਫਲ

ਮੇਖ:ਵਿਦਿਆਰਥੀ ਵਰਗ ਲਈ ਇਹ ਹਫਤਾ ਬਹੁਤ ਹੀ ਚੰਗਾ ਰਹੇਗਾ ਅਤੇ ਨਵੇਂ ਨਵੇਂ ਅਨੁਭਵਾਂ ਦਾ ਸਮਾਂ ਰਹੇਗਾ| ਕਿਸੇਨੇੜਲੇ ਵਿਅਕਤੀ ਨਾਲ ਮੁਲਾਕਾਤ ਦਾ ਯੋਗ ਹੈ| ਆਮਦਨ ਦੇ ਸਾਧਨ ਇਕ ਤੋਂ ਜਿਆਦਾ ਰਹਿਣਗੇ| ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਅਤੇ ਮਾਨਸਿਕ ਸਥਿਤੀ ਵੀ ਸਹੀ ਰਹੇਗੀ| ਰਾਜ ਪੱਖ ਦੇ ਕੰਮਾਂ ਵਿਚ ਵਿਸ਼ੇਸ਼ ਲਾਭ ਰਹੇਗਾ| ਸੰਤਾਨ ਪੱਖ ਤੋਂ ਵੀ ਸ਼ੁਭ ਸਮਾਚਾਰ ਦਾ ਯੋਗ ਹੈ| ਦੁਸ਼ਮਣ ਪੱਖ ਦਬਿਆ ਰਹੇਗਾ| ਨੌਕਰੀ ਵਰਗ ਵਿਚ ਵੀ ਪੂਰਣ ਤਾਲਮੇਲ ਦਾ ਯੋਗ ਹੈ|
ਬ੍ਰਿਖ:  ਬੁੱਧੀ ਵਿਵੇਕ ਵਿਚ ਵਾਧੇ ਦੇ ਯੋਗ ਹਨ| ਜਿੰਮੇਵਾਰੀਆਂ ਨਿਭਾਉਣ ਦਾ ਸਮਾਂ ਰਹੇਗਾ| ਹਰੇਕ ਕੋਸ਼ਿਸ਼ ਕਾਮਯਾਬ ਰਹੇਗੀ| ਕਾਰੋਬਾਰ ਵਿਚ ਤਰੱਕੀ ਹੋਵੇਗੀ ਫਲਸਰੂਪ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| ਘਰੇਲੂ ਖਰਚਿਆਂ ਵਿਚ ਵੀ ਕਟੌਤੀ ਰਹਿਣ ਦੇ ਕਾਰਨ ਆਰਥਿਕ ਸਥਿਤੀ ਮਜ਼ਬੂਤ ਰਹੇਗੀ| ਨੌਕਰੀ ਪੱਖ ਵਿਚ ਉਚ ਅਧਿਕਾਰੀਆਂ ਤੋਂ ਪੂਰਣ ਸਹਿਯੋਗ ਰਹੇਗਾ|
ਮਿਥੁਨ: ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਨੁਕਸਾਨ ਰਹੇਗਾ| ਮੁਕੱਦਮੇ ਆਦਿ ਵਿਚ  ਵੀ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ ਜਾਂ ਬੇਕਾਰ ਦੀ ਦੌੜ ਭੱਜ ਰਹੇਗੀ| ਕਾਰਜ ਖੇਤਰ ਵਿਚ ਵੀ ਮਨ ਘੱਟ ਲੱਗੇਗਾ| ਗੁਜਾਰੇਯੋਗ ਧਨ ਦੀ ਪ੍ਰਾਪਤੀ ਹੁੰਦੀ ਰਹੇਗੀ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਜਿਆਦਾ ਰਹੇਗਾ ਅਤੇ ਖਰਚ ਵਿਚ ਵਾਧੇ ਦਾ ਯੋਗ ਹੈ| ਧਾਰਮਿਕ ਕੰਮਾਂ ਵਿਚ ਰੁਚੀ ਬਣੀ ਰਹੇਗੀ|
ਕਰਕ: ਕਾਰੋਬਾਰ ਵਿੱਚ ਵੀ ਤਰੱਕੀ ਹੋਵੇਗੀ| ਮਾਨਸਿਕ ਸਥਿਤੀ ਵੀ ਸਹੀ ਰਹੇਗੀ| ਭਾਈਵਾਲੀ ਦੇ ਕੰਮਾਂ ਵਿਚ ਲਾਭ ਦੇ ਯੋਗ ਹਨ| ਪਰਿਵਾਰ ਵਿਚ ਇਸਤਰੀ ਪੱਖ ਤੋਂ ਹਲਕੇ ਤਨਾਅ ਜਾਂ ਬਹਿਸ ਦੇ ਯੋਗ ਹਨ| ਵਿਦਿਆਰਥੀ ਪੱਖ ਨੂੰ ਹਲਕੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ|
ਸਿੰਘ: ਬਣਦੇ ਕੰਮਾਂ ਵਿਚ ਰੁਕਾਵਟ, ਆਮਦਨ ਵਿਚ  ਜ਼ਿਆਦਾ ਖਰਚ ਰਹੇਗਾ, ਨਤੀਜੇ ਵਜੋਂ ਮਾਨਸਿਕ ਸਥਿਤੀ ਵੀ ਅਸਥਿਰ ਰਹੇਗੀ| ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੇ| ਸੁਭਾਅ ਵਿਚ ਚਿੜ- ਚਿੜਾਪਣ ਰਹਿਣ ਦਾ ਯੋਗ ਹੈ| ਧਾਰਮਿਕ ਕੰਮਾਂ ਵਿਚ ਵਾਧਾ ਹੋਵੇਗਾ|
ਕੰਨਿਆ: ਆਲਸ ਜ਼ਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਘਾਟ ਰਹੇਗੀ| ਮਨੋਬਲ ਵਿਚ ਗਿਰਾਵਟ ਰਹੇਗੀ| ਕਾਰਜ ਖੇਤਰ ਵਿਚ ਬੇਕਾਰ ਦੀਆਂ ਉਲਝਣਾਂ ਦਾ ਸਾਹਮਣਾ ਜ਼ਿਆਦਾ ਕਰਨਾ ਪਵੇਗਾ| ਮੁਕੱਦਮੇ ਆਦਿ ਵਿਚ ਕਿਸੇ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ|
ਤੁਲਾ: ਹਫਤੇ ਦੀ ਸ਼ਰੂਆਤ ਵਿਚ ਸੰਘਰਸ਼ ਕਰਦੇ ਰਹਿਣ ਨਾਲ ਸਫਲਤਾ ਦਾ ਸਾਥ ਰਹੇਗਾ| ਨੌਕਰੀ ਵਿਚ ਤਰੱਕੀ ਦੇ ਮੌਕੇ  ਬਣਨਗੇ ਦੁਸ਼ਮਣਾਂ ਤੇ ਜਿੱਤ ਹੋਵੇਗੀ| ਮੁਕੱਦਮੇ ਦਾ ਫੈਸਲਾ ਤੁਹਾਡੇ ਪੱਖ ਵਿਚ ਹੋਵੇਗਾ| ਹਫਤੇ ਦੇ ਅਖੀਰ ਵਿਚ ਕੋਈ ਬੁਰੀ ਖਬਰ ਮਿਲ ਸਕਦੀ ਹੈ|
ਬ੍ਰਿਸ਼ਚਕ: ਪਰਿਵਾਰਿਕ ਮਾਹੌਲ ਵੀ ਸੁਧਰਿਆ ਹੋਇਆ ਦਿਖਾਈ ਦੇਵੇਗਾ| ਮਾਨਸਿਕ ਸਥਿਤੀ ਸਹੀ ਅਤੇ ਸਿਹਤ ਵਿਚ ਸੁਧਾਰ ਹੋਵੇਗਾ| ਪਰਿਵਾਰਿਕ ਵਾਤਾਵਰਣ ਵੀ ਠੀਕ ਰਹੇਗਾ| ਵਿਦਿਆਰਥੀ ਪੱਖ ਲਈ ਵੀ ਸਮਾਂ ਉਤਮ ਰਹਿਣ ਦੇ ਯੋਗ ਹੈ| ਸਿਹਤ ਵਿਚ ਹਲਕੀ ਗੜਬੜ ਅਤੇ ਮਾਨਸਿਕ ਸਥਿਤੀ ਵੀ ਡਾਵਾਂਡੋਲ ਰਹੇਗੀ|
ਧਨੁ: ਆਮਦਨ ਦੇ ਸਾਧਨ ਇਕ ਤੋਂ ਜਿਆਦਾ ਰਹਿਣਗੇ| ਕਾਰੋਬਾਰ ਸ਼ੁਭ ਅਤੇ ਨਵੇਂ-ਨਵੇਂ ਮੌਕੇ ਵੀ ਪ੍ਰਦਾਨ ਕਰੇਗਾ| ਘਰੇਲੂ ਵਾਤਾਵਰਣ ਵੀ ਮੰਨੋਰੰਜਕ ਰਹੇਗਾ| ਤਾਲਮੇਲ ਦੇ ਯੋਗ ਹਨ| ਘਰ ਵਿਚ ਮਹਿਮਾਨਾਂ ਦਾ ਆਉਣ ਜਾਣ ਜਿਆਦਾ ਰਹੇਗਾ| ਵਪਾਰੀ ਵਰਗ ਲਈ ਸਮਾਂ ਅਨੂਕੁਲ ਹੈ| ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗੀ|
ਮਕਰ:ਵਿਸ਼ੇਸ਼ ਵਿਅਕਤੀਆਂ ਦਾ ਸੰਗ ਜਿਆਦਾ ਰਹੇਗਾ, ਜੋ ਲਾਭਦਾਇਕ ਵੀ ਰਹੇਗਾ| ਕਾਰੋਬਾਰ ਵਿਚ ਨਵੇਂ-ਨਵੇਂ ਮੌਕੇ ਮਿਲਣਗੇ ਅਤੇ ਆਮਦਨ ਦੇ ਸਾਧਨ ਵੀ ਇਕ ਤੋਂ ਜਿਆਦਾ ਰਹਿਣਗੇ| ਘਰੇਲੂ ਵਾਤਾਵਰਣ ਸਹੀ ਰਹੇਗਾ ਅਤੇ ਸਾਰੇ ਮੈਂਬਰਾਂ ਵਿਚ ਪੂਰਣ ਪ੍ਰੇਮ ਦੇ ਯੋਗ ਹਨ|
ਕੁੰਭ:  ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ| ਸਿਹਤ ਵਿਚ ਗਿਰਾਵਟ ਦੇ ਯੋਗ ਹੈ| ਕਾਰੋਬਾਰ ਸਾਧਾਰਨ ਰਹੇਗਾ| ਭਾਈਵਾਲੀ ਅਤੇ ਹੋਰ ਕੰਮਾਂ ਵਿਚ ਵੀ ਜਿਆਦਾ ਧਨ ਨਾ ਲਗਾਓ| ਦੁਸ਼ਮਣ ਪੱਖ ਦੱਬਿਆ ਰਹੇਗਾ| ਨੌਕਰੀ ਵਰਗ ਵਿਚ ਵੀ ਸਮਾਂ ਸਾਧਾਰਨ ਹੀ ਰਹੇਗਾ|
ਮੀਨ:ਵਿਦੇਸ਼ ਨਾਲ ਸੰਪਰਕ ਬਣਿਆ ਰਹੇਗਾ ਅਤੇ ਆਰਥਿਕ ਲਾਭ ਰਹਿਣ ਦੇ ਵੀ ਯੋਗ ਹੈ| ਕਾਰਜ ਖੇਤਰ ਵਿਚ ਰੁਝੇਵਾਂ ਜਿਆਦਾ ਰਹੇਗਾ| ਸਹਿਯੋਗੀਆਂ ਤੋਂ ਵੀ ਪੂਰਣ ਸਹਿਯੋਗ ਰਹੇਗਾ| ਕਾਰੋਬਾਰ ਵਿਚ ਨਵੀਆਂ-ਨਵੀਆਂ ਯੋਜਨਾਵਾਂ ਵੀ ਬਣਨਗੀਆਂ| ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਵਿਸ਼ੇਸ਼ ਲਾਭ ਰਹੇਗਾ| ਭਾਈਵਾਲੀ ਦੇ ਕੰਮਾਂ ਲਈ ਵੀ ਸਹੀ ਸਮਾਂ ਹੈ| ਪਰਿਵਾਰਿਕ ਵਾਤਾਵਰਣ ਠੀਕ ਰਹੇਗਾ|

Leave a Reply

Your email address will not be published. Required fields are marked *