ਰਾਹਤ : ਜਿਲ੍ਹੇ ਵਿੱਚ ਅੱਜ ਨਹੀਂ ਹੋਈ ਕੋਵਿਡ ਨਾਲ ਕੋਈ ਮੌਤ 63 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ, 169 ਕੋਰੋਨਾ ਮਰੀਜ਼ ਹੋਏ ਸਿਹਤਯਾਬ


ਐਸ.ਏ.ਐਸ.ਨਗਰ, 5 ਅਕਤੂਬਰ (ਸ.ਬ.) ਕੋਵਿਡ 19 ਦੇ ਮੋਰਚੇ ਤੇ ਅੱਜ ਦਾ ਦਿਨ ਰਾਹਤ ਭਰਿਆ ਰਿਹਾ ਅਤੇ ਜਿਲ੍ਹੇ ਵਿੱਚ ਕੋਵਿਡ-19 ਦੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ| ਇਸ ਦੌਰਾਨ ਜਿਲ੍ਹੇ ਵਿੱਚ ਅੱਜ ਕੋਵਿਡ ਦੇ 63 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ 169 ਮਰੀਜ਼ ਸਿਹਤਯਾਬ ਹੋਏ ਹਨ| 
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਬਨੂੰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 6 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 3 ਕੇਸ, ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 3 ਕੇਸ, ਮੁਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 48 ਕੇਸ, ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 1 ਕੇਸ ਸ਼ਾਮਲ ਹਨ| 
ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 10963  ਮਿਲੇ ਹਨ ਜਿਨ੍ਹਾਂ ਵਿੱਚੋਂ  9332  ਮਰੀਜ਼ ਠੀਕ ਹੋ ਗਏ ਅਤੇ 1431 ਕੇਸ ਐਕਟਿਵ ਹਨ | ਜਦਕਿ 200 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *