ਰਾਸ਼ੀਫਲ

ਮੇਖ: ਸਮਾਜ ਵਿੱਚ ਵਿਸੇਸ ਥਾਂ ਰਹੇਗੀ| ਨੌਕਰੀ ਵਰਗ ਵਿਚ ਉਚ ਅਧਿਕਾਰੀਆਂ ਦਾ ਪੂਰਣ ਸਹਿਯੋਗ ਰਹੇਗਾ| ਕਾਰੋਬਾਰ ਦੀ ਸਥਿਤੀ ਬਿਹਤਰ ਅਤੇ ਸਿਹਤ ਵਿੱਚ ਸੁਧਾਰ  ਰਹੇਗਾ|  ਵਿਦਿਆਰਥੀ ਵਰਗ ਨੂੰ ਵੀ ਹਲਕੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ|
ਬ੍ਰਿਖ: ਦੁਸਮਣ ਪੱਖ ਦਬਿਆ ਰਹੇਗਾ| ਇਸਤਰੀ ਵਰਗ ਲਈ ਸਮਾਂ ਅਨੂਕੁਲ ਹੈ| ਖਾਣ-ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖੋ| ਆਮਦਨ ਉਮੀਦ ਅਨੁਸਾਰ ਰਹੇਗੀ| ਪਰਿਵਾਰਿਕ ਵਾਤਾਵਰਣ ਵੀ ਇਸ ਹਫਤੇ ਠੀਕ ਹੀ ਰਹੇਗਾ| ਸਮਾਜ ਵਿਚ ਮਾਣ-ਸਨਮਾਨ  ਵਧੇਗਾ| ਸਾਧੂ ਸੰਤਾਂ ਦਾ ਸਾਥ ਵੀ ਚੰਗਾ ਲੱਗੇਗਾ| ਵਿਦੇਸ਼ ਤੋਂ ਸੰਪਰਕ ਵੀ ਲਾਭਦਾਇਕ ਰਹੇਗਾ|
ਮਿਥੁਨ: ਵਿਦਿਆਰਥੀ ਵਰਗ ਲਈ ਔਖੇ ਹਾਲਤ ਬਣੇ ਰਹਿਣਗੇ ਸੰਘਰਸ਼ ਸਾਧਾਰਨ ਤੋਂ ਜ਼ਿਆਦਾ ਕਰਨਾ ਪਵੇਗਾ| ਕਾਰਜ ਖੇਤਰ ਵਿਚ ਵੀ ਰੁਝੇਵਾਂ ਜ਼ਿਆਦਾ ਰਹੇਗਾ|
ਕਰਕ: ਸਿਹਤ ਲਾਭ ਅਤੇ ਮਾਨਸਿਕ ਸਥਿਤੀ ਵੀ ਸਹੀ ਰਹੇਗੀ| ਘਰ ਵਿਚ ਮਹਿਮਾਨਾਂ ਦਾ ਆਉਣ ਜਾਣ ਵੀ ਜ਼ਿਆਦਾ ਰਹੇਗਾ| ਕਾਰੋਬਾਰ ਸਾਧਾਰਨ ਰਹੇਗਾ| ਨੌਕਰੀ ਪੱਖ ਤੋਂ ਵੀ ਕਾਰਜ ਖੇਤਰ ਵਿਚ ਰੁਝੇਵਾਂ ਜ਼ਿਆਦਾ ਰਹੇਗਾ| ਹਫਤੇ ਦੇ ਅਖੀਰ ਵਿਚ ਯਾਤਰਾ ਦਾ ਯੋਗ ਹੈ| ਸਿਹਤ ਪੱਖ ਲਈ ਸਿਤਾਰਾ ਕਮਜੋਰ ਹੈ|
ਸਿੰਘ: ਧਾਰਮਿਕ ਕੰਮਾਂ ਵਿੱਚ ਵੀ ਰੁਚੀ ਰਹੇਗੀ| ਭਾਈਵਾਲੀ ਦੇ ਕੰਮਾਂ ਵਿੱਚ ਧਨ ਲਗਾਉਣਾ ਵੀ ਸੁਭ ਰਹੇਗਾ| ਹਫਤੇ ਦੀ ਸੁਰੂਆਤ ਸੁਭ ਹੀ ਰਹੇਗੀ| ਆਮਦਨ ਵੀ ਗੁਜ਼ਾਰੇ ਯੋਗ ਮਿਲਦੀ ਰਹੇਗੀ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਸਿਹਤ ਪੱਖ ਵਿਚ ਗੜਬੜ ਦੇ ਯੋਗ ਹੈ| ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੋ|
ਕੰਨਿਆ:  ਭਾਈਵਾਲੀ ਦੇ ਕੰਮਾਂ ਵਿੱਚ ਧਨ ਲਗਾਉਣਾ ਸਹੀ ਰਹੇਗਾ| ਸਵਾਰੀ ਸੁਖ ਵਿਚ ਕਮੀ ਅਤੇ ਗੁਜਾਰੇ ਯੋਗ ਧਨ ਦੀ ਪ੍ਰਾਪਤੀ ਹੁੰਦੀ ਰਹੇਗੀ| ਦੁਸ਼ਮਣ ਪੱਖ ਦਬਿਆ ਰਹੇਗਾ| ਕਾਰਜ ਖੇਤਰ ਵਿਚ ਮਨ ਘੱਟ ਲੱਗੇਗਾ| ਸਿਹਤ ਵੀ ਸਾਧਾਰਨ ਹੀ ਰਹੇਗੀ|
ਤੁਲਾ: ਹਫਤੇ ਦੇ ਸ਼ੁਰੂ ਵਿਚ ਯਾਤਰਾ ਦਾ ਯੋਗ ਹੈ ਵਿਰੋਧੀਆਂ ਦੀ ਹਾਰ ਹੋਵੇਗੀ| ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਅਧਿਕਾਰੀਆਂ ਦੇ ਸਹਿਯੋਗ ਨਾਲ ਤਰੱਕੀ ਦਾ ਮੌਕਾ ਮਿਲੇਗਾ| ਪ੍ਰਭਾਵਸ਼ਾਲੀ ਵਿਅਕਤੀਆਂ ਦਾ ਸਾਥ ਮਿਲੇਗਾ| ਰਾਜ ਪੱਖ ਦੇ ਕੰਮਾਂ ਵਿੱਚ ਵੀ ਸਫਲਤਾ ਰਹੇਗੀ|
ਬ੍ਰਿਸ਼ਚਕ: ਪਰਿਵਾਰਿਕ ਵਾਤਾਵਰਣ ਸਾਧਾਰਨ ਪਰ ਖਰਚ ਜਿਆਦਾ ਰਹੇਗਾ| ਧਾਰਮਿਕ ਕੰਮਾਂ ਵਿਚ ਮਨ ਜਿਆਦਾ ਲੱਗੇਗਾ| ਸਮਾਜ ਵਿਚ ਮਾਣ ਮਰਿਆਦਾ ਵੀ ਬਣੀ ਰਹੇਗੀ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਭਵਿੱਖ ਦੀ ਵਿਅਰਥ ਚਿੰਤਾ ਮਨ ਵਿਚ ਲੱਗੀ ਰਹੇਗੀ|
ਧਨੁ: ਰਾਜ ਪੱਖ ਦੇ ਕੰਮਾਂ ਵਿਚ ਵੀ ਸਫਲਤਾ ਹੀ ਰਹੇਗੀ| ਘਰ ਵਿਚ ਮਹਿਮਾਨਾਂ ਦਾ ਆਉਣਾ-ਜਾਣਾ ਜਿਆਦਾ ਰਹੇਗਾ| ਪਰਿਵਾਰਿਕ ਵਾਤਾਵਰਣ ਵੀ ਮੰਨੋਰੰਜਕ ਰਹੇਗਾ| ਕਾਰੋਬਾਰ ਵਿਚ ਰੁਝੇਵਾਂ ਵੀ ਜਿਆਦਾ ਰਹੇਗਾ| ਮਾਨਸਿਕ ਸਥਿਤੀ ਵੀ ਸੁਭ ਰਹੇਗੀ| ਕਾਰੋਬਾਰ ਵਿਚ ਤਰੱਕੀ ਰਹੇਗੀ| ਪੂੰਜੀ ਵਿਚ ਵਾਧੇ ਦਾ ਯੋਗ ਹੈ| ਨੌਕਰੀ ਵਰਗ ਵਿਚ ਵੀ ਸਹਿਯੋਗੀਆਂ ਦਾ ਵਿਸ਼ੇਸ਼ ਸਹਿਯੋਗ ਰਹੇਗਾ| ਪਿਆਰੇ ਵਿਅਕਤੀ ਨਾਲ ਮੇਲ ਜੋਲ ਵਧੇਗਾ| ਧਾਰਮਿਕ ਕੰਮਾਂ ਵਿਚ ਵਿਸੇਸ ਰੁਚੀ ਅਤੇ ਰੁਝੇਵਾਂ ਰਹੇਗਾ|
ਮਕਰ: ਮਨੋਬਲ ਉੱਚਾ ਅਤੇ ਕਿਸੇ ਗੱਲ ਦਾ ਫੈਸਲਾ ਕਰਨ ਦੀ ਸ਼ਕਤੀ ਵੀ ਜਿਆਦਾ ਰਹੇਗੀ| ਹਰੇਕ ਕੋਸ਼ਿਸ਼ ਕਾਮਯਾਬ ਰਹੇਗੀ| ਕਾਰੋਬਾਰ ਵਿਚ ਵੀ ਤਰੱਕੀ ਰਹੇਗੀ| ਕਾਰਜ ਖੇਤਰ ਵਿਚ ਵੀ ਮਨ ਜਿਆਦਾ ਲੱਗੇਗਾ ਅਤੇ ਰੁਝੇਵਾਂ ਵੀ ਜਿਆਦਾ ਰਹਿਣ ਦੇ ਯੌਗ ਹਨ| ਹਫਤੇ ਦੇ ਅੰਤ ਵਿੱਚ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤੋਂ|
ਕੁੰਭ: ਪਰਿਵਾਰਿਕ ਵਾਤਾਵਰਣ ਖੁਸ ਮਿਜਾਜ ਹੀ ਰਹੇਗਾ| ਮਾਣ ਇੱਜ਼ਤ ਵਿਚ ਵਾਧ ਦਾ ਯੋਗ ਹੈ| ਨਵੇਂ ਕਾਰਜ ਦੀ ਵੀ ਯੋਜਨਾ ਬਣੇਗੀ| ਆਮਦਨ ਸਾਧਾਰਨ ਅਤੇ ਖਰਚਿਆਂ ਤੇ ਵੀ ਕਾਬੂ ਰਹੇਗਾ| ਹਫਤੇ ਦੇ ਮੱਧ ਵਿਚ ਕਿਸੇ ਤੀਰਥ ਯਾਤਰਾ ਦੇ ਯੋਗ ਹੈ| ਸਮਾਜਿਕ ਗਤੀਵਿਧੀਆਂ ਵਿਚ ਵੀ ਵਾਧਾ ਹੋਵੇਗਾ|
ਮੀਨ: ਸੰਤਾਨ ਪੱਖੋਂ ਵੀ ਚੰਗੇ ਸੁਨੇਹੇ ਆਉਣਗੇ| ਧਾਰਮਿਕ ਕੰਮਾਂ ਵਿਚ ਵਿਸ਼ੇਸ਼ ਰੁਚੀ ਰਹੇਗੀ| ਕਾਰੋਬਾਰ ਵੀ ਸਾਧਾਰਨ ਰਹੇਗਾ| ਘਰੇਲੂ ਵਾਤਾਵਰਣ ਸੁਭ ਰਹਿਣ ਦਾ ਯੋਗ ਹੈ| ਜਮੀਨ ਜਾਇਦਾਦ ਦਾ ਕਾਰੋਬਾਰ ਕਰਨ ਵਾਲਿਆਂ ਲਈ ਵਿਸ਼ੇਸ਼ ਲਾਭ ਦੇ ਮੌਕੇ ਆਉਣਗੇ|

Leave a Reply

Your email address will not be published. Required fields are marked *