ਰਾਹਤ ਏਜੰਸੀ ਨੂੰ 10 ਕਰੋੜ ਡਾਲਰ ਦੇਣ ਵਾਲੇ 20 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ

ਸੰਯੁਕਤ ਰਾਸ਼ਟਰ, 24 ਮਾਰਚ (ਸ.ਬ.) ਸੰਯੁਕਤ ਰਾਸ਼ਟਰ ਦੀ ਰਾਹਤ ਏਜੰਸੀ ਨੂੰ 10 ਕਰੋੜ ਅਮਰੀਕੀ ਡਾਲਰ ਦੀ ਮਦਦ ਕਰਨ ਦਾ ਵਾਅਦਾ ਕਰਨ ਵਾਲੇ 20 ਦੇਸ਼ਾਂ ਵਿਚ ਭਾਰਤ ਵੀ ਸ਼ਾਮਲ ਹੋ ਗਿਆ ਹੈ| ਇਹ ਏਜੰਸੀ ਮੱਧ ਏਸ਼ੀਆ ਵਿਚ ਫਿਲੀਸਤੀਨ ਸ਼ਰਣਾਰਥੀਆਂ ਦੀ ਮਦਦ ਕਰਦੀ ਹੈ| ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਨੇ 15 ਮਾਰਚ ਨੂੰ ਰੋਮ ਵਿਚ ਹੋਏ ‘ਅਸਾਧਾਰਨ ਮੰਤਰੀ ਪੱਧਰੀ ਸੰਮੇਲਨ’ ਵਿਚ 20 ਦੇਸ਼ਾਂ ਵੱਲੋਂ 10 ਕਰੋੜ ਅਮਰੀਕੀ ਡਾਲਰ ਦੇਣ ਦੇ ਸੰਕਲਪ ਪ੍ਰਤੀ ਧੰਨਵਾਦ ਪ੍ਰਗਟ ਕੀਤਾ|
ਇਸ ਸੰਮੇਲਨ ਦਾ ਵਿਸ਼ਾ ‘ਪ੍ਰੀਜ਼ਰਵਿੰਗ ਡਿਗਨਿਟੀ ਐਂਡ ਸ਼ੇਅਰਰਿੰਗ ਰਿਸਪੋਨਸੀਬਲਿਟੀ-ਮੋਬਿਲਾਈਜਿੰਗ ਕਲੈਕਟਿਵ ਐਕਸ਼ਨ ਫਾਰ ਯੂ.ਐਨ.ਅਰ.ਡਬਲਯੂ.ਏ’ ਸੀ| ਕਰੀਬ 20 ਦੇਸ਼ਾਂ ਨੇ ਇਸ ਏਜੰਸੀ ਲਈ ਵਾਧੂ ਯੋਗਦਾਨ ਦੇਣ ਦਾ ਵਾਅਦਾ ਕੀਤਾ ਹੈ|
ਇਸ ਵਿਚ ਕਤਰ, ਨਾਰਵੇ, ਤੁਰਕੀ, ਕੈਨੇਡਾ, ਭਾਰਤ ਅਤੇ ਸਵਿਟਜ਼ਰਲੈਂਡ ਸ਼ਾਮਲ ਹਨ| ਭਾਰਤ ਨੇ 5 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ ਹੈ| ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰੇਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੋਮ ਵਿਚ ਕੀਤੀ ਗਈ ਕੋਸ਼ਿਸ਼ ਇਕ ਮਹੱਤਵਪੂਰਨ ਕਦਮ ਸੀ ਪਰ ਧਨ ਦੀ ਕਮੀ ਨੂੰ ਪੂਰਾ ਕਰਨ ਲਈ ਅਜੇ ਬਹੁਤ ਸਾਰੇ ਕੰਮ ਕੀਤੇ ਜਾਣੇ ਬਾਕੀ ਹਨ|

Leave a Reply

Your email address will not be published. Required fields are marked *