ਰਾਸ਼ਟਰਪਤੀ ਭਵਨ ਵਿੱਚ ਜਵਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ

ਨਵੀਂ ਦਿੱਲੀ, 9 ਸਤੰਬਰ (ਸ.ਬ.) ਰਾਸ਼ਟਰਪਤੀ ਭਵਨ ਵਿੱਚ ਸੁਰੱਖਿਆ ਕਰਮੀਆਂ ਦੀ ਬੈਰਕ ਵਿੱਚ ਫੌਜ ਦੇ ਇਕ ਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ| ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਤੜਕੇ 4 ਵਜੇ ਸੂਚਨਾ ਮਿਲੀ| ਜਵਾਨ ਦੀ ਪਛਾਣ ਤੇਕ ਬਹਾਦਰ ਥਾਪਾ ਮਗਾਰ (30) ਦੇ ਰੂਪ ਵਿੱਚ ਹੋਈ ਹੈ| ਉਸ ਨੇ ਰਾਸ਼ਟਰਪਤੀ ਭਵਨ ਦੇ ਗੋਰਖਾ ਬੈਰਕ ਵਿੱਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ| ਉਹ ਨੇਪਾਲ ਦਾ ਰਹਿਣ ਵਾਲਾ ਸੀ| 
ਪੁਲੀਸ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਤੜਕੇ ਕਰੀਬ 3.30 ਵਜੇ ਡਿਊਟੀ ਕਰ ਕੇ ਵਾਪਸ ਬੈਰਕ ਵਿੱਚ ਆ ਕੇ ਲਾਈਟ ਜਗਾਈ ਤਾਂ ਦੇਖਿਆ ਕਿ ਤੇਕ ਬਹਾਦਰ ਪੱਖੇ ਨਾਲ ਲਟਕਿਆ ਹੋਇਆ ਹੈ| 
ਉਨ੍ਹਾਂ ਨੇ ਤੁਰੰਤ ਅਲਾਰਮ ਵਜਾਇਆ ਅਤੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰ ਕੇ ਦਿੱਲੀ ਛਾਉਣੀ ਦੇ ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ| ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਜ਼ਿਆਦਾ ਕਮਰ ਦਰਦ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਸੀ| ਮੌਕੇ ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ| ਫਿਲਹਾਲ ਖ਼ੁਦਕੁਸ਼ੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *